DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Patiala Markets Shut: ਕਿਸਾਨਾਂ ਤੇ ਵਿਦਿਆਰਥੀਆਂ ਨੇ ਰੋਸ ਪ੍ਰਗਟਾਇਆ

ਪਟਿਆਲਾ ਅਤੇ ਆਸ-ਪਾਸ ਦੇ ਕਸਬਿਆਂ ’ਚ ਮੁਕੰਮਲ ਬੰਦ

  • fb
  • twitter
  • whatsapp
  • whatsapp
featured-img featured-img
ਪੰਜਾਬੀ ਯੂਨੀਵਰਸਿਟੀ ਮੇਨ ਗੇਟ ਅੱਗੇ ਮੁਜ਼ਾਹਰੇ ਦੌਰਾਨ ਜੁੜੇ ਵਿਦਿਆਰਥੀ ਅਤੇ ਹੋਰ ਕਾਰਕੁਨ| -ਫੋਟੋ: ਰਾਜੇਸ਼ ਸੱਚਰ
Advertisement

ਪੰਜਾਬ ਬੰਦ ਦੇ ਸੱਦੇ ਵਜੋਂ ਪਟਿਆਲਾ ਸ਼ਹਿਰ ਤੇ ਆਸ-ਪਾਸ ਦੇ ਕਸਬਿਆਂ ’ਚ ਮੁਕੰਮਲ ਬੰਦ ਰਿਹਾ। ਸ਼ਹਿਰ ਦੇ ਵੱਡੇ-ਛੋਟੇ ਬਾਜ਼ਾਰ ਬੰਦ ਰਹਿਣ ਨਾਲ ਸ਼ਹਿਰੀ ਕਾਰੋਬਾਰ ਪ੍ਰਭਾਵਿਤ ਰਿਹਾ| ਨਸ਼ਿਆਂ ਖ਼ਿਲਾਫ਼ ਜੂਝਦਿਆਂ ਜਾਨ ਨਿਛਾਵਰ ਕਰ ਗਏ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਲਈ ਕਈ ਥਾਵਾਂ ’ਤੇ ਆਪਮੁਹਾਰੇ ਇਕੱਤਰ ਲੋਕਾਂ ਵੱਲੋਂ ਮੁਜ਼ਾਹਰਿਆਂ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਵੱਡਾ ਗੁੱਸਾ ਜ਼ਾਹਿਰ ਕੀਤਾ ਗਿਆ| ਸ਼ਹਿਰ ਦੇ ਬਾਹਰਵਾਰ ਪੈਂਦੀਆਂ ਪ੍ਰਮੁੱਖ ਸੜਕਾਂ ’ਤੇ ਕਿਸਾਨਾਂ ਤੇ ਵਿਰੋਧੀ ਸਿਆਸੀ ਧਿਰਾਂ, ਧਾਰਮਿਕ, ਸਮਾਜਿਕ, ਵਪਾਰੀ, ਵਿਦਿਆਰਥੀ ਤੇ ਮੁਲਾਜ਼ਮ ਧਿਰਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਗਏ| ਧਰੇੜੀ ਜੱਟਾਂ ਟੌਲ ਪਲਾਜ਼ਾ ’ਤੇ ਕਿਸਾਨਾਂ-ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਤੇ ਐੱਨ ਐੱਚ 7 ਨੰਬਰ ਨੂੰ ਕਈ ਘੰਟੇ ਬੰਦ ਰੱਖਿਆ ਗਿਆ। ਇਸ ਦੌਰਾਨ ਬੱਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ| ਬੰਦ ਦੌਰਾਨ ਪੁਲੀਸ ਵੀ ਮੁਸਤੈਦ ਰਹੀ| ਬੰਦ ਦੇ ਸੱਦੇ ’ਤੇ ਵਧੇਰੇ ਕਰਕੇ ਕਿਸਾਨ ਤੇ ਵਿਦਿਆਰਥੀ ਜਥੇਬੰਦੀਆਂ ਸਰਗਰਮ ਭੂਮਿਕਾ ’ਚ ਵੇਖਣ ਨੂੰ ਮਿਲੀਆਂ| ਸੰਗਰੂਰ ਰੋਡ ’ਤੇ ਭੇਡਪੁਰਾ ਕੋਲ ਕਿਸਾਨਾਂ ਨੇ ਸੜਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ| ਇਸੇ ਤਰ੍ਹਾਂ ਭਾਦਸੋਂ ਰੋਡ ’ਤੇ ਵੀ ਕਿਸਾਨਾਂ ਵੱਲੋਂ ਭਾਖੜਾ ਨਹਿਰ ਦੇ ਪੁਲ ’ਤੇ ਜਾਮ ਲਾਇਆ ਗਿਆ| ਭਾਦਸੋਂ ਚੁੰਗੀ ਤੇ ਨਵੇਂ ਬੱਸ ਸਟੈਂਡ ਕੋਲ ਵੀ ਕਿਸਾਨਾਂ, ਰਾਜਸੀ ਧਿਰਾਂ ਤੇ ਸਮਾਜਿਕ ਕਾਰਕੁਨਾਂ ਨੇ ਪ੍ਰਦਰਸ਼ਨ ਕੀਤਾ| ਸਰਹਿੰਦ ਰੋਡ ’ਤੇ ਵੀ ਕਈ ਥਾਵਾਂ ’ਤੇ ਪ੍ਰਦਰਸ਼ਨ ਕੀਤੇ ਗਏ| ਵਿਦਿਅਕ ਅਦਾਰੇ ਭਾਵੇਂ ਬੰਦ ਰਹੇ ਪ੍ਰੰਤੂ ਸਰਕਾਰੀ ਸਕੂਲ ਖੁੱਲ੍ਹੇ ਰਹੇ, ਪਰ ਵਿਦਿਆਰਥੀਆਂ ਦੀ ਹਾਜ਼ਰੀ ਮਨਫ਼ੀ ਰਹੀ| ਸਰਕਾਰੀ ਦਫ਼ਤਰ ਕਰੀਬ ਆਮ ਵਾਂਗ ਕਾਰਜ਼ਸ਼ੀਲ ਰਹੇ| ਵਿਰੋਧੀ ਧਿਰਾਂ ਦੇ ਆਗੂਆਂ ਦੀ ਮੈਦਾਨ ’ਚ ਸਰਗਰਮੀ ਘੱਟ ਵੇਖਣ ਨੂੰ ਮਿਲੀ, ਪ੍ਰੰਤੂ ਪੰਥਕ ਮੁਹਾਜ਼ ਹੇਠ ਸਰਗਰਮ ਮਿਸਲ ਸਤਲੁਜ ਦੇ ਇਸਤਰੀ ਵਿੰਗ ਦੇ ਸੂਬਾ ਪ੍ਰਧਾਨ ਬੀਬੀ ਜਸਮੀਤ ਕੌਰ ਛੀਨਾ ਤੇ ਮੁਲਾਜ਼ਮ ਆਗੂ ਮਨਜੀਤ ਸਿੰਘ ਚਹਿਲ ਆਪਣੇ ਸਾਥੀਆਂ ਨਾਲ ਪ੍ਰਦਰਸ਼ਨਾਂ ’ਚ ਡਟੇ ਰਹੇ| ਵਿਦਿਆਰਥੀ ਆਗੂ ਯਾਦਵਿੰਦਰ ਸਿੰਘ ਯਾਦੂ ਤੇ ਵੱਖ ਵੱਖ ਹੋਰ ਵਿਦਿਆਰਥੀ ਆਗੂਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਨੂੰ ਬੰਦ ਰੱਖ ਕੇ ਅੱਗੇ ਰੋਸ ਪ੍ਰਦਰਸ਼ਨ ਕੀਤਾ| ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦਾ ਪ੍ਰਬੰਧਕੀ ਦਫ਼ਤਰ ਬੰਦ ਰੱਖ ਕੇ ਪੰਜਾਬ ਬੰਦ ਦੇ ਸੱਦ ਦਾ ਭਰਵਾਂ ਸਮਰਥਨ ਕੀਤਾ| ਬਹਾਦਰਗੜ੍ਹ, ਡਕਾਲਾ, ਨਵਾਂ ਗਾਓ, ਬਲਬੇੜਾ, ਕਰਹਾਲੀ ਸਾਹਿਬ ਤੇ ਵੱਡੇ ਕਸਬਿਆਂ ’ਚ ਵੀ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ| ਬੰਦ ਦਾ ਸੱਦਾ ਸ਼ਾਮ ਪੰਜ ਵਜੇ ਤੱਕ ਸੀ|

