DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਵਿ ਸੰਗ੍ਰਹਿ ‘ਮਹਿਕ ਹਵਾ ਤੇ ਬੱਦਲ’ ਲੋਕ ਅਰਪਣ

ਪੰਜਾਬੀ ਯੂਨੀਵਰਸਿਟੀ ਦੇ ਵਰਲਡ ਪੰਜਾਬੀ ਸੈਂਟਰ ਵਿੱਚ ਸੁਖਵਿੰਦਰ ਕੰਬੋਜ ਦਾ ਕਾਵਿ ਸੰਗ੍ਰਹਿ ‘ਮਹਿਕ ਹਵਾ ਤੇ ਬੱਦਲ’ ਲੋਕ ਅਰਪਣ ਕੀਤਾ ਗਿਆ। ਇਸ ਸਬੰਧੀ ਸਮਾਗਮ ਮੌਕੇ ਕਾਵਿ ਸੰਗ੍ਰਹਿ ’ਤੇ ਵਿਚਾਰ-ਚਰਚਾ ਵੀ ਕਰਵਾਈ ਗਈ। ਸ਼ਾਇਰ ਜਗਦੀਪ ਸਿੱਧੂ ਨੇ ਲੇਖਕ ਦੀ ਗ਼ੈਰ-ਹਾਜ਼ਰੀ ਵਿਚ ਉਨ੍ਹਾਂ...

  • fb
  • twitter
  • whatsapp
  • whatsapp
featured-img featured-img
ਸੁਖਵਿੰਦਰ ਕੰਬੋਜ ਦੀ ਪੁਸਤਕ ਰਿਲੀਜ਼ ਕਰਦੇ ਹੋਏ ਵਿਦਵਾਨ। -ਫੋਟੋ: ਭੰਗੂ
Advertisement

