DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਭਰਵੇਂ ਮੀਂਹ ਕਾਰਨ ਪਟਿਆਲਾ ਪਾਣੀ-ਪਾਣੀ

ਨਿਗਮ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹੀ; ਪਾਣੀ ਘਰਾਂ ’ਚ ਵਡ਼ਿਆ

  • fb
  • twitter
  • whatsapp
  • whatsapp
featured-img featured-img
ਪਟਿਆਲਾ ਵਿੱਚ ਮੀਂਹ ਦੌਰਾਨ ਸੜਕ ’ਤੇ ਖੜ੍ਹੇ ਪਾਣੀ ’ਚੋਂ ਲੰਘਦਾ ਹੋਇਆ ਰੇਹੜੀ ਚਾਲਕ। -ਫੋਟੋ: ਰਾਜੇਸ਼ ਸੱਚਰ
Advertisement

ਪਟਿਆਲਾ ਵਾਸੀਆਂ ਲਈ ਅੱਜ ਦਾ ਮੀਂਹ ਰਾਹਤ ਅਤੇ ਆਫ਼ਤ ਦਾ ਸੁਮੇਲ ਬਣ ਕੇ ਵਰ੍ਹਿਆ। ਇਸ ਦੌਰਾਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ, ਇੱਥੇ ਤਾਪਮਾਨ 3.7 ਡਿਗਰੀ ਸੈਲਸੀਅਸ ਥੱਲੇ ਆ ਗਿਆ। ਵੱਡੇ ਤੜਕੇ ਸ਼ੁਰੂ ਹੋਏ ਮੀਂਹ ਕਾਰਨ ਪਹਿਲਾਂ ਤਾਂ ਲੋਕਾਂ ਨੂੰ ਚਾਅ ਚੜ੍ਹਿਆ ਪਰ ਤਿੰਨ ਘੰਟਿਆਂ ਬਾਅਦ ਹੀ ਮੀਂਹ ਨੇ ਲੋਕਾਂ ਦੀ ਬੱਸ ਕਰਵਾ ਦਿੱਤੀ।

ਬਹੁਤੀਆਂ ਸੜਕਾਂ ਨਹਿਰਾਂ ਦਾ ਰੂਪ ਧਾਰਨ ਲੱਗੀਆਂ ਅਤੇ ਕਈ ਘਰਾਂ ’ਚ ਪਾਣੀ ਵੜ ਗਿਆ। ਲੋਕਾਂ ਦੀ ਸਾਮਾਨ ਖਰਾਬ ਹੋ ਗਿਆ, ਜਿਸ ਮਗਰੋਂ ਲੋਕ ਦਿਨ ਭਰ ਸਾਫ਼-ਸਫਾਈ ’ਚ ਰੁੱਝੇ ਰਹੇ। ਅੱਜ ਪਟਿਆਲਾ ’ਚ ਪੰਜਾਬ ਭਰ ’ਚੋਂ ਸਭ ਤੋਂ ਵੱਧ 143 ਮਿਲੀਮੀਟਰ ਮੀਂਹ ਪਿਆ।

Advertisement

ਕਈ ਇਲਾਕਿਆਂ ਵਿੱਚ ਸੀਵਰੇਜ ਅਤੇ ਬਰਸਾਤੀ ਪਾਣੀ ਦੀਆਂ ਪਾਈਪਾਂ ਨੇ ਪੂਰਾ ਪਾਣੀ ਨਾ ਖਿੱਚਿਆ ਤੇ ਕਈ ਥਾਈਂ ਲਾਈਨਾਂ ਜਾਮ ਹੋ ਗਈਆਂ। ਢੁੱਕਵੇਂ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਸੜਕਾਂ ’ਤੇ ਖੜ੍ਹੇ ਗੋਡੇ-ਗੋਡੇ ਪਾਣੀ ਵਿੱਚ ਕਈਆਂ ਦੇ ਵਾਹਨ ਬੰਦ ਵੀ ਹੋਏ। ਕੁੱਲ ਮਿਲਾ ਕੇ ਮੀਂਹ ਨੇ ਸ਼ਹਿਰ ਵਿੱਚ ਪ੍ਰਸ਼ਾਸਨ ਦੇ ਮਾੜੇ ਡਰੇਨੇਜ਼ ਪ੍ਰਬੰਧਾਂ ਨੂੰ ਬੇਨਕਾਬ ਕਰ ਦਿੱਤਾ। ਪੁਰਾਣਾ ਬਿਸ਼ਨ ਨਗਰ, ਨਵਾਂ ਬਿਸ਼ਨ ਨਗਰ, ਬਾਜਵਾ ਕਲੋਨੀ, ਜੁਝਾਰ ਨਗਰ, ਐੱਸ ਐੱਸ ਟੀ ਨਗਰ, ਦੀਨਦਿਆਲ ਉਪਾਧਿਆਏ ਨਗਰ, ਮੁਸਲਿਮ ਕਲੋਨੀ, ਗੁਰਬਖਸ਼ ਕਲੋਨੀ, ਤਫੱਜ਼ਲਪੁਰਾ ਅਤੇ ਸ੍ਰੀਚੰਦ ਕਲੋਨੀ ਸਣੇ ਕਈ ਹੋਰ ਕਲੋਨੀਆਂ ਦੀਆਂ ਗਲੀਆਂ ਪੂਰੀ ਤਰ੍ਹਾਂ ਪਾਣੀ ’ਚ ਡੁੱਬੀਆਂ ਰਹੀਆਂ। ਰਾਘੋਮਾਜਰਾ, ਅਨਾਰਦਾਣਾ ਚੌਕ, ਤਵੱਕਲੀ ਮੋੜ, ਕਿਲਾ ਚੌਕ, ਜੱਟਾਂ ਵਾਲਾ ਚੌਂਤਰਾ, ਮਾਡਲ ਟਾਊਨ, ਬੁੱਕ ਮਾਰਕੀਟ, ਭਿੰਡੀਆਂ ਵਾਲੀ ਗਲੀ ਅਤੇ ਖਾਲਸਾ ਮੁਹੱਲਾ ਸਣੇ 50 ਤੋਂ ਵੀ ਵੱਧ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਰਹੇ।

