DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

patiala news: ਕੋਠੀਆਂ ਵਾਲਿਆਂ ਨੇ ਅਰਬਨ ਅਸਟੇਟ ਵਾਸੀ ਖ਼ਤਰੇ ’ਚ ਪਾਏ

ਮੁੱਖ ਸੜਕ ਵੱਲ ਰਸਤੇ ਕੱਢੇ; ਪਾਣੀ ਦੀ ਨਿਕਾਸੀ ਲਈ ਬਣਾਏ ਪੁਲ ਬੰਦ ਕੀਤੇ

  • fb
  • twitter
  • whatsapp
  • whatsapp
featured-img featured-img
ਕੋਠੀ ਦਾ ਸੜਕ ਵੱਲ ਕੱਢਿਆ ਰਸਤਾ। -ਫੋਟੋ: ਅਕੀਦਾ
Advertisement

ਅਰਬਨ ਅਸਟੇਟ ਫੇਜ਼-2 ਦੇ ਕੁਝ ਰਸੂਖਦਾਰ ਲੋਕਾਂ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਮੁੱਖ ਸੜਕ ਵੱਲ ਗੈਰ-ਕਾਨੂੰਨੀ ਤਰੀਕੇ ਨਾਲ ਗੇਟ ਕੱਢ ਲਏ ਗਏ ਹਨ, ਜਿਸ ਕਾਰਨ ਪੂਰੇ ਇਲਾਕੇ ਦੇ ਵਸਨੀਕਾਂ ਦੀ ਜਾਨ ਅਤੇ ਮਾਲ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਸਬੰਧੀ ਪੁੱਡਾ ਨੇ ਚੁੱਪ ਵੱਟੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਬੱਸ ਸਟੈਂਡ ਤੋਂ ਸਰਹਿੰਦ ਰੋਡ ਵੱਲ ਜਾਂਦੀ ਇਹ ਸੜਕ ਹੁਣ ਬਹੁਤ ਅਹਿਮ ਮੁੱਖ ਮਾਰਗ ਬਣ ਚੁੱਕੀ ਹੈ। ਅਥਾਰਟੀ ਵੱਲੋਂ ਅਰਬਨ ਅਸਟੇਟ ਦੇ ਇਨ੍ਹਾਂ ਘਰਾਂ ਲਈ ਪਹਿਲਾਂ ਹੀ ਵੱਖਰੀਆਂ ਅਤੇ ਚੌੜੀਆਂ ਸੜਕਾਂ ਦੇ ਰਸਤੇ ਬਣਾਏ ਗਏ ਹਨ, ਪਰ ਕੁਝ ਵਿਅਕਤੀ ਮਨਮਰਜ਼ੀ ਕਰਦਿਆਂ ਮੁੱਖ ਸੜਕ ਦਾ ਨਾਜਾਇਜ਼ ਲਾਭ ਉਠਾ ਰਹੇ ਹਨ। ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਨੇੜਲੇ ਨਾਲੇ ਵਿੱਚ ਹੜ੍ਹ ਆਉਣ ਦੀ ਸਥਿਤੀ ਵਿੱਚ ਪਾਣੀ ਦੀ ਨਿਕਾਸੀ ਲਈ ਸੜਕ ਹੇਠਾਂ ਜੋ ਵਿਸ਼ੇਸ਼ ਪੁਲ ਬਣਾਏ ਗਏ ਹਨ, ਉਹ ਇਨ੍ਹਾਂ ਵੱਡੀਆਂ ਕੋਠੀਆਂ ਵਾਲਿਆਂ ਨੇ ਬੰਦ ਕਰ ਦਿੱਤੇ ਹਨ, ਜਿਸ ਨਾਲ ਹੜ੍ਹਾਂ ਦਾ ਖ਼ਤਰਾ ਕਈ ਗੁਣਾ ਵਧ ਗਿਆ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਪੁੱਡਾ ਅਥਾਰਟੀ ਦੀ ਚੁੱਪ ਕਈ ਸਵਾਲ ਖੜ੍ਹੇ ਕਰ ਰਹੀ ਹੈ। ਜਦੋਂ ਇਸ ਸਬੰਧੀ ਸਬੰਧਤ ਕੋਠੀ ਮਾਲਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਲਾਕਾ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗੈਰ-ਕਾਨੂੰਨੀ ਕਬਜ਼ੇ ਅਤੇ ਲਾਪਰਵਾਹੀ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।

Advertisement

ਸੜਕ ਹੇਠਾਂ ਬੰਦ ਕੀਤੀ ਪੁਲੀ ਦੀ ਝਲਕ। -ਫੋਟੋ: ਅਕੀਦਾ
ਸੜਕ ਹੇਠਾਂ ਬੰਦ ਕੀਤੀ ਪੁਲੀ ਦੀ ਝਲਕ। -ਫੋਟੋ: ਅਕੀਦਾ

urban estate phase-2, illegal gates on main road, puda authority silence, sarhind road patiala news, encroachment patiala, punjab news

Advertisement

Advertisement
×