DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Patiala: ਦੇਹ ਨੂੰ ਸੌਂਪਣ ਸਮੇਂ ਸਨਮਾਨਯੋਗ ਪ੍ਰਬੰਧਾਂ ਦੀ ਮੰਗ

ਰਾਜਿੰਦਰਾ ਮੈਡੀਕਲ ਕਾਲਜ ਦੇ ਡਾਇਰੈਕਟਰ ਨੂੰ ਮੰਗ ਪੱਤਰ ਦਿੱਤਾ

  • fb
  • twitter
  • whatsapp
  • whatsapp
featured-img featured-img
ਡਾਇਰੈਕਟਰ ਡਾ. ਰਾਮਿੰਦਰ ਪਾਲ ਸਿੰਘ ਸੀਬੀਆ ਨਾਲ ਮੁਲਾਕਾਤ ਕਰਦੇ ਹੋਏ ਤਰਕਸ਼ੀਲ ਆਗੂ।
Advertisement

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਇਕਾਈ ਅਰਬਨ ਅਸਟੇਟ, ਪਟਿਆਲਾ ਵੱਲੋਂ ਮ੍ਰਿਤਕ ਦੇਹ ਨੂੰ ਸੌਂਪਣ ਸਮੇਂ ਆ ਰਹੀਆਂ ਸਮੱਸਿਆਵਾਂ ਦੇ ਹੱਲ ਅਤੇ ਮੈਡੀਕਲ ਕਾਲਜਾਂ ਵਿੱਚ ਸਨਮਾਨਯੋਗ ਪ੍ਰਬੰਧ ਯਕੀਨੀ ਬਣਾਉਣ ਲਈ ਰਾਜਿੰਦਰਾ ਮੈਡੀਕਲ ਕਾਲਜ, ਪਟਿਆਲਾ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਰਾਮਿੰਦਰ ਪਾਲ ਸਿੰਘ ਸੀਬੀਆ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਇਕਾਈ ਮੁਖੀ ਸੁਰਿੰਦਰ ਪਾਲ ਨੇ ਕਿਹਾ ਕਿ ਮ੍ਰਿਤਕ ਦੇਹ ਨੂੰ ਪ੍ਰਦਾਨ ਕਰਨਾ ਮਨੁੱਖਤਾ, ਵਿਗਿਆਨ ਅਤੇ ਸਮਾਜ ਦੀ ਭਲਾਈ ਲਈ ਇੱਕ ਬਹੁਤ ਹੀ ਮਹਾਨ ਅਤੇ ਪ੍ਰੇਰਨਾਦਾਇਕ ਕਾਰਜ ਹੈ। ਇਸ ਨਾਲ ਮੈਡੀਕਲ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਅਤੇ ਖੋਜ ਕਾਰਜਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਸਹਾਇਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਦੇਹ ਸੌਂਪਣ ਵਾਲੇ ਵਿਅਕਤੀ ਆਪਣੀ ਮੌਤ ਤੋਂ ਬਾਅਦ ਵੀ ਸਮਾਜ ਦੀ ਸੇਵਾ ਕਰਦੇ ਹਨ, ਇਸ ਲਈ ਅਜਿਹੇ ਪਰਿਵਾਰਾਂ ਨੂੰ ਪੂਰਾ ਸਨਮਾਨ ਅਤੇ ਸਹਿਯੋਗ ਮਿਲਣਾ ਚਾਹੀਦਾ ਹੈ। ਮੰਗ ਪੱਤਰ ਵਿੱਚ ਕਿਹਾ ਗਿਆ ਕਿ ਪਿਛਲੇ ਸਮੇਂ ਦੌਰਾਨ ਦੇਹ ਮੈਡੀਕਲ ਕਾਲਜ ਨੂੰ ਸੌਂਪਣ ਵੇਲੇ ਕੁਝ ਪਰਿਵਾਰਾਂ ਨੂੰ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲਈ ਮੈਡੀਕਲ ਕਾਲਜ ਵਿੱਚ ਦੇਹ ਪ੍ਰਾਪਤੀ ਲਈ ਸਿਖਲਾਈ ਪ੍ਰਾਪਤ ਟੀਮ, ਪਰਿਵਾਰਾਂ ਲਈ ਉਚਿਤ ਬੈਠਣ ਦੀ ਵਿਵਸਥਾ, 24 ਘੰਟੇ ਹੈਲਪਲਾਈਨ ਅਤੇ ਨੋਡਲ ਅਫ਼ਸਰ ਨਿਯੁਕਤ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ‘ਬਾਡੀ ਡੋਨੇਸ਼ਨ ਸੈੱਲ’ ਸਥਾਪਿਤ ਕਰਨ, ਮ੍ਰਿਤਕ ਦੇਹ ਦਾਨ ਕਰਨ ਵਾਲੇ ਪਰਿਵਾਰਾਂ ਨੂੰ ਸਨਮਾਨ ਪੱਤਰ ਦੇਣ, ਦਾਨ ਪ੍ਰਕਿਰਿਆ ਸਬੰਧੀ ਸਾਰੀ ਜਾਣਕਾਰੀ ਜਨਤਕ ਤੌਰ ’ਤੇ ਉਪਲਬਧ ਕਰਵਾਉਣ ਅਤੇ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਵੀ ਅਪੀਲ ਕੀਤੀ ਗਈ। ਇਸ ਮੌਕੇ ਅਕਸ਼ੇ ਖਨੌਰੀ, ਨਰਿੰਦਰ ਪਾਲ ਸਿੰਘ ਸੱਭਿਆਚਾਰ ਮੁਖੀ , ਬਲਵਿੰਦਰ ਸਿੰਘ, ਧਰਮ ਦਾਸ ਹਾਜ਼ਰ ਸਨ।

Advertisement
Advertisement
×