ਮਹਿੰਦਰਗੰਜ ਦੀ ਪੁਰਾਣੀ ਕਚਹਿਰੀ ਰੋਡ ’ਤੇ ਚਿੱਕੜ ਭਰਿਆ : The Tribune India

ਮਹਿੰਦਰਗੰਜ ਦੀ ਪੁਰਾਣੀ ਕਚਹਿਰੀ ਰੋਡ ’ਤੇ ਚਿੱਕੜ ਭਰਿਆ

ਸੀਵਰੇਜ ਲਾਈਨ ਪਾਉਣ ਦੇ ਬਾਵਜੂਦ ਨਹੀਂ ਹੋਈ ਸੜਕ ਦੀ ਮੁਰੰਮਤ; ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ

ਮਹਿੰਦਰਗੰਜ ਦੀ ਪੁਰਾਣੀ ਕਚਹਿਰੀ ਰੋਡ ’ਤੇ ਚਿੱਕੜ ਭਰਿਆ

ਪੁਰਾਣੀ ਕਚਹਿਰੀ ਰੋਡ ’ਤੇ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਧਸੇ ਹੋਏ ਵਾਹਨ।

ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 23 ਸਤੰਬਰ

ਇੱਥੋਂ ਦੇ ਮਹਿੰਦਰਗੰਜ ਦੀ ਪੁਰਾਣੀ ਕਚਹਿਰੀ ਰੋਡ ਅਤੇ ਕੈਲੀਬਰ ਮਾਰਕੀਟ ਵਿੱਚ ਨਗਰ ਕੌਂਸਲ ਵੱਲੋਂ ਵਿਛਾਈ ਜਾ ਰਹੀ ਸੀਵਰੇਜ ਲਾਈਨ ਦਾ ਕਾਰਜ ਲਮਕਣ ਕਾਰਨ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਰਾਣੀ ਕਚਹਿਰੀ ਰੋਡ ਵਾਲੇ ਬਾਜ਼ਾਰ ਦੇ ਦੁਕਾਨਦਾਰਾਂ ਅਰਜਨ ਰੋਜ਼, ਰਮੇਸ਼ ਗੋਇਲ, ਸੰਦੀਪ ਜਿੰਦਲ ਤੇ ਸੁਰਿੰਦਰ ਗੁਪਤਾ ਨੇ ਦੱਸਿਆ ਕਿ ਇਸ ਸੜਕ ਨੂੰ ਨਗਰ ਕੌਂਸਲ ਦੇ ਠੇਕੇਦਾਰ ਵੱਲੋਂ ਸੀਵਰੇਜ ਪਾਈਪ ਲਾਈਨ ਪਾਉਣ ਲਈ ਲੰਘੇ ਮਹੀਨੇ ਪੁੱਟਿਆ ਗਿਆ ਸੀ ਪਰ ਸੀਵਰੇਜ ਲਾਈਨ ਪਾਉਣ ਦੇ ਬਾਵਜੂਦ ਸੜਕ ਦੀ ਮੁਰੰਮਤ ਨਾ ਕੀਤੇ ਜਾਣ ਕਾਰਨ ਥੋੜ੍ਹਾ ਜਿਹਾ ਮੀਂਹ ਪੈਣ ’ਤੇ ਸਾਰੇ ਬਾਜ਼ਾਰ ਵਿੱਚ ਚਿੱਕੜ ਭਰ ਜਾਂਦਾ ਹੈ। ਇਸ ਨਾਲ ਜਿਥੇ ਉਨ੍ਹਾਂ ਦੀ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਹੈ, ਉੱਥੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਇਸ ਸੜਕ ਦੀ ਤੁਰੰਤ ਮੁਰੰਮਤ ਕੀਤੀ ਜਾਵੇ।

ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਾਸ਼ਤਰੀ ਦਾ ਕਹਿਣਾ ਹੈ ਕਿ ਬਰਸਾਤ ਕਾਰਨ ਸੜਕ ਦੇ ਮੁਰੰਮਤ ਕਾਰਜ ਵਿੱਚ ਖੜੋਤ ਆਈ ਹੈ। ਮੌਸਮ ਸਾਫ਼ ਹੋਣ ’ਤੇ ਮੁਰੰਮਤ ਕਰਵਾ ਦਿੱਤੀ ਜਾਵੇਗੀ। ਕੈਲੀਬਰ ਮਾਰਕੀਟ ਵਿੱਚ ਆ ਰਹੀ ਪ੍ਰੇਸ਼ਾਨੀ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਸੀਵਰੇਜ ਪਾਈਪ ਪਾਉਣ ਸਬੰਧੀ ਪ੍ਰਵਾਨਗੀ ਨਾ ਲਏ ਜਾਣ ’ਤੇ ਜੰਗਲਾਤ ਵਿਭਾਗ ਵੱਲੋਂ ਸੀਵਰੇਜ ਲਾਈਨ ਪਾਉਣ ਦਾ ਕੰਮ ਰੋਕ ਦਿੱਤਾ ਗਿਆ ਹੈ।

