ਪਟਿਆਲਾ: ਨਗਰ ਨਿਗਮ ਦੇ ਜਨਰਲ ਹਾਊਸ ’ਚ 90 ਮਤੇ ਪਾਸ : The Tribune India

ਪਟਿਆਲਾ: ਨਗਰ ਨਿਗਮ ਦੇ ਜਨਰਲ ਹਾਊਸ ’ਚ 90 ਮਤੇ ਪਾਸ

ਪਟਿਆਲਾ: ਨਗਰ ਨਿਗਮ ਦੇ ਜਨਰਲ ਹਾਊਸ ’ਚ 90 ਮਤੇ ਪਾਸ

ਡਾਇਰੀਆ ਨਾਲ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੇਅਰ, ਕੌਂਸਲਰ ਤੇ ਅਧਿਕਾਰੀ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ

ਪਟਿਆਲਾ, 17 ਅਗਸਤ

ਇੱਥੇ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਰੱਖੇ ਗਏ ਸਾਰੇ 90 ਮਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ। ਭਾਵੇਂ ਸੜਕਾਂ ਦੇ ਨਿਰਮਾਣ ਨੂੰ ਲੈ ਕੇ ਕੁਝ ਕੌਂਸਲਰਾਂ ਵੱਲੋਂ ਸਵਾਲ ਉਠਾਇਆ ਗਿਆ, ਪਰ ਮੇਅਰ ਸੰਜੀਵ ਬਿੱਟੂ ਦੇ ਦਖਲ ਨਾਲ ਪੂਰੇ ਸਦਨ ਨੇ ਫ਼ੈਸਲਾ ਕੀਤਾ ਕਿ ਨਹਿਰੀ ਪਾਣੀ ਦੇ ਪ੍ਰਾਜੈਕਟ ਲਈ ਜਿਨ੍ਹਾਂ ਸੜਕਾਂ ਵਿੱਚ ਨਵੀਂ ਪਾਈਪ ਲਾਈਨ ਵਿਛਾਈ ਜਾਣੀ ਹੈ, ਉਨ੍ਹਾਂ ਸੜਕਾਂ ਨੂੰ ਨਹੀਂ ਬਣਾਇਆ ਜਾਵੇਗਾ। ਨਿਗਮ ਦੇ 60 ਵਿੱਚੋਂ 48 ਕੌਂਸਲਰਾਂ ਨੇ ਹਾਜ਼ਰੀ ਦਰਜ ਕਰਵਾਈ। ਜਨਰਲ ਹਾਊਸ ਦੇ ਸੰਚਾਲਨ ਦੌਰਾਨ ਸਫ਼ਾਈ ਨੂੰ ਹਾਈਟੈੱਕ ਕਰਨ ਲਈ ਨੈਸ਼ਨਲ ਕਲੀਨ ਏਅਰ ਪ੍ਰਾਜੈਕਟ ਤਹਿਤ ਸ਼ਹਿਰ ਦੀਆਂ 224 ਕਿਲੋਮੀਟਰ ਸੜਕਾਂ ਨੂੰ ਆਧੁਨਿਕ ਮਸ਼ੀਨਾਂ ਨਾਲ ਸਾਫ਼ ਕਰਨ ਲਈ 3 ਕਰੋੜ 19 ਲੱਖ 11 ਹਜ਼ਾਰ ਮਨਜ਼ੂਰ ਕੀਤੇ ਗਏ।

ਇਸ ਮਗਰੋਂ ਡੇਅਰੀ ਪ੍ਰਾਜੈਕਟ ਲਈ 4.95 ਕਰੋੜ ਮਨਜ਼ੂਰ ਕੀਤੇ ਗਏ। ਸਰਕਾਰ ਨੇ ਸੇਤੂ ਬੰਧਨ ਸਕੀਮ ਤਹਿਤ ਸ਼ੀਸ਼ ਮਹਿਲ ਤੋਂ ਸਰਹਿੰਦ ਰੋਡ ਤੱਕ ਅੰਦਰੂਨੀ ਬਾਈਪਾਸ ਤਿਆਰ ਕਰਨ ਦੀ ਦਿੱਤੀ ਮਨਜ਼ੂਰੀ ਤਹਿਤ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਜਨਰਲ ਹਾਊਸ ਨੇ ਮਤਾ ਪਾਸ ਕਰ ਦਿੱਤਾ। ਸੀਸੀਟੀਵੀ ਕੈਮਰਿਆਂ ਲਈ ਬੀਐਸਐਨਐਲ ਤੋਂ ਵਿਸ਼ੇਸ਼ ਲੀਜ਼ ਲਾਈਨ ਲੈਣ ਦੀ ਇਜਾਜ਼ਤ ਵੀ ਦਿੱਤੀ ਗਈ।

