DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਟਿਆਲਾ: ਅਧਿਆਪਕਾਂ ਨੇ ਗ਼ੈਰ-ਵਿੱਦਿਅਕ ਡਿਊਟੀਆਂ ਖ਼ਿਲਾਫ਼ ਰੋਸ ਪ੍ਰਗਟਾਇਆ

ਡੀ ਸੀ ਨਾਲ ਭਰੋਸੇ ਮਗਰੋਂ ਧਰਨਾ ਚੁੱਕਿਆ

  • fb
  • twitter
  • whatsapp
  • whatsapp
Advertisement
ਗ਼ੈਰ-ਵਿੱਦਿਅਕ ਡਿਊਟੀਆਂ ਦੇ ਵਿਰੋਧ ਵਜੋਂ ਅਧਿਆਪਕਾਂ ਨੇ ਡੈਮੋਕਰੈਟਿਕ ਟੀਚਰਜ਼ ਫਰੰਟ ਪਟਿਆਲਾ ਦੀ ਅਗਵਾਈ ਹੇਠ ਇੱਥੇ ਡੀ ਸੀ ਦਫ਼ਤਰ ਦਾ ਘਿਰਾਓ ਕਰ ਕੇ ਸਰਕਾਰ ਦਾ ਪੁਤਲਾ ਫੂਕਿਆ। ਉਨ੍ਹਾਂ ਕਿਹਾ ਕਿ ਇਸ ਵਕਤ ਪੰਜਾਬ ਦੇ ਕਰੀਬ 1.30 ਲੱਖ ਸਕੂਲ ਅਧਿਆਪਕਾਂ ਵਿੱਚੋਂ 90 ਹਜ਼ਾਰ ਦੇ ਕਰੀਬ ਅਧਿਆਪਕਾਂ ਨੂੰ ਗ਼ੈਰ-ਵਿੱਦਿਅਕ ਕੰਮਾਂ ’ਤੇ ਲਾਇਆ ਗਿਆ ਹੈ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।

ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ ਦੀ ਅਗਵਾਈ ਹੇਠਲੇ ਰੋਸ ਪ੍ਰਦਰਸ਼ਨ ਵਿੱਚ ਡੀ ਟੀ ਐੱਫ਼ ਦੇ ਸੂਬਾਈ ਪ੍ਰਧਾਨ ਵਿਕਰਮਦੇਵ ਸਿੰਘ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਹਰਦੀਪ ਟੋਡਰਪੁਰ, ਗਗਨ ਰਾਣੂ, ਸਤਪਾਲ ਸਮਾਣਵੀ, ਜਸਪਾਲ ਸਿੰਘ, ਰਾਜਿੰਦਰ ਸਮਾਣਾ, ਰਾਮ ਸ਼ਰਨ, ਭਜਨ ਸਿੰਘ, ਹਰਿੰਦਰ ਪਟਿਆਲਾ, ਰਵਿੰਦਰ ਕੰਬੋਜ਼, ਜਗਜੀਤ ਜਟਾਣਾ, ਹਰਵਿੰਦਰ ਬੇਲੂਮਾਜਰਾ, ਰਾਜੀਵ ਪਾਤੜਾਂ, ਗੁਰਪ੍ਰੀਤ ਨਾਭਾ, ਗੁਰਜੀਤ ਘੱਗਾ, ਭੁਪਿੰਦਰ ਮਰਦਾਂਹੇੜੀ, ਪਵਨ ਨਾਭਾ, ਪ੍ਰਿਤਪਾਲ ਸਿੰਘ, ਬਲਜਿੰਦਰ ਘੱਗਾ, ਜਗਤਾਰ ਰਾਮ, ਰਵਿੰਦਰ ਰਾਜਨ, ਬਲਜੀਤ ਖੁਰਮੀ, ਕੁਲਵਿੰਦਰ ਸਿੰਘ, ਚਮਕੌਰ ਸਿੰਘ ਤੇ ਜਗਦੀਪ ਸਿੰਘ ਆਦਿ ਅਧਿਆਪਕ ਹਾਜ਼ਰ ਸਨ।

