DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Patiala News: ਮੀਟਰ ਰੀਡਰਾਂ ਨੇ ਫੁਹਾਰਾ ਚੌਕ ਜਾਮ ਕੀਤਾ

ਬਾਜ਼ਾਰਾਂ ’ਚ ਵੀ ਲੱਗੇ ਜਾਮ

  • fb
  • twitter
  • whatsapp
  • whatsapp
featured-img featured-img
ਰੋਸ ਜ਼ਾਹਰ ਕਰਦੇ ਹੋਏ ਮੀਟਰ ਰੀਡਰ।
Advertisement
ਡੇਢ ਮਹੀਨੇ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਹੜਤਾਲ ’ਤੇ ਚੱਲ ਰਹੇ ਮੀਟਰ ਰੀਡਰਾਂ ਨੇ ਮੀਟਰ ਰੀਡਰ ਯੂਨੀਅਨ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ’ਚ ਵਿਸ਼ਾਲ ਰੋਸ ਮਾਰਚ ਕੀਤਾ। ਇਸ ਉਪਰੰਤ ਪਾਵਰਕੌਮ ਦੇ ਮੁੱਖ ਦਫ਼ਤਰ ਦੇ ਨਜ਼ਦੀਕ ਫੁਹਾਰਾ ਚੌਕ ’ਤੇ ਧਰਨਾ ਦਿੰਦਿਆਂ ਚੁਫੇਰੇ ਆਵਾਜਾਈ ਜਾਮ ਕਰ ਦਿੱਤੀ ਜਿਸ ਦਾ ਅਸਰ ਸ਼ਹਿਰ ਦੇ ਕਈ ਬਾਜ਼ਾਰਾਂ ’ਤੇ ਵੀ ਪਿਆ। ਇਸ ਦੌਰਾਨ ਸ਼ੇਰਾਂ ਵਾਲਾ ਗੇਟ, ਲੀਲਾ ਭਵਨ ਚੌਕ ਤੋਂ ਖਾਲਸਾ ਕਾਲਜ ਰੋਡ ਸਮੇਤ ਕਈ ਹੋਰ ਸੜਕਾਂ ’ਤੇ ਵੀ ਆਵਾਜਾਈ ਪ੍ਰਭਾਵਿਤ ਹੋਈ, ਜਿਸ ਕਾਰਨ ਲੋਕ ਲੰਮਾ ਸਮਾਂ ਟਰੈਫਿਕ ’ਚ ਫਸੇ ਰਹੇ।

ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਵਿਭਾਗ ਵੱਲੋਂ ਜਾਰੀ ਵਰਕ ਆਰਡਰ ਅਨੁਸਾਰ ਮੀਟਰ ਰੀਡਰਾਂ ਨੂੰ ਅਨਸਕਿੱਲਡ ਵਰਕਰ ਦੀ ਕੁੱਲ 14247 ਰੁਪਏ ਅਤੇ ਕਟੌਤੀ ਕਰਕੇ 10996.04 ਰੁਪਏ ਦੇਣ ਦਾ ਜ਼ਿਕਰ ਹੈ ਪਰੰਤੂ ਤਨਖਾਹ ਵਿੱਚ ਹੁੰਦੀ ਲੁੱਟ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਹੁੰਦੇ ਹੋਏ ਵੀ ਭਿਸ਼ਟਾਚਾਰ ਲਗਾਤਾਰ ਜਾਰੀ ਹੈ। ਪ੍ਰਧਾਨ ਅਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਵਰਕ ਆਰਡਰ ਵਿੱਚ ਬਿਲਿੰਗ ਕਰਨ ਲਈ ਮੋਬਾਈਲ ਅਤੇ ਨੈੱਟ ਪੈਕ ਦੇਣ ਦਾ ਜ਼ਿਕਰ ਵੀ ਹੈ ਪਰੰਤੂ ਅਜਿਹਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਸਮਾਰਟ ਮੀਟਰ ਲਗਾਉਣ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਜਿੱਥੇ ਸਮਾਰਟ ਮੀਟਰਾਂ ਨਾਲ ਪੰਜਾਬ ਦੇ ਲੋਕਾਂ ’ਤੇ ਆਰਥਿਕ ਬੋਝ ਪਵੇਗਾ, ਉੱਥੇ ਹੀ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦਾ ਰੁਜ਼ਗਾਰ ਵੀ ਖਤਮ ਹੋਵੇਗਾ।

Advertisement

ਯੂਨੀਅਨ ਦੇ ਆਗੂਆਂ ਦਾ ਕਹਿਣਾ ਸੀ ਕਿ ਪਾਵਰਕੌਮ ਨੇ ਡੀ ਸੀ ਰੇਟ ’ਤੇ ਤਨਖਾਹ ਦੇਣ ਅਤੇ 28 ਫਰਵਰੀ ਤੱਕ ਸਾਰੇ ਬਕਾਏ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਜਿਸ ਤਹਿਤ ਹੜਤਾਲ ਖਤਮ ਕਰ ਦਿੱਤੀ ਗਈ ਸੀ ਪਰ ਜਦੋਂ ਇਸ ਵਾਅਦੇ ਦੀ ਪੂਰਤੀ ਨਾ ਹੋਈ ਤਾਂ ਮੀਟਰ ਰੀਡਰਾਂ ਨੇ ਮੁੜ ਸੂਬਾਈ ਹੜਤਾਲ ਸ਼ੁਰੂ ਕਰ ਦਿੱਤੀ।

Advertisement

Advertisement
×