ਲੋਕ ਨਿਰਮਾਣ ਵਿਭਾਗ ਦੇ ਪੁਨਰਗਠਨ ਦਾ ਵਿਰੋਧ

ਲੋਕ ਨਿਰਮਾਣ ਵਿਭਾਗ ਦੇ ਪੁਨਰਗਠਨ ਦਾ ਵਿਰੋਧ

ਪਟਿਆਲਾ ਵਿੱਚ ਪੁਨਰਗਠਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਦੇ ਹੋਏ ਮੁਲਾਜ਼ਮ।

ਸਰਬਜੀਤ ਸਿੰਘ ਭੰਗੂ

ਪਟਿਆਲਾ 25 ਫਰਵਰੀ

ਪੰਜਾਬ ਸਰਕਾਰ ਵੱਲੋਂ ਪੰਜਾਬ ਲੋਕ ਨਿਰਮਾਣ (ਇਮਾਰਤਾਂ ਤੇ ਸੜਕਾਂ) ਵਿਭਾਗ ਦਾ ਵੀ ਪੁਨਰਗਠਨ ਕਰ ਦਿੱਤਾ। ਪਟਿਆਲਾ ਸਥਿਤ ਮੁੱਖ ਦਫ਼ਤਰ ਪਹੁੰਚੇ ਨੋਟੀਫਿਕੇਸ਼ਨ ਨੂੰ ਅਧਿਕਾਰੀ ਅਮਲੀ ਜਾਮਾ ਪਹਿਨਾਉਣ ’ਚ ਜੁਟ ਗਏ ਹਨ। ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਮੁਲਾਜ਼ਮਾਂ ਵੱਲੋਂ ਅੱਜ ਇਥੇ ਵਿਭਾਗ ਦੇ ਦਫ਼ਤਰ ਬਾਹਰ ਕੀਤੀ ਗਈ ਰੋਸ ਰੈਲੀ ਨੂੰ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਛੋਟੇ ਮੁਲਾਜ਼ਮਾਂ ਦੀਆਂ ਅਸਾਮੀਆਂ ਘਟਾਉਂਦਿਆਂ, ਉੱਚ ਅਧਿਕਾਰੀਆਂ ਦੇ ਅਹੁਦਿਆਂ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤੀਜਾ ਤੇ ਚੌਥਾ ਦਰਜਾ ਸਮੇਤ ਟੈਕਨੀਕਲ ਅਤੇ ਡਰਾਈਵਰਾਂ ਦੀਆਂ ਅਸਾਮੀਆਂ ਘਟਾ ਦਿੱਤੀਆਂ ਗਈਆਂ ਹਨ। ਚੌਥਾ ਦਰਜਾ ਮੁਲਾਜ਼ਮਾਂ ਦਾ ਅਹੁਦਾ ਮਲਟੀਟਾਸਕ ਵਰਕ ਬਣਾ ਦਿੱਤਾ ਹੈ, ਜਿਸ ਨੂੰ ਆਊਟ ਸੋਰਸਿਜ਼ ਰਾਹੀਂ ਭਰਨ ਲਈ ਕਿਹਾ ਗਿਆ ਹੈ। 

ਖ਼ਤਮ ਕੀਤੀਆਂ ਅਸਾਮੀਆਂ ਵਿੱਚ ਚੌਥਾ ਦਰਜਾ ਮੁਲਾਜ਼ਮ (ਜੋ ਦਫ਼ਤਰੀ, ਰਿਸਟੋਰਰ, ਮੁੱਖ ਸੇਵਾਦਾਰ, ਰਿਕਾਰਡ ਲਿਫਟਰ, ਡਰਾਈਵਰ, ਫੇਰੋਥੀਏਟਰ ਅਪਰੇਟਰ, ਫੇਰੋਖਾਲਸੀ, ਸੀਨੀਅਰ ਲਬਾਟਰੀ ਅਟੈਂਡੈਂਟ, ਫੋਤੇਦਾਰ, ਮੇਟ, ਮੋਟਰਮੇਟ, ਵਰਕ ਮਿਸਤਰੀ, ਵਰਕ ਇੰਸਪੈਕਟਰ, ਸਰਵੇਅਰ, ਪੇਂਟਰ, ਕਲੀਨਰ, ਕਾਰਪੇਂਟਰ, ਮੇਸਨ, ਬਿਜਲੀ ਹੈਲਪਰ  ਅਤੇ ਕਲਰਕ ਆਦਿ ਦੋ ਦਰਜਨ ਕੈਟਾਗਰੀਜ਼ ਦੀਆਂ ਅਸਾਮੀਆਂ     ਸਮੇਤ ਸੀਨੀਆਰਤਾ ਤੇ ਯੋਗਤਾ ਅਨੁਸਾਰ ਪਦਉਨਤ ਹੁੰਦੀ ਸਨ, ਦਾ ਵੀ ‘ਭੋਗ’ ਪਾ ਦਿੱਤਾ ਹੈ।   

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All