Patiala: ਬੱਸ ਅੱਡੇ ਚੋਂ ਮਿਲੀ ਨਵਜਾਤ ਨੂੰ ਪੁਲੀਸ ਨੇ ਹਸਪਤਾਲ ਪਹੁੰਚਾਇਆ
ਇਥੋਂ ਦੇ ਪੁਰਾਣੇ ਬੱਸ ਅੱਡੇ ਦੇ ਨਜ਼ਦੀਕ ਕਿਸੇ ਅਣਜਾਣ ਵਿਅਕਤੀ ਵੱਲੋਂ ਨਵਜੰਮੀ ਬੱਚੀ ਨੂੰ ਛੱਡ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਅਰਬਨ ਅਸਟੇਟ ਕੋਲ ਨਵਾਂ ਬੱਸ ਅੱਡਾ ਤਿਆਰ ਹੋਣ ਤੋਂ ਬਾਅਦ ਇੱਥੋਂ ਦਾ ਪੁਰਾਣਾ ਬੱਸ...
Advertisement
ਇਥੋਂ ਦੇ ਪੁਰਾਣੇ ਬੱਸ ਅੱਡੇ ਦੇ ਨਜ਼ਦੀਕ ਕਿਸੇ ਅਣਜਾਣ ਵਿਅਕਤੀ ਵੱਲੋਂ ਨਵਜੰਮੀ ਬੱਚੀ ਨੂੰ ਛੱਡ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਅਰਬਨ ਅਸਟੇਟ ਕੋਲ ਨਵਾਂ ਬੱਸ ਅੱਡਾ ਤਿਆਰ ਹੋਣ ਤੋਂ ਬਾਅਦ ਇੱਥੋਂ ਦਾ ਪੁਰਾਣਾ ਬੱਸ ਅੱਡਾ ਹੁਣ ਵਰਤੋਂ ਵਿੱਚ ਨਹੀਂ ਹੈ।
ਜਿਸ ਦੇ ਨਜ਼ਦੀਕ ਹੀ ਸਥਿਤ ਬੈਠਣ ਲਈ ਬਣੀਆਂ ਕੁਰਸੀਆਂ 'ਤੇ ਕੱਪੜੇ ਵਿੱਚ ਲਪੇਟਿਆ ਇੱਕ ਬੱਚਾ ਜਦੋਂ ਕਿਸੇ ਰਾਹਗੀਰ ਨੇ ਦੇਖਿਆ ਤਾਂ ਇਸ ਦੀ ਇਤਲਾਹ ਉਸ ਨੇ ਪੁਲੀਸ ਨੂੰ ਦਿੱਤੀ। ਇਸ ਦੌਰਾਨ ਹੀ ਲਾਲ ਬਾਗ ਵੱਡੀ ਨੀਤੂ ਨਾਮ ਦੀ ਇੱਕ ਮਹਿਲਾ ਰਾਹਗੀਰ ਵੀ ਉੱਥੇ ਪੁੱਜੀ ਜਿਸ ਨੇ ਵੀ ਬੱਚੀ ਨੂੰ ਹਸਪਤਾਲ ਪਹੁੰਚਾਉਣ ਲਈ ਪੁਲੀਸ ਦੀ ਮਦਦ ਕੀਤੀ ਇਸ ਮਹਿਲਾ ਦਾ ਕਹਿਣਾ ਸੀ ਕਿ ਡਾਕਟਰਾਂ ਮੁਤਾਬਿਕ ਇਸ ਬੱਚੀ ਦਾ ਜਨਮ ਕੁਝ ਘੰਟੇ ਪਹਿਲਾਂ ਹੀ ਹੋਇਆ ਹੈ ਜਿਸ ਤੋਂ ਤੁਰੰਤ ਬਾਅਦ ਹੀ ਉਸ ਨੂੰ ਇੱਥੇ ਲਵਾਰਿਸ ਛੱਡ ਦਿੱਤਾ ਗਿਆ। ਬੱਚੀ ਨੂੰ ਪੁਲੀਸ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਲੈ ਗਈ। ਉਧਰ ਸੰਪਰਕ ਕਰਨ 'ਤੇ ਇਲਾਕੇ ਦੇ ਡੀਐੱਸਪੀ ਸੰਜੀਵ ਸਿੰਗਲਾ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਬੱਚੀ ਦੇ ਮਾਂ ਬਾਰੇ ਪਤਾ ਲਗਾਉਣ ਲਈ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
Advertisement
×