Advertisement

ਗੁਰਬਖ਼ਸ਼ ਕਲੋਨੀ, ਹੀਰਾ ਬਾਗ਼, ਗੋਬਿੰਦ ਬਾਗ਼, ਰੋਜ਼ ਕਲੋਨੀ, ਜਗਦੀਸ਼ ਕਲੋਨੀ, ਮਥੁਰਾ ਕਲੋਨੀ, ਤੇਗ ਬਾਗ਼ ਕਲੋਨੀ, ਗੁਰੂ ਨਾਨਕ ਨਗਰ ਤੇ ਪੁਰਾਣਾ ਬਿਸ਼ਨ ਨਗਰ, ਲਹਿਲ ਕਲੋਨੀ ਅਤੇ ਅਰਨਾ ਬਰਨਾ ਚੌਕ ਖੇਤਰਾਂ ’ਚ ਪਾਣੀ ਫਿਰਦਾ ਰਿਹਾ। ਸ਼ਹਿਰ ਵਿਚਲੇ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਪਾਣੀ ਜਾ ਵੜਿਆ। ਤ੍ਰਿਪੜੀ ਮੁੱਖ ਪਾਰਕ, ਅਨਾਰਦਾਣਾ ਚੌਕ ਪਾਰਕ ਅਤੇ ਹੈਰੀਟੇਜ ਸਟਰੀਟ ਵੀ ਡੁੱਬ ਗਈ।

ਪੁਰਾਣਾ ਬਿਸ਼ਨ ਨਗਰ ’ਚ ਘਰ ’ਚ ਹੀ ਰੱਖੜੀਆਂ ਤਿਆਰ ਕਰਨ ਵਾਲੇ ਰਜਿੰਦਰ ਮਹਿਰਾ ਦੇ ਘਰ ’ਚ ਪਰਿਵਾਰ ਦੇ ਉਠਣ ਤੋਂ ਪਹਿਲਾਂ ਹੀ ਪਾਣੀ ਦਾਖਲ ਹੋ ਚੁੱਕਾ ਸੀ ਜਿਸ ਕਾਰਨ ਰੱਖੜੀਆਂ ਤਿਆਰ ਕਰਨ ਵਾਲਾ ਕੱਚਾ ਮਾਲ ਖਰਾਬ ਹੋ ਗਿਆ ਸੀ ਤੇ ਉਨ੍ਹਾਂ ਬਾਲਟੀਆਂ ਅਤੇ ਡੱਬਿਆਂ ਨਾਲ ਪਾਣੀ ਕੱਢਿਆ। ਗੁਰਬਖਸ਼ ਕਲੋਨੀ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਛੋਟੀ ਨਦੀ ਵਿੱਚ ਜਾਣ ਵਾਲੀ ਡਰੇਨ ਲਾਈਨ ਬੰਦ ਹੋ ਗਈ ਸੀ, ਜਿਸ ਕਾਰਨ ਪਾਣੀ ਘਰਾਂ ਵਿੱਚ ਦਾਖਲ ਹੋ ਗਿਆ। ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਨਵੀਂ ਸੀਵਰ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰਵਾਇਆ ਹੈ ਪਰ ਇਸ ਦੇ ਪੂਰਾ ਹੋਣ ਤੱਕ ਨਦੀ ਵਿੱਚ ਜਾਣ ਵਾਲੀਆਂ ਡਰੇਨ ਲਾਈਨਾਂ ਬੰਦ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਇਸ ਦਾ ਉਨ੍ਹਾਂ ਪਹਿਲਾਂ ਵੀ ਵਿਰੋਧ ਕੀਤਾ ਸੀ।