ਪੰਜਾਬੀ ਯੂਨੀਵਰਸਿਟੀ ਦੇ ਵਰਲਡ ਪੰਜਾਬੀ ਸੈਂਟਰ ਵਿੱਚ ਸੁਖਵਿੰਦਰ ਕੰਬੋਜ ਦਾ ਕਾਵਿ ਸੰਗ੍ਰਹਿ ‘ਮਹਿਕ ਹਵਾ ਤੇ ਬੱਦਲ’ ਲੋਕ ਅਰਪਣ ਕੀਤਾ ਗਿਆ। ਇਸ ਸਬੰਧੀ ਸਮਾਗਮ ਮੌਕੇ ਕਾਵਿ ਸੰਗ੍ਰਹਿ ’ਤੇ ਵਿਚਾਰ-ਚਰਚਾ ਵੀ ਕਰਵਾਈ ਗਈ। ਸ਼ਾਇਰ ਜਗਦੀਪ ਸਿੱਧੂ ਨੇ ਲੇਖਕ ਦੀ ਗ਼ੈਰ-ਹਾਜ਼ਰੀ ਵਿਚ ਉਨ੍ਹਾਂ ਦੀਆਂ ਕਵਿਤਾਵਾਂ ਸੁਣਾਈਆਂ। ਇਸ ਮਗਰੋਂ ਸੁਖਵਿੰਦਰ ਕੰਬੋਜ ਨੂੰ ਸਮਰੱਥ ਸ਼ਾਇਰ ਦੱਸਦਿਆਂ ਮੁੱਖ ਵਕਤਾ ਤੇ ਆਲੋਚਕ ਡਾ. ਵੀਰਪਾਲ ਕੌਰ ਸਿੱਧੂ ਨੇ ਕਿਹਾ ਕਿ ਕੰਬੋਜ ਦੀ ਰਾਜਨੀਤਕ ਸੁਰ ਤਿੱਖੀ ਹੈ ਤੇ ਸ਼ਾਇਰੀ ਮਨੁੱਖੀ ਮਨ ਦੇ ਦਵੰਧ ਨੂੰ ਵੀ ਪੇਸ਼ ਕਰਦੀ ਹੈ। ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਮੋਹਨ ਤਿਆਗੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਕੰਬੋਜ ਪੰਜਾਬੀ ਕਵਿਤਾ ਦਾ ਮਾਣਮੱਤਾ ਸ਼ਾਇਰ ਹੈ। ਇਸੇ ਵਿਭਾਗ ਤੋਂ ਡਾ. ਜਸਵੀਰ ਕੌਰ ਜੱਸੀ ਨੇ ਕਿਹਾ ਕਿ ਪੁਸਤਕ ਦਾ ਨਾਂ ‘ਮਹਿਕ ਹਵਾ ਤੇ ਬੱਦਲ’ ਖੂਬਸੂਰਤ ਹੈ। ਚੰਡੀਗੜ੍ਹ ਤੋਂ ਆਏ ਪਾਲ ਅਜਨਬੀ ਦਾ ਕਹਿਣਾ ਸੀ ਕਿ ਸੁਖਵਿੰਦਰ ਕੰਬੋਜ ਦੀ ਕਵਿਤਾ ਦਾ ਸਰੋਦੀ ਸੁਰ ਬਿਰਹਾ ਤੇ ਉਦਾਸੀ ਹੈ ਇਹ ਕਵਿਤਾ ਮਹਿਬੂਬ ਦੇ ਵਿਗੋਚੇ ਦੀ ਕਵਿਤਾ ਨਾ ਹੋ ਕੇ ਅੱਜ ਦੇ ਸਮੇਂ ਜੋ ਸੰਵੇਦਨਸ਼ੀਲ ਮਨੁੱਖ ਹੰਢਾ ਰਿਹਾ ਹੈ ਉਸ ਨੂੰ ਪ੍ਰਗਟ ਕਰਦੀ ਹੈ ਤੇ ਕਵਿਤਾਵਾਂ ਸਾਰੇ ਰੂਪਾਂ ਦਾ ਖੂਬਸੂਰਤ ਮੁਜੱਸਮਾ ਹਨ। ਗੀਤਕਾਰ ਤੇ ਵਾਰਤਕਕਾਰ ਸੁਰਜੀਤ ਸੁਮਨ ਨੇ ਕਿਹਾ ਕਿ ਸੁਖਵਿੰਦਰ ਦੀ ਸ਼ਾਇਰੀ ਦਾ ਮੁੱਖ ਸੁਰ ਸਾਮਰਾਜ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨਾ ਹੈ।

ਪ੍ਰਧਾਨਗੀ ਕਰਦਿਆਂ ਚਿੰਤਕ ਤੇ ਕਵੀ ਡਾ. ਗੁਰਨਾਇਬ ਸਿੰਘ ਨੇ ਸੁਖਵਿੰਦਰ ਕੰਬੋਜ ਦੀ ਸ਼ਾਇਰੀ ਨੂੰ ਪ੍ਰਤੀਰੋਧ ਦੀ ਸ਼ਾਇਰੀ ਕਿਹਾ। ਸਮੁੱਚੀ ਵਿਚਾਰ ਚਰਚਾ ਨੂੰ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਸਮੇਟਿਆ ਕਿਹਾ ਕਿ ਇਸ ਪੁਸਤਕ ਨੇ ਸਿੱਧ ਕਰ ਦਿੱਤਾ ਕਿ ਜੋ ਕਵੀ ਇਕ ਕਤਾਰ ਵਿਚ ਨਹੀਂ ਚੱਲਦਾ, ਉਸ ਦੀ ਲੇਖਣੀ ’ਚ ਬਹੁਤ ਭਾਵ ਹੁੰਦੇ ਹਨ। ਇਸ ਮੌਕੇ ਡਾ. ਕੁਲਪਿੰਦਰ ਸ਼ਰਮਾ ਤੇ ਜਗਦੀਪ ਸਿੱਧੂ ਨੇ ਵੀ ਵਿਚਾਰ ਪੇਸ਼ ਕੀਤੇ।

Advertisement

Advertisement
Advertisement
×