ਭਾਖੜਾ ’ਚ ਮਿਲੇ ਪਿੰੰਜਰ ਦੀ ਪਛਾਣ ਨੇੜੇ ਪੁੱਜੀ ਪੁਲੀਸ

ਭਾਖੜਾ ’ਚ ਮਿਲੇ ਪਿੰੰਜਰ ਦੀ ਪਛਾਣ ਨੇੜੇ ਪੁੱਜੀ ਪੁਲੀਸ

ਸਰਬਜੀਤ ਸਿੰਘ ਭੰਗੂ

ਪਟਿਆਲਾ, 28 ਮਈ

ਕੁੱਝ ਦਿਨ ਪਹਿਲਾਂ ਇਥੋਂ ਨਜ਼ਦੀਕ ਹੀ ਸਥਿਤ ਪਿੰਡ ਕਕਰਾਲਾ ਦੇ ਕੋਲ਼ੋਂ ਭਾਖੜਾ ਨਹਿਰ ਵਿਚੋਂ ਮਿਲੀ ਇੱੱਕ ਕਾਰ ਅਤੇ ਕਾਰ ਵਿਚੱੋਂ ਮਿਲੇ ਮਨੁੱਖੀ ਪਿੰਜਰ ਦਾ ਮਾਮਲਾ ਹੱਲ ਹੁੰਦਾ ਜਾਪ ਰਿਹਾ ਹੈ। ਗੌਰਤਲਬ ਹੈ ਕਿ ਪਿਛਲੇ ਦਿਨੀ ਪਟਿਆਲਾ ਦੀ ਇਕ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਵਿਦਿਆਰਥਣ ਦੀਆਂ ਲਾਸ਼ਾਂ ਲੱਭਣ ਮੌਕੇ ਗੋਤਾਖੋਰ ਆਸ਼ੂ ਮਲਿਕ ਅਤੇ ਟੀਮ ਨੂੰ ਭਾਖੜਾ ’ਚ ਬੁਰੀ ਤਰ੍ਹਾਂ ਧਸੀ ਕਾਰ ਦਾ ਪਤਾ ਲੱਗਾ ਸੀ। ਇਹ ਕਾਰ ਬਾਹਰ ਕੱਢ ਲਈ ਸੀ। ਕਾਰ ਦੇ ਸ਼ੀਸ਼ੇ ਬੰਦ ਸਨ। ਜਿਸ ਵਿਚੋਂ ਮਨੁੱਖੀ ਪਿੰਜਰ ਮਿਲਿਆ ਸੀ । ਮ੍ਰਿਤਕ ਦੇ ਪਹਿਨੀ ਪੈਂਟ ਅਤੇ ਕਮੀਜ ਵੀ ਮਿਲ ਗਈ ਸੀ। ਫੇਰ ਪੁਲੀਸ ਨੇ ਕਾਰ ਦੀ ਨੰਬਰ ਪਲੇਟ ਨਾਲ ਇਸ ਦੇ ਮਾਲਕ ਦਾ ਪਤਾ ਕੀਤਾ। ਇਹ ਕਾਰ ਕੋਤਵਾਲੀ ਥਾਣੇ ਦੇ ਖੇਤਰ ’ਚ ਰਹਿੰਦੇ ਰਹੇ ਸੁਰਿੰਦਰ ਸਿੰਘ ਦੀ ਹੈ,ਜੋ ਆਪਣੀ ਇੰਡੀਗੋ ਕਾਰ ਸਮੇਤ ਅਗਸਤ 2014 ’ਚ ਭੇਤਭਰੀ ਹਾਲਤ ’ਚ ਲਾਪਤਾ ਹੋ ਗਿਆ ਸੀ। ਉਹ ਇਕ ਪੁੱਤਰ ਅਤੇ ਧੀ ਦਾ ਪਿਤਾ ਸੀ। ਉਸ ਦੀ ਪਤਨੀ ਅਮਨਦੀਪ ਕੌਰ ਵੱਲੋਂ 11 ਅਗਸਤ 2008 ਨੂੰ ਕੋਤਵਾਲੀ ਥਾਣੇ ’ਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਭਾਵੇਂ ਕਿ ਇਹ ਪਿੰਜਰ ਸੁਰਿੰਦਰ ਸਿੰਘ ਦਾ ਹੀ ਸਮਝਿਆ ਜਾ ਰਿਹਾ ਹੈ। ਪਰ ਥਾਣਾ ਪਸਿਆਣਾ ਦੇ ਮੁਖੀ ਅੰਕੁਰਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਅਸਲੀ ਤੱਥ ਇਨ੍ਹਾਂ ਹੱਡੀਆਂ ਦਾ ਡੀਐੱਨਏ ਟੈਸਟ ਕਰਵਾਉਣ ’ਤੇ ਹੀ ਸਾਹਮਣੇ ਆਓਣਗੇ। ਜਲਦੀ ਹੀ ਡੀਐੱਨਏ ਟੈਸਟ ਲਈ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All