Patiala SSP Transfer: ਹਾਂਸ ਹੋਣਗੇ ਪਟਿਆਲਾ ਦੇ ਨਵੇਂ ਐੱਸ ਐੇੱਸ ਪੀ
2015 ਬੈਚ ਦੇ ਆਈ ਪੀ ਐੱਸ ਅਧਿਕਾਰੀ ਹਰਮਨਬੀਰ ਸਿੰਘ ਹਾਂਸ ਹੁਣ ਪਟਿਆਲਾ ਜ਼ਿਲ੍ਹੇ ਦੇ ਨਵੇਂ ਐੱਸ ਐੱਸ ਪੀ ਹੋਣਗੇ। ਉਨ੍ਹਾਂ ਨੇ ਵਰੁਣ ਸ਼ਰਮਾ ਦੀ ਥਾਂ ਲਈ ਹੈ, ਜਿਨ੍ਹਾਂ ਨੂੰ ਮੁਹਾਲੀ ਜ਼ਿਲ੍ਹੇ ਦਾ ਐੱਸ ਐੱਸ ਪੀ ਤਾਇਨਾਤ ਕੀਤਾ ਗਿਆ ਹੈ। ਵਰੁਣ...
Advertisement
2015 ਬੈਚ ਦੇ ਆਈ ਪੀ ਐੱਸ ਅਧਿਕਾਰੀ ਹਰਮਨਬੀਰ ਸਿੰਘ ਹਾਂਸ ਹੁਣ ਪਟਿਆਲਾ ਜ਼ਿਲ੍ਹੇ ਦੇ ਨਵੇਂ ਐੱਸ ਐੱਸ ਪੀ ਹੋਣਗੇ। ਉਨ੍ਹਾਂ ਨੇ ਵਰੁਣ ਸ਼ਰਮਾ ਦੀ ਥਾਂ ਲਈ ਹੈ, ਜਿਨ੍ਹਾਂ ਨੂੰ ਮੁਹਾਲੀ ਜ਼ਿਲ੍ਹੇ ਦਾ ਐੱਸ ਐੱਸ ਪੀ ਤਾਇਨਾਤ ਕੀਤਾ ਗਿਆ ਹੈ। ਵਰੁਣ ਸ਼ਰਮਾ ਮੁਹਾਲੀ ਵਿੱਚ ਸ੍ਰੀ ਹਾਂਸ ਦੀ ਥਾਂ ਹੀ ਲੈਣਗੇ। ਉਂਜ ਸ੍ਰੀ ਹਾਂਸ ਪਹਿਲਾਂ ਪਟਿਆਲਾ ਵਿੱਚ ਐੱਸ ਪੀ ਸਿਟੀ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਇਸੇ ਦੌਰਾਨ ਪਿਛਲੇ ਸਮੇਂ ਤੋਂ ਪਟਿਆਲਾ ਦੇ ਐੱਸ ਪੀ ਹੈਡਕੁਆਰਟਰ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ 2020 ਬੈਚ ਦੇ ਆਈ ਪੀ ਐਸ ਅਧਿਕਾਰੀ ਵੈਭਬ ਚੌਧਰੀ ਨੂੰ ਮਾਨਸਾ ਦਾ ਐੱਸ ਐੱਸ ਪੀ ਲਾਇਆ ਗਿਆ ਹੈ। ਕੁਝ ਸਮਾਂ ਪਹਿਲਾਂ ਪਟਿਆਲਾ ’ਚ ਹੀ ਐੱਸ ਪੀ ਸਿਟੀ ਰਹੇ ਸਰਫਰਾਜ ਆਲਮ, ਬਰਨਾਲਾ ਦੇ ਐੱਸ ਐੱਸ ਪੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
Advertisement
Advertisement
×

