ਬੇਕਾਬੂ ਬੱਸ ਵਾਹਨਾਂ ਨਾਲ ਟਕਰਾਈ
ਪਟਿਆਲਾ-ਪਿਹੋਵਾ ਰਾਜ ਮਾਰਗ ’ਤੇ ਪਿੰਡ ਦੂਧਨਸਾਧਾਂ ਤਹਿਸੀਲ ਦੇ ਸਾਹਮਣੇ ਪੀ ਆਰ ਟੀ ਸੀ ਦੀ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਵਾਹਨਾਂ ਨਾਲ ਟਕਰਾ ਗਈ। ਹਾਦਸੇ ਵਿੱਚ ਤਿੰਨ ਕਾਰਾਂ ਅਤੇ ਚਾਰ ਮੋਟਰਸਾਈਕਲ ਨੁਕਸਾਨੇ ਗਏ, ਜਦਕਿ ਜਾਨੀ ਨੁਕਸਾਨ ਤੋਂ ਬਚਾਅ...
Advertisement
ਪਟਿਆਲਾ-ਪਿਹੋਵਾ ਰਾਜ ਮਾਰਗ ’ਤੇ ਪਿੰਡ ਦੂਧਨਸਾਧਾਂ ਤਹਿਸੀਲ ਦੇ ਸਾਹਮਣੇ ਪੀ ਆਰ ਟੀ ਸੀ ਦੀ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਵਾਹਨਾਂ ਨਾਲ ਟਕਰਾ ਗਈ। ਹਾਦਸੇ ਵਿੱਚ ਤਿੰਨ ਕਾਰਾਂ ਅਤੇ ਚਾਰ ਮੋਟਰਸਾਈਕਲ ਨੁਕਸਾਨੇ ਗਏ, ਜਦਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਨੰ. ਪੀ ਬੀ 11 ਬੀ ਐੱਫ-7382 ਪਟਿਆਲਾ ਤੋਂ ਘੜਾਮ ਜਾ ਰਹੀ ਸੀ ਅਤੇ ਦੂਧਨਸਾਧਾਂ ’ਚ ਅਚਾਨਕ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਵਾਹਨਾਂ ਨਾਲ ਟਕਰਾਉਂਦੀ ਗਈ। ਹਾਦਸੇ ਦੌਰਾਨ ਡਰਾਈਵਰ ਦੀ ਸੂਝ-ਬੂਝ ਨਾਲ ਸਾਰੀਆਂ ਸਵਾਰੀਆਂ ਸੁਰੱਖਿਅਤ ਰਹੀਆਂ ਅਤੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ। ਸੂਚਨਾ ਮਿਲਣ ’ਤੇ ਥਾਣਾ ਜ਼ੁਲਕਾਂ ਅਧੀਨ ਪੁਲੀਸ ਚੌਕੀ ਰੋਹੜ ਜਗੀਰ ਤੋਂ ਮੁਲਾਜ਼ਮ ਘਟਨਾ ਸਥਾਨ ’ਤੇ ਪੁੱਜੇ ਅਤੇ ਹਾਦਸੇ ਦਾ ਜਾਇਜ਼ਾ ਲਿਆ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਤੌਰ ’ਤੇ ਬੱਸ ਦੇ ਬੇਕਾਬੂ ਹੋਣ ਦੇ ਕਾਰਨਾਂ ਬਾਰੇ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ।
Advertisement
Advertisement
×
