DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Patran news: ਵੈਲਡਿੰਗ ਦੌਰਾਨ ਅੱਗ ਲੱਗਣ ਕਾਰਨ ਪੀ ਆਰ ਟੀ ਸੀ ਦੀ ਬੱਸ ਸੜੀ

ਸਵਾਰੀਆਂ ਨੂੰ ਪਾਤੜਾਂ ਦੇ ਬੱਸ ਸਟੈਂਡ ਵਿੱਚ ਉਤਾਰ ਕੇ ਮੁਰੰਮਤ ਲਈ ਪ੍ਰਾਈਵੇਟ ਵਰਕਸ਼ਾਪ ਗਈ ਪੀ ਆਰ ਟੀ ਸੀ ਬੱਸ ਨੂੰ ਵੈਲਡਿੰਗ ਦੌਰਾਨ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਲੱਗਦਿਆਂ ਤਰੁੰਤ ਫਾਇਰ ਬ੍ਰਿਗੇਡ ਨੁੰ ਸੂਚਿਤ ਕੀਤਾ ਗਿਆ। ਅੱਧੇ ਘੰਟੇ ਬਾਅਦ...

  • fb
  • twitter
  • whatsapp
  • whatsapp
featured-img featured-img
ਅੱਗ ਲੱਗਣ ਕਾਰਨ ਸੜਦੀ ਬੱਸ।
Advertisement
ਸਵਾਰੀਆਂ ਨੂੰ ਪਾਤੜਾਂ ਦੇ ਬੱਸ ਸਟੈਂਡ ਵਿੱਚ ਉਤਾਰ ਕੇ ਮੁਰੰਮਤ ਲਈ ਪ੍ਰਾਈਵੇਟ ਵਰਕਸ਼ਾਪ ਗਈ ਪੀ ਆਰ ਟੀ ਸੀ ਬੱਸ ਨੂੰ ਵੈਲਡਿੰਗ ਦੌਰਾਨ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਲੱਗਦਿਆਂ ਤਰੁੰਤ ਫਾਇਰ ਬ੍ਰਿਗੇਡ ਨੁੰ ਸੂਚਿਤ ਕੀਤਾ ਗਿਆ। ਅੱਧੇ ਘੰਟੇ ਬਾਅਦ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਘਟਨਾ ਵਾਲੀ ਥਾਂ ਉੱਤੇ ਪੁੱਜੀ ਤਾਂ ਉਦੋਂ ਤੱਕ ਬੱਸ ਸੜ ਕੇ ਸਵਾਹ ਹੋ ਚੁੱਕੀ ਸੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਜਾਣਕਾਰੀ ਅਨੁਸਾਰ ਪੀ ਆਰ ਟੀ ਸੀ ਦੀ ਕਿਲੋਮੀਟਰ ਸਕੀਮ ਨਾਲ ਸਬੰਧਤ ਬੱਸ ਪਟਿਆਲਾ ਤੋਂ ਸਵਾਰੀਆਂ ਲੈ ਕੇ ਪਾਤੜਾਂ ਪੁੱਜੀ। ਸ਼ਾਮ 5.45 ਮਿੰਟ ’ਤੇ ਅਖੀਰਲਾ ਰੂਟ ਹੋਣ ਕਰ ਕੇ ਸਵਾਰੀਆਂ ਨੂੰ ਉਤਾਰਨ ਉਪਰੰਤ ਬੱਸ ਦਾ ਡਰਾਈਵਰ ਬੱਸ ਦੀ ਹੋਣ ਵਾਲੀ ਮੁਰੰਮਤ ਲਈ ਬੱਸ ਨੂੰ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪਿੰਡ ਦੁਗਾਲ ਦੇ ਨਜ਼ਦੀਕ ਇੱਕ ਨਿੱਜੀ ਵਰਕਸ਼ਾਪ ਉੱਤੇ ਲੈ ਗਿਆ, ਜਦੋਂ ਮਿਸਤਰੀ ਵੈਲਡਿੰਗ ਕਰ ਰਿਹਾ ਹੋਇਆ ਸੀ ਤਾਂ ਅਚਾਨਕ ਬੱਸ ਨੂੰ ਅੱਗ ਲੱਗ ਗਈ।

Advertisement

ਡਰਾਈਵਰ ਗੋਬਿੰਦ ਸਿੰਘ ਦੇ ਦੱਸਣ ਅਨੁਸਾਰ ਬੱਸ ਨੂੰ ਬੰਦ ਕਰ ਕੇ ਸਵਿਚ ਕੱਟਣ ਮਗਰੋਂ ਜਦੋਂ ਮਿਸਤਰੀ ਵੈਲਡਿੰਗ ਕਰ ਰਿਹਾ ਸੀ ਤਾਂ ਅਚਾਨਕ ਬੱਸ ਦੇ ਪਿਛਲੇ ਟਾਇਰਾਂ ਕੋਲ ਇਕਦਮ ਪਟਾਕੇ ਦੀ ਆਵਾਜ਼ ਆਈ ਜਿਸ ਮਗਰੋਂ ਅੱਗ ਲੱਗ ਕੇ ਤੇਲ ਦੇ ਟੈਂਕ ਤੱਕ ਪਹੁੰਚ ਗਈ ਜਿਸ ਮਗਰੋਂ ਅੱਗ ਨੇ ਬੱਸ ਨੂੰ ਆਪਣੀ ਲਪੇਟ ’ਚ ਲੈ ਲਿਆ।

Advertisement

Advertisement
×