DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

patiala news: ਅਧਿਆਪਕ ਜਥੇਬੰਦੀਆ ਦੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਮੀਟਿੰਗ

ਈ ਟੀ ਟੀ ਤੋਂ ਮਾਸਟਰ ਕਾਡਰ ਪ੍ਰਮੋਸ਼ਨਾਂ ਸਬੰਧੀ ਇਤਰਾਜ਼ ਅਤੇ ਸਟੇਸ਼ਨ ਅਲਾਟਮੈਂਟ ਦਾ ਮਾਮਲਾ ਉਠਾਇਆ

  • fb
  • twitter
  • whatsapp
  • whatsapp
featured-img featured-img
ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲਣੀ ਮਗਰੋਂ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦੇ | ਫੋਟੋ ਭਿੰਡਰ
Advertisement
ਈ ਟੀ ਟੀ ਤੋਂ ਮਾਸਟਰ ਕਾਡਰ ਵਿੱਚ ਹੋਈਆਂ ਪ੍ਰਮੋਸ਼ਨਾਂ ਸਬੰਧੀ ਅਧਿਆਪਕਾਂ ਦੇ ਇਤਰਾਜ਼ ਦਰਜ ਕਰਵਾਉਣ ਅਤੇ ਪ੍ਰਮੋਸ਼ਨ ਤੇ ਸਟੇਸ਼ਨ ਅਲਾਟਮੈਂਟ ਦੀ ਪ੍ਰਕਿਰਿਆ ਪਾਰਦਰਸ਼ੀ ਬਣਾਉਣ ਲਈ ਪਟਿਆਲਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ ਤੇ ਸੈਕੰਡਰੀ) ਮੈਡਮ ਸ਼ਾਲੂ ਮਹਿਰਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰਪਾਲ ਸ਼ਰਮਾ ਨਾਲ ਮੀਟਿੰਗ ਕੀਤੀ ਗਈ |

ਮੀਟਿੰਗ ਮਗਰੋਂ ਅਧਿਆਪਕ ਆਗੂਆਂ ਡਾ. ਰਾਮਸ਼ਰਨ ਅਲੌਹਰਾਂ, ਗੁਰਜੀਤ ਸਿੰਘ ਘੱਗਾ, ਹਰਪ੍ਰੀਤ ਉੱਪਲ, ਨਿਰਭੈ ਸਿੰਘ, ਰਾਜਿੰਦਰ ਸਮਾਣਾ, ਅਤੇ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਵਿਭਾਗੀ ਤਰੱਕੀਆਂ ਹੋਣ ਉਪਰੰਤ ਅਧਿਆਪਕਾਂ ਵਿੱਚ ਖੁਸ਼ੀ ਘੱਟ ਅਤੇ ਰੋਸ ਜ਼ਿਆਦਾ ਹੈ ਕਿਉਂਕਿ ਬਹੁਤ ਸਾਰੀਆਂ ਖਾਲੀ ਅਸਾਮੀਆਂ ਦਾ ਡਾਟਾ ਜਾਰੀ ਨਾ ਹੋਣ ਕਰਕੇ ਤਰੱਕੀ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਦੂਰ ਦੁਰਾਡੇ ਦੇ ਸਟੇਸ਼ਨ ਮਿਲੇ ਹਨ ਅਤੇ ਮਿਲੇ ਸਟੇਸ਼ਨਾਂ ਦੀ ਵੰਡ ਵੀ ਸੀਨੀਆਰਤਾ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਕੀਤੀ ਗਈ|

Advertisement

ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ ਤੇ ਸੈਕੰਡਰੀ) ਨਾਲ ਹੋਈਆਂ ਮੀਟਿੰਗਾਂ ਵਿੱਚ ਇਹ ਸਮੱਸਿਆਵਾਂ ਵਿਚਾਰਦੇ ਹੋਏ ਮੰਗ ਕੀਤੀ ਗਈ ਕਿ ਸਾਰੀਆਂ ਖਾਲੀ ਅਸਾਮੀਆਂ ਦਾ ਡਾਟਾ ਜਾਰੀ ਕੀਤਾ ਜਾਵੇ। ਇਸ ’ਚ 30 ਸਤੰਬਰ ਤੱਕ ਹੋਈਆਂ ਰਿਟਾਇਰਮੈਂਟਾਂ ਨਾਲ ਖਾਲੀ ਹੋਈਆਂ ਅਸਾਮੀਆਂ ਵੀ ਸ਼ਾਮਲ ਕੀਤੀਆਂ ਜਾਣ, ਪ੍ਰਮੋਸ਼ਨ ਨਾ ਲੈਣ ਵਾਲੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਸ਼ੋਅ ਕੀਤੀਆਂ ਜਾਣ, ਦੋ ਵਿਸ਼ਿਆਂ ਵਿੱਚ ਪ੍ਰਮੋਟ ਅਧਿਆਪਕਾਂ ਵੱਲੋਂ ਨਾ-ਜੁਆਇਨ ਕੀਤੀਆਂ ਅਸਾਮੀਆਂ ਵੀ ਖਾਲੀ ਸ਼ੋਅ ਕੀਤੀਆਂ ਜਾਣ, ਪ੍ਰਮੋਸ਼ਨ ਲਈ ਵਰਤੀ ਗਈ ਸੀਨੀਅਰਤਾ ਸੂਚੀ ਜਾਰੀ ਕੀਤੀ ਜਾਵੇ,ਸਟੇਸ਼ਨਾਂ ਦੀ ਵੰਡ ਸੀਨੀਅਰਤਾ ਅਨੁਸਾਰ ਕਰਦੇ ਹੋਏ ਇਤਰਾਜ਼ ਦੇਣ ਵਾਲੇ ਅਧਿਆਪਕਾਂ ਨੂੰ ਸੀਨੀਅਰਤਾ ਅਨੁਸਾਰ ਸਟੇਸ਼ਨ ਚੁਣਨ ਦੀ ਤਰਜੀਹ ਦਿੱਤੀ ਜਾਵੇ।

Advertisement

ਅਧਿਆਪਕ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਉਕਤ ਮਸਲਿਆਂ ਦਾ ਤੁਰੰਤ ਨਿਬੇੜਾ ਕਰ ਕੇ ਖਾਲੀ ਅਸਾਮੀਆਂ ਅਤੇ ਸੀਨੀਅਰਤਾ ਸੂਚੀ ਜਾਰੀ ਕੀਤੀ ਜਾਵੇ ਅਤੇ ਸਮੁੱਚੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਜਾਵੇ।

Advertisement
×