ਪ੍ਰਾਈਵੇਟ ਸਕੂਲ ਖ਼ਿਲਾਫ਼ ਮਾਪਿਆਂ ਵੱਲੋਂ  ਰੋਸ ਪ੍ਰਦਰਸ਼ਨ

* ਮਾਪਿਆਂ ਵੱਲੋਂ ਪੂਰੀਆਂ ਫੀਸਾਂ ਨਾ ਦੇਣ ਦਾ ਐਲਾਨ

ਪ੍ਰਾਈਵੇਟ ਸਕੂਲ ਖ਼ਿਲਾਫ਼ ਮਾਪਿਆਂ ਵੱਲੋਂ  ਰੋਸ ਪ੍ਰਦਰਸ਼ਨ

ਸਕੂਲ ਕੈਂਪਸ ਵਿੱਚ ਮਾਾਪੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਰਦਸ਼ਨ ਕਰਦੇ ਹੋਏ।

ਰਵੇਲ ਸਿੰਘ ਭਿੰਡਰ 

ਪਟਿਆਲਾ, 15 ਜਨਵਰੀ

ਇਥੇ ਚੌਰਾ ਰੋਡਾ ਸਥਿਤ ਸ਼ਹਿਰ ਦੇ ਇੱਕ ਨਾਮੀ ਪ੍ਰਾਈਵੇਟ ਸਕੂਲ ’ਚ ਅੱਜ ਵੱਡੀ ਗਿਣਤੀ ਵਿੱਚ ਮਾਪਿਆਂ ਵਲੋਂ ਫੀਸਾਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਸਕੂਲ  ਦਫਤਰ ਦੇ ਅੱਗੇ ਸੰਸਥਾ ਦੀ ਮੈਨੇਜਮੈਂਟ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਕੂਲ ਮੈਨੇਜਮੈਂਟ ਸਰਕਾਰ ਅਤੇ ਹਾਈ ਕੋਰਟ ਦੀਆਂ ਹਦਾਇਤਾਂ ਦੇ ਉਲਟ ਕਥਿਤ ਨਾਜਾਇਜ਼ ਫੀਸਾਂ ਵਸੂਲ ਰਿਹਾ ਹੈ ਜਦੋਂਕਿ ਉਹ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਟਿਊਸ਼ਨ ਫੀਸ ਦੇਣ ਲਈ ਤਿਆਹ ਹਨ ਪਰ ਸਕੂਲ ਪ੍ਰਸ਼ਾਸਨ  ਨੇ ਪੂਰੀਆਂ ਫੀਸਾਂ ਭਰਨ ਦਾ ਫੁਰਮਾਨ ਜਾਰੀ ਕਰ ਦਿੱਤਾ। ਇਸ ਤੋਂ ਵੀ ਅੱਗੇ ਲੇਟ ਫੀਸ ਦੇ ਰੂਪ ਵਿੱਚ 500 ਰੁਪਏ ਜੁਰਮਾਨਾ ’ਤੇ ਬੱਚਿਆਂ ਨੂੰ ਸਕੂਲ ਤੋਂ ਹਟਾਉਣ ਦੀ ਵੀ ਕਥਿਤ ਧਮਕੀ ਦਿੱਤੀ ਗਈ। ਅਜਿਹੇ ਉਪਜੇ ਵਰਤਾਰੇ ਨੂੰ ਲੈ ਕੇ ਰੋਹ ਵਿੱਚ ਆਏ ਮਾਪਿਆਂ ਵਲੋਂ ਸਕੂਲ ਦੇ ਮੁੱਖ ਦਫਤਰ ਦੇ ਅੱਗੇ ਹੀ ਧਰਨਾ ਲਗਾ ਦਿੱਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਾਮਲਾ ਵਧਦਾ ਵੇਖ ਪੁਲੀਸ ਮੌਕੇ ‘ਤੇ ਪੁੱਜੀ ਤੇ ਮਾਪਿਆਂ ਅਤੇ ਮੈਨੇਜਮੈਂਟ ਵਿਚਕਾਰ ਮੀਟਿੰਗ ਤੈਅ ਕਰਵਾਈ ਪਰ ਮੀਟਿੰਗ ਵਿੱਚ ਵੀ ਮੈਨੇਜਮੈਂਟ ਦਾ ਰਵੱਈਆ ਅੜੀਅਲ ਰਹਿਣ ‘ਤੇ ਮਾਪਿਆਂ ਵੱਲੋਂ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਤੇ ਐਲਾਨ ਕੀਤਾ ਕਿ ਕਿਸੇ ਵੀ ਕੀਮਤ ’ਤੇ ਪੂਰੀਆਂ ਫੀਸਾਂ ਨਹੀਂ ਦਿੱਤੀਆਂ ਜਾਣਗੀਆਂ ਤੇ ਜਲਦੀ ਹੀ ਇੱਕ ਉਚ ਪੱਧਰੀ ਮੀਟਿੰਗ ਕਰਕੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।ਇਸ ਮੌਕੇ ਸੁਨੀਲ ਕੁਮਾਰ, ਸੋਨਿਕਾ, ਰੋਹਿਤ ਸਿੰਗਲਾ, ਐਡਵੋਕੇਟ ਪੁਨੀਤ ਮਲਹੋਤਰਾ, ਪ੍ਰਵੀਨ ਸ਼ਰਮਾ, ਭੁਪਿੰਦਰ ਸਿੰਘ, ਸੰਦੀਪ ਆਦਿ ਮਾਪੇ ਹਾਜ਼ਰ ਰਹੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All