ਤਨਖ਼ਾਹਾਂ ਨਾ ਮਿਲਣ ਤੋਂ ਨਾਰਾਜ਼ ਜੰਗਲਾਤ ਕਾਮਿਆਂ ਨੇ ਵਣ ਮੰਡਲ ਦਫ਼ਤਰ ਘੇਰਿਆ

ਤਨਖ਼ਾਹਾਂ ਨਾ ਮਿਲਣ ਤੋਂ ਨਾਰਾਜ਼ ਜੰਗਲਾਤ ਕਾਮਿਆਂ ਨੇ ਵਣ ਮੰਡਲ ਦਫ਼ਤਰ ਘੇਰਿਆ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਸਤੰਬਰ

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਵੀਰਪਾਲ ਸਿੰਘ ਬੰਮਣਾ, ਸਕੱਤਰ ਅਮਰਜੀਤ ਸਿੰਘ ਬੁੱਗਾ ਦੀ ਪ੍ਰਧਾਨਗੀ ਹੇਠ ਜੰਗਲਾਤ ਦਾ ਡਵੀਜ਼ਨ ਦਫ਼ਤਰ ਘੇਰ ਕੇ ਧਰਨਾ ਦਿੱਤਾ ਗਿਆ। ਧਰਨੇ ਵਿੱਚ ਸੂਬਾਈ ਆਗੂ ਜਸਵਿੰਦਰ ਸਿੰਘ ਸੌਜਾ, ਬਲਵੀਰ ਮਡੌਲੀ, ਮੇਜਰ ਸਰਹਿੰਦ ਨੇ ਕਿਹਾ ਕਿ ਜੰਗਲਾਤ ਵਿਭਾਗ ਵਿਚ ਵਰਕਰਾਂ ਨੂੰ ਪੰਜ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ। ਇਕੱਤਰਤਾ ਵਿੱਚ ਜੋਗਾ ਸਿੰਘ ਵਜ਼ੀਦਪੁਰ, ਹਰਪ੍ਰੀਤ ਲੋਚਮਾ, ਗੁਰਬਚਨ ਸਿੰਘ, ਸ਼ਮਸ਼ੇਰ ਪਟਿਆਲਾ, ਦਰਸ਼ਨ ਸਿੰਘ ਬੇਲੂਮਾਜਰਾ, ਲਖਵਿੰਦਰ ਖ਼ਾਨਪੁਰ, ਜਸਵੀਰ ਸਿੰਘ ਖੋਖਰ, ਰਜਿੰਦਰ ਧਾਲੀਵਾਲ ਨੇ ਕਿਹਾ ਜੇ ਵਣ ਮੰਡਲ ਅਫ਼ਸਰ ਵੱਲੋਂ ਕਾਮਿਆਂ ਦੀਆਂ ਤਨਖ਼ਾਹਾਂ ਨਾ ਜਾਰੀ ਕੀਤੀਆਂ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜਸਪਾਲ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਕਰਨੈਲ ਕੌਰ, ਗੁਰਪ੍ਰੀਤ ਕੌਰ, ਜਸਵੀਰ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ ਭਾਦਸੋਂ ਹਾਜ਼ਰ ਸਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All