ਸ਼ੰਭੂ ਫਲਾਈਓਵਰ ’ਤੇ ਮਿੱਟੀ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ

ਘਨੌਰ (ਪੱਤਰ ਪ੍ਰੇਰਕ): ਸ਼ੰਭੂ ਦੇ ਰੇਲਵੇ ਸਟੇਸ਼ਨ ਨੇੜੇ ਰੇਲਵੇ ਫਲਾਈਓਵਰ ’ਤੇ ਲੱਗੇ ਮਿੱਟੀ ਦੇ ਢੇਰ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਏ ਹਨ। ਜਾਣਕਾਰੀ ਅਨੁਸਾਰ ਇਸ ਸੜਕ ’ਤੇ ਕਰੀਬ 800 ਮੀਟਰ ਲੰਮੇ ਫਲਾਈਓਵਰ ਦੀ ਉਸਾਰੀ ਕੀਤੀ ਗਈ ਹੈ। ਫਲਾਈਓਵਰ ਦੇ ਉੱਪਰ ਸੁਰੱਖਿਆ ਕੰਧਾਂ ਦੇ ਨੇੜੇ ਕੁਝ ਮਹੀਨੇ ਪਹਿਲਾਂ ਤੱਕ ਸਫਾਈ ਨਾ ਹੋਣ ਕਾਰਨ ਮਿੱਟੀ ਜਮ੍ਹਾਂ ਹੋ ਕੇ ਉਸ ਉੱਪਰ ਘਾਹ ਉੱਗ ਗਈ ਸੀ। ਇਹ ਮਾਮਲਾ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ’ਤੇ ਕਰੀਬ ਦੋ ਮਹੀਨੇ ਪਹਿਲਾਂ ਵਿਭਾਗ ਦੇ ਕਰਮਚਾਰੀਆਂ ਵੱਲੋਂ ਫਲਾਈਓਵਰ ਦੀ ਸੁਰੱਖਿਆ ਕੰਧਾਂ ਨੇੜੇ ਪਈ ਮਿੱਟੀ ਨੂੰ ਇਕੱਠੀ ਕਰਕੇ ਢੇਰ ਲਗਾ ਦਿੱਤੇ ਗਏ ਪ੍ਰੰਤੂ ਦੋ ਮਹੀਨੇ ਬਾਅਦ ਵੀ ਮਿੱਟੀ ਦੇ ਢੇਰਾਂ ਦੀ ਚੁਕਾਈ ਨਾ ਹੋਈ। ਹੁਣ ਇਹ ਢੇਰ ਦੋਪਹੀਆ ਵਾਹਨ ਚਾਲਕਾਂ ਤੇ ਹੋਰ ਰਾਹਗੀਰਾਂ ਲਈ ਪ੍ਰੇਸ਼ਾਨੀ ਬਣ ਗਏ ਹਨ। ਲੋਕਾਂ ਦੀ ਮੰਗ ਹੈ ਕਿ ਫਲਾਈਓਵਰ ਤੋਂ ਮਿੱਟੀ ਦੇ ਢੇਰ ਤੁਰੰਤ ਚੁੱਕੇ ਜਾਣ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਸਾਧਨਾਂ ਦਾ ਘਾਟ ਕਾਰਨ ਮਿੱਟੀ ਦੀ ਚੁਕਾਈ ਨਹੀਂ ਹੋ ਸਕੀ। ਹੁਣ ਉਨ੍ਹਾਂ ਮਿੱਟੀ ਚੁੱਕਣ ਦਾ ਪ੍ਰਬੰਧ ਕਰ ਲਿਆ ਹੈ। ਜਲਦੀ ਹੀ ਮਿੱਟੀ ਚੁੱਕ ਦਿੱਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ, ਦਿੱਲੀ ...

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਸ਼ਾਮ 5 ਵਜੇ ਤੱਕ 58.44 ਫੀਸਦ ਪੋਲਿੰਗ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਆਸ਼ੀਸ਼ ਮਿਸ਼ਰਾ ਸਣੇ ਸਾਰੇ ਮੁਲਜ਼ਮਾਂ ਖਿਲਾਫ ਭਲਕੇ ਹੋਣਗੇ ਦੋਸ਼ ਆਇਦ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਸੌਲੀਸਿਟਰ ਜਨਰਲ ਨੇ ਜਾਣਕਾਰੀ ਇਕੱਤਰ ਕਰਨ ਲਈ ਹਫ਼ਤੇ ਦਾ ਸਮਾਂ ਮੰਗਿਆ; ਅ...

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਗੋਲਡੀ ਬਰਾੜ ਨੇ ਯੂਟ...

ਸ਼ਹਿਰ

View All