ਪਟਿਆਲਾ ਵਿੱਚ ਸੜਕਾਂ ਅਤੇ ਨੀਵੇਂ ਇਲਾਕਿਆਂ ਵਿੱਚ ਭਰੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਵੱਲੋਂ ਛੇ ਟੀਮਾਂ ਤਾਇਨਾਤ ਕੀਤੀਆਂ ਗਈਆਂ, ਜਿਨ੍ਹਾਂ ਆਵਾਜਾਈ ਸੁਚਾਰੂ ਬਣਾਉਣ ਦੇ ਨਾਲ-ਨਾਲ ਨੀਵੇਂ ਥਾਵਾਂ ਤੋਂ ਪਾਣੀ ਦੀ ਨਿਕਾਸੀ ਯਕੀਨੀ ਬਣਾਈ। ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਫੁਲਕੀਆਂ ਐਨਕਲੇਵ, ਤ੍ਰਿਪੜੀ, ਭਾਸ਼ਾ ਵਿਭਾਗ ਖੇਤਰ, ਚਾਂਦਨੀ ਚੌਕ, ਜੈਕਬ ਡਰੇਨ ਅਤੇ ਹੋਰ ਨੀਵੇਂ ਇਲਾਕਿਆਂ ਸਣੇ ਹੋਰ ਖੇਤਰਾਂ ਦਾ ਦੌਰਾ ਕਰ ਕੇ ਪਾਣੀ ਦੀ ਨਿਕਾਸੀ ਦੇ ਕਾਰਜਾਂ ਦਾ ਨਿਰੀਖਣ ਕੀਤਾ।

ਮੇਅਰ ਕੁੰਦਨ ਗੋਗੀਆ ਨੇ ਵੀ ਕਈ ਇਲਾਕਿਆਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ।

ਦੇਵੀਗੜ੍ਹ ਦਾ ਪੁਰਾਣਾ ਬਾਜ਼ਾਰ ਅਤੇ ਬਿਜਲੀ ਬੋਰਡ ਜਲਥਲ

ਪਾਵਰਕੌਮ ਦਫ਼ਤਰ ਵਿੱਚ ਖੜ੍ਹਾ ਪਾਣੀ।
ਪਾਵਰਕੌਮ ਦਫ਼ਤਰ ਵਿੱਚ ਖੜ੍ਹਾ ਪਾਣੀ।

ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਕਸਬਾ ਦੇਵੀਗੜ੍ਹ ਵਿੱਚ ਅੱਜ ਸਵੇਰੇ ਤਕਰੀਬਨ ਸਵੇਰੇ 4 ਵਜੇ ਤੋਂ 8 ਵਜੇ ਤੱਕ 4 ਘੰਟੇ ਪਏ ਭਾਰੀ ਮੀਂਹ ਕਾਰਨ ਪੁਰਾਣੇ ਬਾਜ਼ਾਰ ਵਿੱਚ ਗੋਡੇ-ਗੋਡੇ ਪਾਣੀ ਖੜ੍ਹ ਗਿਆ ਅਤੇ ਬਹੁਤੀਆਂ ਦੁਕਾਨਾਂ ਵਿੱਚ ਪਾਣੀ ਵੜ ਗਿਆ, ਜਿਸ ਕਾਰਨ ਕਈ ਦੁਕਾਨਾਂ ਵਿੱਚ ਪਿਆ ਕਰਿਆਨੇ ਦਾ ਸਮਾਨ, ਆਟਾ ਚੱਕੀ ਵਿੱਚ ਪਈ ਕਣਕ, ਸਰੋਂ, ਆਟਾ, ਮੱਕੀ ਤੇ ਹੋਰ ਅਨਾਜ ਭਿੱਜ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਕਿ ਪੁਰਾਣੇ ਬਾਜ਼ਾਰ ਵਿੱਚ ਢੁੱਕਵੇਂ ਨਿਕਾਸੀ ਪ੍ਰਬੰਧ ਨਾ ਹੋਣ ਪਾਣੀ ਦੁਕਾਨਾਂ ਵਿੱਚ ਵੜਿਆ ਹੈ। ਇਸ ਤੋਂ ਇਲਾਵਾ ਪੰਜਾਬ ਰਾਜ ਬਿਜਲੀ ਬੋਰਡ ਦੀਆਂ ਸਬ ਡਿਵੀਜ਼ਨਾਂ ਦੇਵੀਗੜ੍ਹ ਅਤੇ ਰੋਹੜ ਜਗੀਰ ਦੇ ਦਫ਼ਤਰਾਂ ਵਿੱਚ ਮੀਂਹ ਦਾ ਭਾਰੀ ਪਾਣੀ ਵੜ ਗਿਆ, ਜਿਸ ਕਾਰਨ ਦਫਤਰਾਂ ਤੇ ਕਮਰਿਆਂ ਵਿੱਚ ਪਿਆ ਰਿਕਾਰਡ ਨੁਕਸਾਨਿਆ ਗਿਆ। ਦੂਜੇ ਪਾਣੀ ਭਰਵੇਂ ਮੀਂਹ ਕਾਰਨ ਕਿਸਾਨਾਂ ਦੇ ਖੇਤ ਅਤੇ ਝੋਨੇ ਦੇ ਖੇਤ ਨੱਕੋ-ਨੱਕ ਪਾਣੀ ਨਾਲ ਭਰ ਗਏ।

Advertisement
×