DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Patiala news: ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਮੁਹਿੰਮ ਭਖੀ

ਵਾਲੰਟੀਅਰਾਂ ਵੱਲੋਂ ਵੀਰਾਨ ਪਾਰਕ ਮੁੜ ਸੁੰਦਰ ਬਣਾਉਣ ਦੀ ਕਵਾਇਦ

  • fb
  • twitter
  • whatsapp
  • whatsapp
featured-img featured-img
ਸਫ਼ਾਈ ਮੁਹਿੰਮ ’ਚ ਹਿੱਸਾ ਲੈਂਦੇ ਹੋਏ ਵਾਲੰਟੀਅਰ ਅਤੇ ਲੋਕ। -ਫੋਟੋ: ਭਿੰਡਰ
Advertisement
ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਸਵੱਛਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਪਟਿਆਲਾ ਸ਼ਹਿਰ ਨੂੰ ਹੋਰ ਸਾਫ-ਸੁਥਰਾ, ਸੁੰਦਰ ਅਤੇ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਮੁਹਿੰਮ ਤਹਿਤ ਅਰੰਭੀ ਤਿੰਨ ਰੋਜ਼ਾ ਮੈਗਾ ਸਫਾਈ ਅਭਿਆਨ 4 ਅਕਤੂਬਰ ਨੂੰ ਵੀ 159ਵੀਂ ਸਫ਼ਾਈ ਮੁਹਿੰਮ ਤਹਿਤ ਜਾਰੀ ਰਹੇਗਾ। ਮੁਹਿੰਮ ਨਾਲ ਜੁੜੇ ਮੈਂਬਰਾਂ ਨੇ ਦੱਸਿਆ ਕਿ ਹੋਟਲ ਢਿੱਲੋਂ ਰੈਜ਼ੀਡੈਂਸੀ ਦੇ ਸਾਹਮਣੇ, ਮਿੰਨੀ ਸਕੱਤਰੇਤ ਰੋਡ ਸਥਿਤ ਲੰਮੇ ਸਮੇਂ ਤੋਂ ਅਣਗੌਲਿਆ ਪਿਆ ਪਾਰਕ ਗੋਦ ਲੈ ਕੇ ਉਸ ਨੂੰ ਮੁੜ ਸਾਫ-ਸੁਥਰਾ, ਸੁੰਦਰ ਅਤੇ ਲੋਕਾਂ ਲਈ ਵਰਤੋਂਯੋਗ ਬਣਾਉਣ ਦਾ ਕੰਮ ਹੱਥ ਵਿੱਚ ਲਿਆ ਗਿਆ ਹੈ। ਇਸ ਦੌਰਾਨ ਸਫ਼ਾਈ ਦੇ ਨਾਲ-ਨਾਲ ਹਰਿਆਵਲ ਵਧਾਉਣ, ਪਾਰਕ ਦੀ ਸੰਭਾਲ ਅਤੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸੁੰਦਰ ਬਣਾਉਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਪਹਿਲੇ ਤੇ ਦੂਜੇ ਦਿਨ ਦੀ ਸਫ਼ਾਈ ਮੁਹਿੰਮ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਸ਼ਹਿਰ ਵਾਸੀਆਂ, ਸਮਾਜ ਸੇਵੀਆਂ ਅਤੇ ਵਲੰਟੀਅਰਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਹੱਥਾਂ ਵਿੱਚ ਝਾੜੂ ਅਤੇ ਸਫਾਈ ਸਮੱਗਰੀ ਫੜ ਕੇ ਲੋਕਾਂ ਨੇ ਇਹ ਸੁਨੇਹਾ ਦਿੱਤਾ ਕਿ ਸ਼ਹਿਰ ਦੀ ਸਫਾਈ ਸਿਰਫ਼ ਕਿਸੇ ਇੱਕ ਵਿਭਾਗ ਜਾਂ ਸੰਸਥਾ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਮੁਹਿੰਮ ਦੇ ਆਗੂਆਂ ਵੱਲੋਂ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 4 ਅਕਤੂਬਰ ਨੂੰ ਹੋਣ ਵਾਲੀ ਸਫ਼ਾਈ ਡਰਾਈਵ ਵਿੱਚ ਪਰਿਵਾਰ ਸਣੇ ਵਧ-ਚੜ੍ਹ ਕੇ ਸ਼ਾਮਲ ਹੋਣ।

Advertisement

ਮੁਹਿੰਮ ਦੇ ਮੈਂਬਰਾਂ ਨੇ ਕਿਹਾ ਕਿ Tਸਾਫ ਪਾਰਕ, ਹਰਾ-ਭਰਾ ਸ਼ਹਿਰ ਅਤੇ ਬਿਹਤਰ ਭਵਿੱਖ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਹਰ ਪਟਿਆਲਵੀ ਦੀ ਭਾਗੀਦਾਰੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਦਾ ਮਕਸਦ ਸਿਰਫ਼ ਕੂੜਾ-ਕਰਕਟ ਹਟਾਉਣਾ ਹੀ ਨਹੀਂ, ਸਗੋਂ ਲੋਕਾਂ ਵਿੱਚ ਆਪਣੇ ਸ਼ਹਿਰ, ਪਾਰਕਾਂ ਅਤੇ ਜਨਤਕ ਥਾਵਾਂ ਪ੍ਰਤੀ ਜ਼ਿੰਮੇਵਾਰੀ ਅਤੇ ਸਾਂਝੀ ਮਾਲਕੀ ਦੀ ਭਾਵਨਾ ਪੈਦਾ ਕਰਨਾ ਵੀ ਹੈ।

Advertisement

Mera Patiala Main Hi Sawaran, Patiala cleanliness drive, Mahatma Gandhi Jayanti, Swachh Bharat, Patiala news, cleanliness campaign, green Patiala, public park renovation, social service, volunteering Punjab

Advertisement
×