ਰਣਜੀਤ ਨਗਰ ਸੇਮ ਨਾਲੇ ਤੇ ਗੰਦਗੀ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ

ਰਣਜੀਤ ਨਗਰ ਸੇਮ ਨਾਲੇ ਤੇ ਗੰਦਗੀ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ

ਸੜਕ ਉੱਤੇ ਲੱਗੇ ਗੰਦਗੀ ਦੇ ਢੇਰ ਲੱਗੇ ਦਿਖਾਉਂਦੇ ਹੋਏ ‘ਆਪ’ ਕਾਰਕੁਨ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਜੁਲਾਈ

ਸ਼ਹਿਰ ਦੇ ਭਾਦਸੋਂ ਰੋਡ ਰਣਜੀਤ ਨਗਰ ਅਤੇ ਵਿਕਾਸ ਨਗਰ ਇਲਾਕੇ ਵਿਚੋਂ ਲੰਘ ਰਹੇ ਸੇਮ ਵਾਲੇ ਨਾਲੇ ਵਿਚੋਂ ਗੰਦ ਕੱਢ ਕੇ ਲਗਾਏ ਢੇਰਾਂ ਤੋਂ ਲੋਕ ਪ੍ਰੇਸ਼ਾਨ ਹਨ। ਇਸ ਬਾਰੇ ‘ਆਪ’ ਦੇ ਸੂਬਾ ਜਨਰਲ ਸਕੱਤਰ ਪ੍ਰਿੰ. ਜੇਪੀ ਸਿੰਘ ਨੇ ਮੌਕੇ ਪੁੱਜ ਕੇ ਜਾਇਜ਼ਾ ਲਿਆ ਲੋਕਾਂ ਦੇ ਹਿਤ ਦੀ ਗੱਲ ਕਰਦਿਆਂ ਕਿਹਾ ਕਿ ਇਸ ਇਲਾਕੇ ਵਿਚੋਂ ਲੰਘ ਰਹੇ ਸੇਮ ਨਾਲੇ ਵਿਚਲੇ  ਗੰਦੇ ਪਾਣੀ ਕਾਰਨ  ਲੋਕ ਪ੍ਰੇਸ਼ਾਨ ਹਨ ਅਤੇ ਬਿਮਾਰੀਆਂ ਫੈਲਣ ਦੇ  ਡਰ ਦੇ ਸਾਏ ਵਿਚ ਰਹਿ ਰਹੇ ਹਨ। ਪਰ ਕਾਰਪੋਰੇਸ਼ਨ ਜਾਂ ਨਹਿਰੀ ਵਿਭਾਗ ਨੇ ਇਸ ਵਿਚੋਂ ਗੰਦ ਕੱਢ ਕੇ ਸੜਕ ਦੇ ਕੰਢੇ ਤੇ ਉਸ ਦੇ ਢੇਰ ਲੈ ਦਿੱਤੇ ਹਨ ਜਿਸ ਨਾਲ ਇਲਾਕਾ ਵਾਸੀ ਹੋਰ ਦੁਖੀ ਹੋ ਗਏ ਹਨ।

 ਪ੍ਰਿੰਸੀਪਲ  ਜੇ.ਪੀ. ਸਿੰਘ ਨੇ ਦੱਸਿਆ ਕਿ ਅੱਜ ਇਲਾਕਾ ਵਾਸੀ ਤੇ ਦੁਕਾਨਦਾਰ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਮਿਲੇ ਹਨ। ਉਹ ਆਪਣੇ ਸਾਥੀਆਂ ਨਾਲ ਜਦੋਂ ਉੱਥੇ ਪਹੁੰਚੇ ਤਾਂ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਢੇਰ ਕਾਫ਼ੀ ਦਿਨਾਂ ਤੋਂ ਲੱਗੇ ਹਨ ਪਰ ਪ੍ਰਸ਼ਾਸਨ ਇਨ੍ਹਾਂ ਨੂੰ ਚੁਕਵਾ ਨਹੀਂ ਰਿਹਾ। ਇੱਕ ਜਣੇ ਨੇ ਦੱਸਿਆ ਕਿ ਕੂੜੇ ਕਾਰਨ ਉਸ ਦਾ ਬਰਫ਼ ਦਾ ਰੁਜ਼ਗਾਰ ਬੰਦ ਹੋ ਗਿਆ ਹੈ। 

ਪ੍ਰਿੰਸੀਪਲ ਜੇ.ਪੀ. ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਅਪੀਲ ਕੀਤੀ ਕਿ ਕੂੜੇ ਦੇ ਢੇਰ ਤੁਰੰਤ ਚੁਕਵਾਏ ਜਾਣ ਅਤੇ ਕਰੋਨਾ ਮਹਾਮਾਰੀ ਦੌਰਾਨ ਇਲਾਕਾ ਵਾਸੀਆਂ ਦੇ ਮਨਾਂ ਦਾ ਖੌਫ਼ ਦੂਰ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਡਾ. ਹਰੀ ਚੰਦ ਬਾਂਸਲ, ਵਰਿੰਦਰ ਗੌਤਮ, ਬਿੱਟੂ ਸਿੰਘ, ਲਾਲ ਸਿੰਘ ਅਤੇ ਇਲਾਕਾ ਵਾਸੀ ਮੌਜੂਦ ਸਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All