DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Patiala news: ਕਿਸਾਨਾਂ ਵੱਲੋਂ ਡੀ ਸੀ ਪਟਿਆਲਾ ਦਫ਼ਤਰ ਅੱਗੇ ਪੱਕਾ ਡੇਰਾ

ਪੁਲੀਸ ਤੇ ਕਿਸਾਨਾਂ ਵਿਚਾਲੇ ਮਾਹੌਲ ਤਲਖ ਹੋਇਆ; ਜਗਰਾਤਾ ਕੱਢਣ ਮਗਰੋਂ ਮੁੱਖ ਮੰਤਰੀ ਦਾ ਫੂਕਿਆ ਪੁਤਲਾ

  • fb
  • twitter
  • whatsapp
  • whatsapp
featured-img featured-img
ਡੀ ਸੀ ਦਫ਼ਤਰ ਦੇ ਗੇਟ ਅੱਗੇ ਸੰਘਰਸ਼ੀ ਕਿਸਾਨ ਤੇ ਪੁਲੀਸ ਪ੍ਰਸ਼ਾਸਨ ਦਰਮਿਆਨ ਬਣੇ ਤਣਾਅਭਰੇ ਮਾਹੌਲ ਦਾ ਦਿ੍ਸ਼। ਫੋਟੋ, ਰਾਹੀਂ = ਰਾਜੇਸ਼ ਸੱਚਰ
Advertisement
ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ' ਦੀ ਸੂਬਾ ਕਮੇਟੀ ਦੇ ਸੱਦੇ ’ਤੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦਾ ਮੁਕੰਮਲ ਘਿਰਾਓ ਕੀਤਾ ਗਿਆ ਤੇ ਦੇਰ ਰਾਤੀਂ ਜਗਰਾਤਾ ਕੱਢਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਵੀ ਫੂਕੇ ਗਏ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਆਏ ਤਾਜ਼ਾ ਫ਼ੈਸਲੇ ਮਗਰੋਂ ਪੰਜਾਬ ਭਰ ਵਾਂਗ ਪਟਿਆਲਾ ’ਚ ਰੋਸ ਧਰਨੇ ਨੂੰ ਪੱਕੇ ਧਰਨੇ ’ਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਧਰਨਾਕਾਰੀ ਕਿਸਾਨਾਂ ਨੇ ਸੰਘਰਸ਼ੀ ਪਿੜ ’ਚ ਆਪਣੇ ਰੈਣ ਬਸੇਰੇ ਕਾਇਮ ਕਰ ਲਏ ਹਨ।

ਧਰਨੇ ਦੌਰਾਨ ਪ੍ਰਸ਼ਾਸਨ ਵੀ ਕਾਫੀ ਮੁਸ਼ਤੈਦ ਰਿਹਾ ਤੇ ਦੁਪਹਿਰ ਮਗਰੋੀ ਜ਼ਿਲ੍ਹੇ ਭਰ 'ਚੋਂ ਵੱਡੀ ਗਿਣਤੀ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਧਰਨਾ ਆਰੰਭ ਦਿੱਤਾ, ਜਿਸ 'ਚ ਵੱਡੀ ਗਿਣਤੀ ਕਿਸਾਨ ਮਹਿਲਾਵਾਂ ਵੀ ਸ਼ਾਮਲ ਸਨ। ਅਜਿਹੇ ਦੌਰਾਨ ਸੰਘਰਸ਼ੀ ਪਿੜ ਮੱਲੀ ਬੈਠੇ ਕਿਸਾਨਾਂ ਤੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦਰਮਿਆਨ ਕਾਫੀ ਬਹਿਸਨੁਮਾ ਮਾਹੌਲ ਵੀ ਬਣਦਾ ਰਿਹਾ। ਇੱਕ ਵਾਰ ਸੰਘਰਸ਼ੀ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰਲੇ ਸਾਰੇ ਗੇਟਾਂ ਨੂੰ ਬੰਦ ਕਰਕੇ ਅੱਗੇ ਰੋਸ ਧਰਨੇ ਆਰੰਭ ਦਿੱਤੇ ਸਨ। ਮੰਚ ਤੋਂ ਕਿਸਾਨ ਆਗੂਆਂ ਨੇ ਸ਼ਿਕਵਾ ਕੀਤਾ ਕਿ ਪੰਜਾਬ ਸਰਕਾਰ ਕਿਸਾਨਾਂ ਵੱਲ ਕੰਨ ਨਹੀਂ ਬਲਕਿ ਕੰਡ ਕਰਕੇ ਬੈਠੀ ਹੈ। ਵਾਅਦੇ ਪੁਗਾਉਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਤੇ ਕਿਸਾਨੀ ਮੰਗਾਂ ਤੇ ਮਸਲੇ ਵਿਚਾਲੇ ਲਟਕੇ ਪਏ ਹਨ।

Advertisement

ਕਿਸਾਨਾਂ ਤੇ ਪੁਲੀਸ ਵਿਚਾਲੇ ਕਸ਼ਮਕਸ਼ ਦੌਰਾਨ ਕੁਝ ਕਿਸਾਨਾਂ ਦੀਆਂ ਪੱਗਾਂ ਵੀ ਉੱਤਰ ਗਈਆਂ। ਕਿਸਾਨਾਂ ਗਿਲਾ ਕੀਤਾ ਕਿ ਉਨ੍ਹਾਂ ਨਾਲ ਖਿੱਚਧੂਹ ਵੀ ਹੋਈ ਹੈ। ਜ਼ਿਲ੍ਹਾ ਮੀਤਾ ਪ੍ਰਧਾਨ ਜਗਦੀਪ ਸਿੰਘ ਛੰਨਾ ਤੇ ਜ਼ਿਲ੍ਹਾ ਸੰਗਠਨ ਸਕੱਤਰ ਬਲਰਾਜ ਜੋਸ਼ੀ ਨੇ ਤਿੱਖੇ ਰੋਸ 'ਚ ਕਿਹਾ ਕਿ ਸਰਕਾਰ ਕਿਸਾਨਾਂ, ਮਜ਼ਦੂਰਾਂ ਤੇ ਤਸ਼ੱਦਦ ਕਰਨ ਦੀ ਥਾਂ ਮੰਗਾਂ ਮੰਨਣ ਤੇ ਲਾਗੂ ਕਰਨ ’ਤੇ ਜ਼ੋਰ ਦੇਵੇ। ਕਿਸਾਨ ਆਗੂਆਂ ਨੇ ਜ਼ਿਲ੍ਹੇ ਵਿੱਚ ਅਬਾਦਕਾਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ, ਪਰਾਲੀ ਦੇ ਨਿਬੇੜੇ ਦਾ ਯੋਗ ਪ੍ਰਬੰਧਕਰਨ, ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਦੇਣ, ਲੈਂਡ ਪੂਲਿੰਗ ਪਾਲਿਸੀ ਅਤੇ ਅਮਰੀਕਾ ਭਾਰਤ ਵਪਾਰ ਸਮਝੌਤਾ ਰੱਦ ਕਰਨ ਆਦਿ ਮੰਗਾਂ ਦਾ ਜ਼ਿਕਰ ਕੀਤਾ।

Advertisement

Advertisement
×