ਪਟਿਆਲਾ ’ਚ ਇੱਕ ਤੇ ਸੰਗਰੂਰ ’ਚ ਤਿੰਨ ਨਵੇਂ ਪਾਜ਼ੇਟਿਵ

ਪਟਿਆਲਾ ’ਚ ਇੱਕ ਤੇ ਸੰਗਰੂਰ ’ਚ ਤਿੰਨ ਨਵੇਂ ਪਾਜ਼ੇਟਿਵ

ਮਲੇਰਕੋਟਲਾ ਦੀ ਤੰਦਰੁਸਤ ਹੋਈ ਮਹਿਲਾ ਨੂੰ ਐਬੂਲੈਂਸ ਰਾਹੀਂ ਘਰ ਭੇਜਣ ਮੌਕੇ ਸਿਹਤ ਵਿਭਾਗ ਦੇ ਮੁਲਾਜ਼ਮ।

ਗੁਰਦੀਪ ਸਿੰਘ ਲਾਲੀ/ਸਰਬਜੀਤ ਸਿੰਘ ਭੰਗੂ
ਸੰਗਰੂਰ/ਪਟਿਆਲਾ , 2 ਜੂਨ

ਸਿਹਤ ਵਿਭਾਗ ਦੀਆਂ ਟੀਮਾਂ ਦੀ ਮਿਹਨਤ ਸਦਕਾ ਅੱਜ ਦੋ ਕਰੋਨਾ ਪਾਜ਼ੇਟਿਵ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਗਏ ਹਨ ਜਿਸ ਸਦਕਾ ਜ਼ਿਲ੍ਹੇ ਵਿਚ ਹੁਣ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 12 ਰਹਿ ਗਈ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਬੀਤੀ ਸ਼ਾਮ ਭਵਾਨੀਗੜ੍ਹ ਬਲਾਕ ਵਿਚ ਤਿੰਨ ਨਵੇਂ ਕੇਸ ਆਏ ਸਨ ਜਿਨ੍ਹਾਂ ਵਿੱਚੋਂ ਇੱਕ ਦਿੱਲੀ ਤੋਂ ਪਰਤਿਆ ਹੈ ਅਤੇ ਇੱਕ ਗੁਜਰਾਤ ਤੋਂ ਪਰਤਿਆ ਕੰਬਾਇਨ ਚਾਲਕ ਹੈ ਜਦਕਿ ਇੱਕ ਆਂਗਣਵਾੜੀ ਵਰਕਰ ਹੈ। ਉਨ੍ਹਾਂ ਦੱਸਿਆ ਕਿ ਠੀਕ ਹੋ ਕੇ ਘਰਾਂ ਨੂੰ ਪਰਤਣ ਵਾਲਿਆਂ ਵਿੱਚ ਮਲੇਰਕੋਟਲਾ ਨਿਵਾਸੀ ਮਹਿਲਾ ਅਤੇ ਮਲੇਰਕੋਟਲਾ ਦਾ ਹੀ ਵਸਨੀਕ ਸ਼ਾਮਲ ਹੈ ਜੋ ਪੀ.ਜੀ.ਆਈ ਵਿਚ ਜ਼ੇਰੇ ਇਲਾਜ ਸੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੱਲ੍ਹ 189 ਸੈਂਪਲ ਲਏ ਗਏ ਸਨ ਜੋ ਸਾਰੇ ਹੀ ਨੈਗੇਟਿਵ ਆਏ ਹਨ। ਹੁਣ ਮਲੇਰਕੋਟਲਾ ਦੇ 3, ਧੂਰੀ ਦਾ 1, ਭਵਾਨੀਗੜ੍ਹ ਦੇ 3, ਮੂਨਕ ਦੇ 2 ਅਤੇ ਸ਼ੇਰਪੁਰ ਦੇ 3 ਕੇਸ ਐਕਟਿਵ ਹਨ ਜੋ ਘਾਬਦਾਂ ਕੋਵਿਡ ਕੇਅਰ ਸੈਂਟਰ ਵਿਚ ਜ਼ੇਰੇ ਇਲਾਜ ਹਨ।ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾਜ਼ੇਟਿਵ ਪਾਏ ਗਏ ਲੋਕਾਂ ਦੀ ਕੰਟੈਕਟ ਟਰੇਸਿੰਗ ਕਰਦੇ ਹੋਏ ਮੁਕੰਮਲ ਸੈਂਪਲਿੰਗ ਨੂੰ ਯਕੀਨੀ ਬਣਾਇਆ ਜਾਵੇ । ਪਟਿਆਲਾ ਜ਼ਿਲ੍ਹੇ ਵਿਚ ਅੱਜ ਇੱਕ ਹੋਰ ਵਿਅਕਤੀ ਕਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ। ਰਾਜਪੁਰਾ ਨੇੜਲੇ ਬਲ਼ਸੂਆਂ ਦਾ ਰਹਿਣ ਵਾਲਾ 22 ਸਾਲਾ ਇਹ ਵਿਅਕਤੀ 27 ਮਈ ਨੂੰ ਕੁਵੈਤ ਤੋਂ ਵਾਪਸ ਆਉਣ ’ਤੇ ਗੁਰਦੁਆਰਾ ਪਾਤਸ਼ਾਹੀ ਬਹਾਦਰਗੜ੍ਹ ਵਿਖੇ ਇਕਾਂਤਵਾਸ ਵਿਚ ਰਹਿ ਰਿਹਾ ਸੀ। ਪਰ ਪਾਜ਼ੇਟਿਵ ਆਉਣ ’ਤੇ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਤਬਦੀਲ ਕਰਵਾ ਦਿੱਤਾ ਗਿਆ ਹੈ। ਜ਼ਿਲੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 127 ਹੋ ਗਈ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All