DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pensioners Federation: ਪੰਜਾਬ ਮਹਾਂ ਬੰਦ ਵਿੱਚ ਸ਼ਮੂਲੀਅਤ ਦਾ ਐਲਾਨ

ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦੇ ਮੈਂਬਰਾਂ ਦੀ ਮੀਟਿੰਗ

  • fb
  • twitter
  • whatsapp
  • whatsapp
featured-img featured-img
ਸਮਰਥਨ ਬਾਰੇ ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਅਰੋੜਾ ਤੇ ਹੋਰ। -ਫੋਟੋ: ਲਾਲੀ
Advertisement

ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ’ਤੇ ਪੰਜਾਬ ਦੇ ਸਮੁੱਚੇ ਮੁਲਾਜ਼ਮ ਅਤੇ ਪੈਨਸ਼ਨਰ 27 ਅਗਸਤ ਨੂੰ ਪੰਜਾਬ ਮਹਾਂ ਬੰਦ ਕਰ ਕੇ ਧਰਨੇ ਅਤੇ ਰੈਲੀਆਂ ਕਰਨਗੇ ਅਤੇ ਸਰਕਾਰ ਨੂੰ ਇਹ ਦੱਸ ਦੇਣਗੇ ਕਿ ਮੁਲਾਜ਼ਮ ਅਤੇ ਪੈਨਸ਼ਨਰ ਹੁਣ ਮੰਗਾਂ ਦੀ ਪ੍ਰਾਪਤੀ ਹੋਣ ਤੱਕ ਚੁੱਪ ਨਹੀ ਬੈਠਣਗੇ। ਇਹ ਪ੍ਰਗਟਾਵਾ ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦੇ ਸੂਬਾਈ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕੀਤਾ। ਸ੍ਰੀ ਅਰੋੜਾ ਨੇ ਕਿਹਾ ਕਿ ਜੇ ਅਦਾਲਤ ਦੇ ਫੈਸਲੇ ਮੁਤਾਬਕ 18 ਫ਼ੀਸਦੀ ਡੀ ਏ ਦੀਆਂ ਕਿਸ਼ਤਾਂ ਜਾਰੀ ਨਾ ਕੀਤੀਆਂ, ਮੈਡੀਕਲ ਭੱਤੇ ਵਿੱਚ ਵਾਧਾ ਨਾ ਕੀਤਾ, 2.59 ਗੁਣਾਂਕ ਜਾਰੀ ਨਾ ਕੀਤਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਸੰਗਰੂਰ ਦੇ ਜ਼ਿਲ੍ਹਾ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਜਨਰਲ ਸਕੱਤਰ ਦਰਸ਼ਨ ਸਿੰਘ ਨੌਰਥ, ਸੀਨੀਅਰ ਮੀਤ ਪ੍ਰਧਾਨ ਆਰ ਐੱਲ ਪਾਂਧੀ, ਜ਼ਿਲ੍ਹਾ ਵਿੱਤ ਸਕੱਤਰ ਕਰਨੈਲ ਸਿੰਘ ਸੇਖੋਂ, ਸੁਰਿੰਦਰ ਸਿੰਘ ਸੋਢੀ ਹਾਜ਼ਰ ਸਨ।

ਤੋਲਾਵਾਲ ਵਾਸੀਆਂ ਨੇ ਮੁਲਾਜ਼ਮਾਂ ਲਈ ਖੋਲ੍ਹੇ ਦਿਲ ਦੇ ਬੂਹੇ

ਸੰਗਰੂਰ: ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੇ ਕਰਮਚਾਰੀਆਂ ਦੇ ਸੰਘਰਸ਼ ਦੌਰਾਨ ਲੰਘੇ ਦਿਨ ਪਿੰਡ ਤੋਲਾਵਾਲ ਦੇ ਵਾਸੀਆਂ ਵੱਲੋਂ ਮੁਲਾਜ਼ਮਾਂ ਨੂੰ ਛਬੀਲ ਰਾਹੀਂ ਜਲ ਛਕਾਇਆ ਗਿਆ। ਸੀ ਪੀ ਐੱਫ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਅਤੇ ਸੂਬਾ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਜਦੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੇ ਹੋਰ ਮੰਗਾਂ ਨੂੰ ਲੈ ਕੇ ਐੱਨ ਪੀ ਐੱਸ ਮੁਲਾਜ਼ਮ ਮੁੱਖ ਮੰਤਰੀ ਦੇ ਪਿੰਡ ਸਤੌਜ ਵੱਲ ਜਾ ਰਹੇ ਸੀ ਤਾਂ ਪਿੰਡ ਤੋਲਾਵਾਲ ਦੇ ਲੋਕਾਂ ਨੇ ਸਿਰਫ਼ ਆਪਣੇ ਘਰਾਂ ਦੇ ਦਰਵਾਜ਼ੇ ਹੀ ਨਹੀਂ ਖੋਲ੍ਹੇ, ਸਗੋਂ ਆਪਣੇ ਦਿਲਾਂ ਦੇ ਛੋਹ ਨਾਲ ਇਸ ਸੰਘਰਸ਼ ਨੂੰ ਲੋਕ-ਸੰਗਰਾਮ ਦਾ ਰੂਪ ਦੇ ਦਿੱਤਾ। ਪਿੰਡ ਵਾਸੀਆਂ ਵੱਲੋਂ ਥਾਂ-ਥਾਂ ਪਾਣੀ ਦੀਆਂ ਛਬੀਲਾਂ ਲਾ ਕੇ, ਘਰਾਂ ਅਤੇ ਦੁਕਾਨਾਂ ਤੋਂ ਠੰਢੇ ਜਲ ਤੇ ਸੇਵਾ ਸਮੱਗਰੀ ਵਰਤਾਈ ਗਈ। ਜਥੇਬੰਦੀ ਵੱਲੋਂ ਪਿੰਡ ਤੋਲਾਵਾਲ ਦੇ ਸਮੂਹ ਪਿੰਡ ਵਾਸੀਆਂ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ ਗਿਆ।

Advertisement
Advertisement
×