DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Patiala: ਤ੍ਰਿਪੜੀ ਖੇਤਰ ਵਿੱਚ ਹੁਣ ਨਹੀਂ ਖੜ੍ਹੇਗਾ ਬਰਸਾਤੀ ਪਾਣੀ: ਬਲਬੀਰ ਸਿੰਘ

ਸਿਹਤ ਮੰਤਰੀ ਨੇ ਨਵੀਂ ਪਾੲੀਪਲਾੲੀਨ ਪਾੳੁਣ ਦੀ ਸ਼ੁਰੂਆਤ ਕਰਵਾੲੀ; ਪਿਛਲੀਆਂ ਸਰਕਾਰਾਂ ਦੀ ਆਲੋਚਨਾ

  • fb
  • twitter
  • whatsapp
  • whatsapp
featured-img featured-img
ਪਟਿਆਲਾ ਦੇ ਤ੍ਰਿਪੜੀ ਖੇਤਰ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ।
Advertisement

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਬਰਸਾਤੀ ਪਾਣੀ ਖੜ੍ਹਨ ਦੀ ਸਮੱਸਿਆ ਨਾਲ ਜੂਝ ਰਹੇ ਤ੍ਰਿਪੜੀ ਦੇ ਆਨੰਦ ਨਗਰ-ਏ, ਦਸਮੇਸ਼ ਨਗਰ-ਬੀ ਤੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਹੁਣ ਵੱਡੀ ਰਾਹਤ ਮਿਲੇਗੀ।

ਉਨ੍ਹਾਂ ਅੱਜ ਵਾਰਡ ਨੰਬਰ 6 ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ 45 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਨੇ ਵਾਰਡ ਨੰਬਰ 4 ਆਨੰਦ ਨਗਰ-ਬੀ ਤੋਂ ਜੇਲ੍ਹ ਰੋਡ ਨੂੰ ਜਾਂਦੀ ਸੜਕ ‘ਤੇ ਖੜ੍ਹਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ 40 ਲੱਖ ਰੁਪਏ ਦੀ ਲਾਗਤ ਨਾਲ ਬਣੀ ਤਜਵੀਜ਼ ਦਾ ਵੀ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ, ਇਸ ਦਾ ਕੰਮ ਵੀ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰਵਾਇਆ ਜਾਵੇਗਾ।

Advertisement

ਡਾ. ਬਲਬੀਰ ਸਿੰਘ ਨੇ ਅੱਜ ਆਪਣੇ ਹਲਕੇ ਦੇ ਵਸਨੀਕਾਂ ਨੂੰ ਮਿਲਦਿਆਂ ਕਿਹਾ ਕਿ ਉਨ੍ਹਾਂ ਉਪਰ ਲੋਕਾਂ ਦੇ ਬਹੁਤ ਅਹਿਸਾਨ ਹਨ, ਜਿਸ ਲਈ ਵਿਕਾਸ ਕਾਰਜ ਕਰਵਾ ਕੇ ਉਹ ਲੋਕਾਂ ਦੇ ਕਰਜ਼ੇ ਦਾ ਵਿਆਜ ਮੋੜ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕਰ ਕੇ ਤ੍ਰਿਪੜੀ ਦੇ ਕਈ ਇਲਾਕਿਆਂ ਵਿੱਚ ਹਰ ਬਰਸਾਤ ਸਮੇਂ ਪਾਣੀ ਭਰ ਜਾਂਦਾ ਸੀ, ਜਿਸ ਦੀ ਨਿਕਾਸੀ ਲਈ ਕੋਈ ਪ੍ਰਬੰਧ ਨਹੀਂ ਸੀ ਕੀਤਾ ਗਿਆ। ਡਾ. ਬਲਬੀਰ ਸਿੰਘ ਨੇ ਅੱਜ ਆਨੰਦ ਨਗਰ ਏ ਦੇ ਗੁਰਦੁਆਰੇ ਨੇੜੇ ਸਟਰੌਮ ਵਾਟਰ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਅਤੇ ਨਾਲ ਹੀ ਦਸਮੇਸ਼ ਨਗਰ ਬੀ ਵਿੱਚ ਵੀ ਕੀਤੇ ਜਾਣ ਵਾਲੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਇੰਪਰੂਵਮੈਂਟ ਟਰੱਸਟ ਚੇਅਰਮੈਨ ਹਰਪਾਲ ਸਿੰਘ ਵਿਰਕ, ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ, ਪ੍ਰਿੰਸੀਪਲ ਜੇ ਪੀ ਸਿੰਘ, ਕੌਂਸਲਰ ਜਸਬੀਰ ਸਿੰਘ ਗਾਂਧੀ, ਚਰਨਜੀਤ ਸਿੰਘ ਐੱਸ ਕੇ, ਮਨਦੀਪ ਸਿੰਘ ਵਿਰਦੀ, ਗੱਜਣ ਸਿੰਘ, ਮਨਿੰਦਰ ਸਿੰਘ, ਅਵਤਾਰ ਸਿੰਘ, ਖੁਸ਼ਹਾਲ ਸਿੰਘ, ਗੁਰਚਰਨ ਸਿੰਘ ਰੁਪਾਣਾ ਮੌਜੂਦ ਸਨ।

