
ਪੱਤਰ ਪ੍ਰੇਰਕ
ਰਾਜਪੁਰਾ, 17 ਜਨਵਰੀ
ਇਸ ਖੇਤਰ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਸਦਰ ਦੀ ਪੁਲੀਸ ਨੇ ਦੱਸਿਆ ਕਿ ਸੂਰਜ ਘਰਤੀ ਵਾਸੀ ਪਿੰਡ ਤੇਪਲਾ ਕੋਲਡ ਸਟੋਰ ਰਾਜਪੁਰਾ ਨੇ ਪੁਲੀਸ ਕੋਲ੍ਹ ਸ਼ਿਕਾਇਤ ਦਰਜ ਕਰਵਾਈ ਸ਼ਕਾਇਤ ਕਰਤਾ ਦਾ ਦੋਸਤ ਕਮਲ ਵਿੱਕਾ ਵਾਸੀ ਪਿੰਡ ਅਗਲੂੰਗ ਜ਼ਿਲ੍ਹਾ ਗੁਲਾਮੀ (ਨੇਪਾਲ) ਰਾਜਪੁਰਾ-ਚੰਡੀਗੜ੍ਹ ਸੜਕ ’ਤੇ ਪਿੰਡ ਆਲਮਪੁਰ ਨੇੜੇ ਪੈਦਲ ਜਾ ਰਿਹਾ ਸੀ ਕਿ ਉਸ ਨੂੰ ਇੱਕ ਤੇਜ਼ ਰਫ਼ਤਾਰ ਸਵਿੱਫਟ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਕਮਲ ਵਿੱਕਾ ਦੀ ਮੌਤ ਹੋ ਗਈ। ਥਾਣਾ ਸਦਰ ਦੀ ਪੁਲੀਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ
ਜ਼ਰੂਰ ਪੜ੍ਹੋ