Advertisement

ਬੁਲਾਰਿਆਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਵੱਡੀ ਪੱਧਰ ’ਤੇ ਜਨਗਣਨਾ ਲਈ ਡਿਊਟੀਆਂ ਲਗਾਈਆਂ ਗਈਆਂ ਹਨ ਜਿਸ ਤਹਿਤ ਪਿਛਲੇ ਮਹੀਨੇ ਤੋਂ ਟਰੇਨਿੰਗ ਚੱਲ ਰਹੀ। ਇਸ ਕਾਰਨ ਜਿੱਥੇ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਅਧਿਆਪਕ ਮਾਨਸਿਕ ਪਰੇਸ਼ਾਨੀ ’ਚ ਹਨ। ਇਸ ਮਹੀਨੇ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ ਜਿਸ ਤਹਿਤ ਸਕੂਲਾਂ ’ਚ ਦਾਖ਼ਲਿਆਂ ਸਮੇਤ ਹੋਰ ਕੰਮ ਵੀ ਹੁੰਦਾ ਹੈ ਪਰ ਅਧਿਆਪਕਾਂ ਨੂੰ ਪੜ੍ਹਾਉਣ ਤੋਂ ਹਟਾ ਕੇ ਟਰੇਨਿੰਗ ’ਤੇ ਲਗਇਆ ਹੋਇਆ ਹੈ।

Advertisement

ਜਥੇਬੰਦੀ ਦੇ ਬੁਲਾਰੇ ਗਗਨ ਰਾਣੂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਮੌਕੇ ’ਤੇ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਏ ਡੀ ਸੀ ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਨਾਲ ਕਰਵਾਈ ਗਈ। ਮੀਟਿੰਗ ’ਚ ਕਪਲ ਕੇਸ ਅਤੇ ਮੈਡੀਕਲ ਦਿੱਕਤ ਕਾਰਨ ਡਿਊਟੀ ਤੋਂ ਛੋਟ, ਦੋ ਸਾਲ ਤੋਂ ਛੋਟੇ ਬੱਚਿਆਂ ਦੀਆਂ ਮਾਵਾਂ ਅਤੇ ਗਰਭਵਤੀ ਮਹਿਲਾਵਾਂ ਨੂੰ ਡਿਊਟੀ ਤੋਂ ਛੋਟ, ਕਿਸੇ ਵੀ ਸਕੂਲ ਵਿੱਚੋਂ 50 ਫ਼ੀਸਦੀ ਤੋਂ ਵੱਧ ਅਧਿਆਪਕਾਂ ਦੀ ਡਿਊਟੀ ਨਾ ਲਾਏ ਜਾਣ, ਇਕਹਿਰੇ ਮਾਪੇ ਨੂੰ ਡਿਊਟੀ ਤੋਂ ਛੋਟ ਦੇਣ, ਜਨਗਣਨਾ ਡਿਊਟੀ ਦੂਜੇ ਬਲਾਕਾਂ ਜਾਂ ਦੂਰ-ਦੁਰਾਡੇ ਨਾ ਲਾਉਣ ਅਤੇ ਜਨਗਣਨਾ ਡਿਊਟੀ ਸਬੰਧੀ ਐੱਸ ਓ ਪੀ ਜਾਰੀ ਕੀਤੇ ਜਾਣ ਸਮੇਤ ਕਮਿਸ਼ਨਰ ਨਾਲ ਮੀਟਿੰਗ ਕਰਾਉਣ ਦੀ ਮੰਗ ਵੀ ਰੱਖੀ ਗਈ। ਇਸ ’ਤੇ ਏ ਡੀ ਸੀ ਨੇ ਦੋ ਦਿਨਾਂ ਵਿੱਚ ਡੀ ਸੀ ਨਾਲ ਗੱਲ ਕਰ ਕੇ ਮੀਟਿੰਗ ਤੈਅ ਕਰਵਾਉਣ ਦਾ ਭਰੋਸਾ ਦਿੱਤਾ ਜਿਸ ਉਪਰੰਤ ਹੀ ਧਰਨਾ ਸਮਾਪਤ ਕੀਤਾ ਗਿਆ।

Advertisement
×