Advertisement

ਆਨੰਦ ਨਗਰ ਬੀ ਪਾਰਕ, ਓਪਨ ਜਿਮ ਤੇ ਯੋਗਾ ਸ਼ੈੱਡ ਬਣਾਉਣ ਦਾ ਐਲਾਨ

ਪਟਿਆਲਾ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪ‌ਟਿਆਲਾ ਦਿਹਾਤੀ ਵਿਚ ਪੈਂਦੇ ਅਨੰਦ ਨਗਰ ਬੀ ਦੀ 32 ਨੰਬਰ ਗਲੀ ਕੋਲ ਪਈ ਸਰਕਾਰੀ ਥਾਂ ’ਤੇ 75 ਲੱਖ ਰੁਪਏ ਦੀ ਲਾਗਤ ਨਾਲ ਸੁੰਦਰ ਪਾਰਕ, ਓਪਨ ਜਿੰਮ ਤੇ ਯੋਗਾ ਸ਼ੈਡ ਦਾ ਨਿਰਮਾਣ ਕੀਤਾ ਜਾਵੇਗਾ। ਅੱਜ ਇਥੇ ਵਾਰਡ ਨੰਬਰ 5 ਦੇ ਵਾਸੀਆਂ ਨਾਲ ਮਿਲ ਕੇ ਪਾਰਕ ਵਾਲੀ ਥਾਂ ਦਾ ਜਾਇਜ਼ਾ ਲੈਣ ਮਗਰੋਂ ਉਨ੍ਹਾਂ ਕਿਹਾ ਕਿ ‘ਆਪ’ ਕਲੀਨਿਕ ਦੇ ਨਾਲ ਹੀ ਸਰਕਾਰੀ ਪਾਣੀ ਵਾਲੀ ਟੈਂਕੀ ਦੇ ਨਾਲ ਹੀ ਕਰੀਬ 700 ਗਜ਼ ਥਾਂ ਖਾਲੀ ਪਈ ਹੈ ਜਿਸ ਥਾਂ ’ਤੇ ਓਪਨ ਜਿੰਮ, ਸੁੰਦਰ ਪਾਰਕ ਤੇ ਸਿਹਤਮੰਦ ਪੰਜਾਬ ਯੋਜਨਾ ਤਹਿਤ ਚਲਾਈਆਂ ਜਾ ਰਹੀਆਂ ਯੋਗਸ਼ਾਲਾਵਾਂ ਦੇ ਤਹਿਤ ਯੋਗਾ ਕਲਾਸਾਂ ਲਈ ਸ਼ੈੱਡ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ ਔਰਤਾਂ ਨੇ ਹੁਣ ਤੱਕ ਇਕ-ਇਕ ਹਜ਼ਾਰ ਰੁਪਏ ਵਾਲੀ ਸਕੀਮ ਦੀ ਰਜਿਸਟਰੇਸ਼ਨ ਨਹੀਂ ਕਰਵਾਈ, ਉਹ ਵੀ ਤੁਰੰਤ ਆਪਣੀ ਰਜਿਸਟਰੇਸ਼ਨ ਕਰਵਾਉਣ।

Advertisement
×