ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਸਤੰਬਰ
ਇਥੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਦੇ ਐੱਨਸੀਸੀ ਵਿੰਗ ਵੱਲੋਂ ਏਐੱਨਓ ਸਤਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਅੱਜ ਇਥੇ ਅਰਬਨ ਅਸਟੇਟ ਫੇਜ਼ ਵੰਨ ਦੇ ਗੁਰਦੁਆਰਾ ਸਾਹਿਬ ਵਿਖੇ 14ਵਾਂ ਕੋਵਿਡ ਵੈਕਸੀਨੇਸ਼ਨ ਕੈਂਪ ਲਵਾਇਆ ਗਿਆ। ਇਸ ਦੌਰਾਨ ਐੱਸਐੱਮਓ ਡਾ. ਵਿਕਾਸ ਗੋਇਲ ਤੇ ਸਿਹਤ ਵਿਭਾਗ ਦੇ ਮੁਲਾਜ਼ਮ ਵੀ ਸ਼ਾਮਲ ਹੋਏ। ਇਸ ਮੌਕੇ ਸੌ ਤੋਂ ਵੱਧ ਵਿਅਕਤੀਆਂ ਦੇ ਟੀਕੇ ਲਗਾਏ ਗਏ।