Advertisement
ਦਿ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਨੇ ਬਾਬਾ ਬੰਦਾ ਸਿੰਘ ਬਹਾਦਰ ਸੀਨੀਅਰ ਸੈਕੰਡਰੀ ਸਕੂਲ, ਫਤਿਹਪੁਰ ਵਿੱਚ ਸੀ ਬੀ ਐੱਸ ਈ ਕਲੱਸਟਰ ਅਧੀਨ ਕਰਵਾਏ ਖੋ-ਖੋ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੜਕਿਆਂ ਦੇ ਵਰਗ ਵਿੱਚ ਓਵਰਆਲ ਟਰਾਫ਼ੀ ਜਿੱਤੀ। ਨਤੀਜਿਆਂ ਮੁਤਾਬਕ ਅੰਡਰ- 19 ਮੁਕਾਬਲਿਆਂ ਤਹਿਤ ਲੜਕਿਆਂ ਦੀ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ, ਅੰਡਰ- 17 ਤਹਿਤ ਲੜਕਿਆਂ ਦੀ ਟੀਮ ਨੇ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਅੰਡਰ- 14 ਤਹਿਤ ਲੜਕਿਆਂ ਦੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਟੂਰਨਾਮੈਂਟ ਵਿੱਚ ਸੂਬੇ ਦੇ 25 ਸੀ ਬੀ ਐੱਸ ਈ ਸਕੂਲਾਂ ਵਿੱਚੋਂ 700 ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਦੇ ਲੜਕਿਆਂ ਦੇ ਅੰਡਰ- 19 ਅਤੇ ਅੰਡਰ- 17 ਵਰਗ ਦੀਆਂ ਟੀਮਾਂ ਨੇ ਨੈਸ਼ਨਲ ਟੂਰਨਾਮੈਂਟ ਲਈ ਵੀ ਕੁਆਲੀਫਾਈ ਕੀਤਾ। ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਤਗ਼ਮਾ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਸਕੂਲ ਦੇ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਖਿਡਾਰੀਆਂ, ਕੋਚ ਅਤੇ ਮਾਪਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ।
Advertisement
Advertisement
×