ਨਿਗਮ 1.16 ਲੱਖ ਸਾਲਾਨਾ ਬੀਐਸਐਨਐਲ ਨੂੰ ਸਾਲਾਨਾ ਅਦਾ ਕਰੇਗਾ। ਛੋਟੀ ਬਾਰਾਂਦਰੀ, ਇਨਕਮ ਟੈਕਸ ਰੋਡ ਸਮੇਤ ਹੋਰ ਕਈ ਪ੍ਰਮੁੱਖ ਸੜਕਾਂ ਨੂੰ ਸੁੰਦਰ ਬਣਾਉਣ ਲਈ 1.32 ਕਰੋੜ ਨਾਲ ਹੈਰੀਟੇਜ ਸਟਰੀਟ ਬਣਾਉਣ, ਦਰਜਾ ਚਾਰ ਮੁਲਾਜ਼ਮਾਂ ਨੂੰ ਤਰੱਕੀ ਦੇ ਕੇ ਸੈਨੇਟਰੀ ਸੁਪਰਵਾਈਜ਼ਰ ਬਣਾਉਣ, ਕੂੜੇ ਨੂੰ ਸੰਭਾਲਣ ਲਈ 48 ਲੱਖ ਨਾਲ ਕੰਪੋਸਟ ਪਿੱਟ ਤਿਆਰ ਕਰਨ, ਮਰੇ ਹੋਏ ਪਸ਼ੂਆਂ ਨੂੰ ਸਮੇਂ ਸਿਰ ਚੁੱਕਣ ਲਈ 49 ਲੱਖ ਨਾਲ ਨਵੇਂ ਚਾਰ ਪਹੀਆ ਵਾਹਨਾਂ ਦੀ ਖਰੀਦ, ਬਾਗਬਾਨੀ ਲਈ ਨਵਾਂ ਟਰੈਕਟਰ, 38 ਲੱਖ ਦੀ ਬਰਮੀ ਕੰਪੋਸਟ ਮਸ਼ੀਨ, 65 ਲੱਖ ਦੀ ਸ਼ੈਲਡਰ ਮਸ਼ੀਨ, ਸੀ.ਐਂਡ.ਡੀ. ਵੇਸਟ ਮਸ਼ੀਨ 17 ਲੱਖ, ਬੈਲਿੰਗ ਮਸ਼ੀਨਾਂ 19 ਲੱਖੇ, ਪਟਿਆਲਾ-1 ਅਤੇ ਪਟਿਆਲਾ 2 ਵਿੱਚ ਰੀਚਾਰਜ ਵੈੱਲਜ਼ ਲਈ 20 ਲੱਖ, ਪ੍ਰੇਮ ਧਰਮਸ਼ਾਲਾ ਫੈਕਟਰੀ ਏਰੀਆ ਲਈ 29 ਲੱਖ, ਪੰਜ ਨਵੀਆਂ ਬਲੈਰੋ ਕਾਰਾਂ 50 ਲੱਖ, ਰਾਜਿੰਦਰਾ ਲੇਕ ਦੀ ਸਫ਼ਾਈ ਲਈ 6.11 ਲੱਖ ਅਤੇ ਫੌਗਿੰਗ ਮਸ਼ੀਨਾਂ ਲਈ ਡੀਜ਼ਲ-ਪੈਟਰੋਲ ’ਤੇ 61 ਲੱਖ ਮਨਜ਼ੂਰ ਕੀਤੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All