ਪੁਲੀਸ ਨੂੰ ਕੰਪਿਊਟਰ ਤੇ ਲੈਪਟਾਪ ਦਿੱਤੇ
ਜ਼ਿਲ੍ਹਾ ਸੰਗਰੂਰ ਪੁਲੀਸ ਨੂੰ ਤਕਨਾਲੋਜੀ ਪੱਖੋਂ ਮਜ਼ਬੂਤ ਬਣਾਉਣ ਲਈ ਵੱਖ-ਵੱਖ ਸਰਕਲ ਦਫ਼ਤਰਾਂ ਅਤੇ ਪੁਲੀਸ ਥਾਣਿਆਂ ਨੂੰ ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਵੱਲੋਂ ਸਥਾਨਕ ਪੁਲੀਸ ਲਾਈਨ ਵਿੱਚ 69 ਕੰਪਿਊਟਰ, 28 ਲੈਪਟਾਪ ਅਤੇ ਪ੍ਰਿੰਟਰ ਮੁਹੱਈਆ ਕਰਵਾਏ ਗਏ। ਸ੍ਰੀ ਚਾਹਲ ਨੇ ਦੱਸਿਆ...
Advertisement
ਜ਼ਿਲ੍ਹਾ ਸੰਗਰੂਰ ਪੁਲੀਸ ਨੂੰ ਤਕਨਾਲੋਜੀ ਪੱਖੋਂ ਮਜ਼ਬੂਤ ਬਣਾਉਣ ਲਈ ਵੱਖ-ਵੱਖ ਸਰਕਲ ਦਫ਼ਤਰਾਂ ਅਤੇ ਪੁਲੀਸ ਥਾਣਿਆਂ ਨੂੰ ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਵੱਲੋਂ ਸਥਾਨਕ ਪੁਲੀਸ ਲਾਈਨ ਵਿੱਚ 69 ਕੰਪਿਊਟਰ, 28 ਲੈਪਟਾਪ ਅਤੇ ਪ੍ਰਿੰਟਰ ਮੁਹੱਈਆ ਕਰਵਾਏ ਗਏ। ਸ੍ਰੀ ਚਾਹਲ ਨੇ ਦੱਸਿਆ ਕਿ ਤਫਤੀਸ਼ ਦੇ ਰਿਕਾਰਡ ਲਈ ਫਿੰਗਰ ਪ੍ਰਿੰਟ ਰੀਡਰ, ਕਿਊਆਰ ਕੋਡ ਸਕੈਨਰ, ਪ੍ਰਿੰਟਰ ਅਤੇ ਹੋਰ ਸਾਮਾਨ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਹੋਣ ਨਾਲ ਕੰਪਿਊਟਰ, ਸੀ ਸੀ ਟੀ ਐੇੱਨ ਐੱਸ ਰਾਹੀਂ ਤਫਤੀਸ਼ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਤਕਨੀਕ ਦੀ ਵਰਤੋਂ ਬਹੁਤ ਵੱਧ ਗਈ ਹੈ। ਸ੍ਰੀ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਦੇ ਤਫਤੀਸ਼ੀ ਅਫਸਰਾਂ ਨੂੰ ਪਹਿਲਾਂ ਹੀ ਪ੍ਰਤੀ ਥਾਣਾ 10 ਟੈਬਲੈਟ ਅਤੇ 10 ਸਮਾਰਟ ਮੋਬਾਈਲ ਫੋਨ ਵੀ ਮੁਹੱਈਆ ਕਰਵਾਏ ਜਾ ਚੁੱਕੇ ਹਨ, ਤਾਂ ਜੋ ਵੱਖ-ਵੱਖ ਪੋਰਟਲਾਂ ਤੋਂ ਡਾਟਾ ਹਾਸਲ, ਅਪਲੋਡ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਹੁਣ ਕੇਸਾਂ ਦਾ ਤੇਜ਼ੀ ਨਾਲ ਨਿਪਟਾਰਾ ਸੰਭਵ ਹੋ ਸਕੇਗਾ।
Advertisement
Advertisement
×

