ਦਲਿਤ ਸਮਾਜ ਨੇ ਫੂਕਿਆ ਪੰਨੂ ਦਾ ਪੁਤਲਾ

ਦਲਿਤ ਸਮਾਜ ਨੇ ਫੂਕਿਆ ਪੰਨੂ ਦਾ ਪੁਤਲਾ

ਗੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਸਾੜਦੇ ਹੋਏ ਸਮਾਜ ਦੇ ਲੋਕ।

ਸੁਭਾਸ਼ ਚੰਦਰ
ਸਮਾਣਾ, 5 ਜੁਲਾਈ

ਦਲਿਤ ਸਮਾਜ ਵੱਲੋਂ ਸਿੱਖਸ ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਸ ਦਾ ਪੁਤਲਾ ਫੂਕਿਆ ਗਿਆ। ਵਾਲਮੀਕਿ ਧਰਮਸ਼ਾਲਾ ਦੇ ਬਾਹਰ ਇਕੱਤਰ ਨੇਤਾਵਾਂ ਨੇ ਕਿਹਾ ਕਿ ਇਸ ਵਿਅਕਤੀ ਨੇ ਬਾਬਾ ਸਾਹਿਬ ਅੰਬੇਡਕਰ ਵੱਲੋਂ ਜਾਤ-ਪਾਤ ਤੋਂ ਉੱਪਰ ਉੱਠ ਕੇ ਸਾਰੇ ਭਾਰਤੀਆਂ ਲਈ ਬਣਾਏ ਗਏ ਸੰਵਿਧਾਨ ਦੀ ਕਾਪੀ ਅਤੇ ਭਾਰਤ ਦਾ ਕੌਮੀ ਝੰਡਾ ਸਾੜ ਕੇ ਨਿੰਦਣਯੋਗ ਕਾਰਵਾਈ ਕੀਤੀ ਹੈ ਜਿਸ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ। 

 ਉਨ੍ਹਾਂ ਉਸ ਨੂੰ ਦੇਸ਼ ਦਾ ਗੱਦਾਰ ਦੱਸਦਿਆਂ ਕਿਹਾ ਕਿ ਪੰਨੂ ਖੁਦ ਵਿਦੇਸ਼ ਵਿੱਚ ਰਹਿ ਕੇ ਭਾਰਤ ਦੇਸ਼ ਵਿੱਚ ਸ਼ਾਂਤਮਈ ਢੰਗ ਰਹਿ ਰਹੇ ਵੱਖ-ਵੱਖ ਜਾਤਾਂ ਦੇ ਲੋਕਾਂ ਨੂੰ ਭੜਕਾ ਕੇ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਸ ਮੌਕੇ ਦੀਪੂ ਬਾਲੀ, ਗੁਰਜੀਤ ਬੱਲੀ, ਪ੍ਰਦੀਪ ਸ਼ਰਮਾ, ਮਨੀਸ਼ ਸ਼ਰਮਾ, ਲਵਲੀ ਸੰਦਰ, ਹਰਪ੍ਰੀਤ ਕੁੱਕਾ, ਸੁਰੇਸ਼ ਕੁਮਾਰ ਅਤੇ ਬ੍ਰਿਜ ਲਾਲ ਵੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All