ਜੰਮੂ ਕੱਟੜਾ ਐਕਸਪ੍ਰੈੱਸਵੇਅ ’ਤੇ ਕਈ ਘੰਟੇ ਜਾਮ

ਘੱਗਾ (ਨਿੱਜੀ ਪੱਤਰ ਪ੍ਰੇਰਕ): ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਰੋਸ ਵਜੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਘੱਗਾ ਵਿੱਚ ਭਰਵਾਂ ਸਮਰਥਨ ਮਿਲਿਆ| ਦਿਨ ਭਰ ਬਾਜ਼ਾਰ ਬੰਦ ਰਹੇ| ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਇਲਾਕਾ ਵਾਸੀਆਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ| ਇਸੇ ਦੌਰਾਨ ਹੀ ਜੰਮੂ ਕੱਟੜਾ ਐਕਸਪ੍ਰੈਸਵੇਅ ’ਤੇ ਵੀ ਕਈ ਘੰਟੇ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂਆਂ ਗੁਰਪ੍ਰੀਤ ਕੌਰ ਬਰਾਸ, ਮਨਦੀਪ ਸਿੰਘ ਭੂਤਗੜ ਤੇ ਅਮਰਿੰਦਰ ਸਿੰਘ ਘੱਗਾ ਸਮੇਤ ਕਈ ਆਗੂਆਂ ਨੇ ਸ਼ਿਰਕਤ ਕੀਤੀ|

Advertisement

Advertisement
Advertisement
×