
ਪੁਲੀਸ ਚੌਕੀ ਸੈਂਚਰੀ ਐਨਕਲੇਵ ਦੇ ਇੰਚਾਰਜ ਵਜੋਂ ਅਹੁਦਾ ਸੰਭਾਲਦੇ ਹੋਏ ਬਲਜੀਤ ਸਿੰਘ।-ਫੋਟੋ: ਭੰਗੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਫਰਵਰੀ
ਐੱਸਐੱਸਪੀ ਵਰੁਣ ਸ਼ਰਮਾ ਵੱਲੋਂ ਚਾਰ ਚੌਕੀ ਇੰਚਾਰਜਾਂ ’ਚ ਤਾਇਨਾਤੀਆਂ ਕੀਤੀਆਂ ਗਈਆਂ ਹਨ। ਏਐੱਸਆਈ ਬਲਜੀਤ ਸਿੰਘ ਨੂੰ ਪੁਲੀਸ ਚੌਕੀ ਸੈਂਚਰੀ ਐਨਕਲੇਵ ਪਟਿਆਲਾ ਦਾ ਇੰਚਾਰਜ ਲਾਇਆ ਗਿਆ ਹੈ। ਉਹ ਥਾਣਾ ਤ੍ਰਿਪੜੀ ਵਿਖੇ ਤਾਇਨਾਤ ਸਨ। ਸਹਾਇਕ ਥਾਣੇਦਾਰ ਹਰਦੀਪ ਸਿੰਘ ਹੁਣ ਪੁਲੀਸ ਚੌਕੀ ਫੱਗਣਮਾਜਰਾ ਦੇ ਇੰਚਾਰਜ ਹੋਣਗੇ। ਫੱਗਣਮਾਜਰਾ ਵਿਖੇ ਇੰਚਾਰਜ ਰਹੇ ਏਐੱਸਆਈ ਲਵਦੀਪ ਸਿੰਘ ਨੂੰ ਪੁਲੀਸ ਚੌਕੀ ਭੁਨਰਹੇੜੀ ਦਾ ਇੰਚਾਰਜ ਲਾ ਦਿੱਤਾ ਗਿਆ ਹੈ। ਏਐੱਸਆਈ ਹਰਬੰਸ ਸਿੰਘ ਨੂੰ ਗਜੇਵਾਸ ਚੌਕੀ ਦਾ ਇੰਚਾਰਜ ਲਾਇਆ ਗਿਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