DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗ਼ੈਰ-ਸਮਾਜੀ ਅਨਸਰਾਂ ਦਾ ਅੱਡਾ ਬਣੀ ਪੁਰਾਣੀ ਕਚਹਿਰੀ ਦੀ ਇਮਾਰਤ

ਇੱਥੋਂ ਦੀ ਪੁਰਾਣੀ ਕਚਹਿਰੀ ਦੀ ਇਮਾਰਤ ਨਸ਼ਿਆਂ, ਦੇਹ ਵਪਾਰ ਤੇ ਹੋਰ ਗ਼ੈਰਸਮਾਜੀ ਗਤੀਵਿਧੀਆਂ ਦਾ ਮੁੱਖ ਕੇਂਦਰ ਬਣ ਚੁੱਕੀ ਹੈ। ਇਸ ਤੋਂ ਹੁਣ ਆਲੇ-ਦੁਆਲੇ ਰਹਿੰਦੇ ਦੁਕਾਨਦਾਰ ਤੇ ਆਮ ਲੋਕ ਪ੍ਰੇਸ਼ਾਨ ਹਨ। ਸ਼ਹਿਰ ਵਾਸੀਆਂ ਰਵੀ ਧੂਰੀ, ਅਸ਼ਵਨੀ ਕੁਮਾਰ, ਰਾਜਿੰਦਰ ਲੱਧੜ ਨੇ ਕਿਹਾ...

  • fb
  • twitter
  • whatsapp
  • whatsapp
featured-img featured-img
ਪੁਰਾਣੀ ਕਚਹਿਰੀ ਦੇ ਤੋੜੇ ਦਰਵਾਜ਼ਿਆਂ ਦੀ ਝਲਕ।
Advertisement

ਇੱਥੋਂ ਦੀ ਪੁਰਾਣੀ ਕਚਹਿਰੀ ਦੀ ਇਮਾਰਤ ਨਸ਼ਿਆਂ, ਦੇਹ ਵਪਾਰ ਤੇ ਹੋਰ ਗ਼ੈਰਸਮਾਜੀ ਗਤੀਵਿਧੀਆਂ ਦਾ ਮੁੱਖ ਕੇਂਦਰ ਬਣ ਚੁੱਕੀ ਹੈ। ਇਸ ਤੋਂ ਹੁਣ ਆਲੇ-ਦੁਆਲੇ ਰਹਿੰਦੇ ਦੁਕਾਨਦਾਰ ਤੇ ਆਮ ਲੋਕ ਪ੍ਰੇਸ਼ਾਨ ਹਨ। ਸ਼ਹਿਰ ਵਾਸੀਆਂ ਰਵੀ ਧੂਰੀ, ਅਸ਼ਵਨੀ ਕੁਮਾਰ, ਰਾਜਿੰਦਰ ਲੱਧੜ ਨੇ ਕਿਹਾ ਕਿ ਇਸ ਇਮਾਰਤ ਦੇ ਕੋਲ ਰੇਲਵੇ ਸਟੇਸ਼ਨ, ਲੜਕੀਆਂ ਦਾ ਸਰਕਾਰੀ ਸਕੂਲ ਪੈਦਾ ਹੈ ਜਿੱਥੋਂ ਯਾਤਰੀ ਤੇ ਕੁੜੀਆਂ , ਔਰਤਾਂ ਸਕੂਲ ਤੇ ਰੇਲਵੇ ਸਟੇਸ਼ਨ ’ਤੇ ਆਉਦੇ ਜਾਂਦੇ ਰਹਿੰਦੇ ਹਨ। ਇਸ ਇਮਾਰਤ ਕੋਲ ਸਵੇਰੇ ਸ਼ਾਮ ਗ਼ੈਰਸਮਾਜੀ ਅਨਸਰ ਹਮੇਸ਼ਾ ਖੜ੍ਹੇ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲ ਆਉਦੀ ਹੈ। ਉਨ੍ਹਾਂ ਕਿਹਾ ਇਸ ਇਮਾਰਤ ਵਿੱਚ ਦੇਰ ਰਾਤ ਦੇਹ ਵਪਾਰ ਦਾ ਧੰਦਾ ਵੀ ਹੋਣ ਲੱਗਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਤੇ ਪੁਲੀਸ ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ ਪਰ ਪਰਨਾਲਾ ਉਥੇ ਦਾ ਉਥ ਹੀ ਹੈ।

ਉਨ੍ਹਾਂ ਕਿਹਾ ਕਿ ਨਸ਼ੇੜੀ ਇਸ ਇਮਾਰਤ ਨੂੰ ਅਪਣਾ ਨਿੱਜੀ ਘਰ ਸਮਝ ਕੇ ਵਰਤੋਂ ਵੀ ਲਿਆਉਣ ਲੱਗੇ ਹਨ ਤੇ ਲੋਹੇ ਦੇ ਲੱਗੇ ਦਰਵਾਜ਼ਿਆਂ ਨੂੰ ਪੁੱਟ ਦਿੱਤਾ ਹੈ ਜਿੱਥੋਂ ਇਹ ਲੋਕ ਇਮਾਰਤ ਵਿੱਚ ਆਸਾਨੀ ਨਾਲ ਦਾਖਲ ਹੋਣ ਲੱਗੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਮਾਰਤ ਦੀ ਚਾਰ ਦੀਵਾਰੀ ਸੀਮਿੰਟ ਨਾਲ ਕੀਤੀ ਜਾਵੇ ਤੇ ਪੁਲੀਸ ਇਸ ਸਬੰਧੀ ਸਖ਼ਤ ਕਦਮ ਚੁੱਕੇ।

Advertisement

ਡੀ ਐੱਸ ਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਹੇਠਲੇ ਅਧਿਕਾਰੀਆਂ ਨੂੰ ਫੋਰਨ ਇਸ ਸਬੰਧੀ ਜਾਣੂ ਕਰਵਾ ਕੇ ਸਖਤ ਕਦਮ ਚੁੱਕਣਗੇ। ਇਸ ਸਬੰਧੀ ਕਾਰਜ ਸਾਧਕ ਅਫਸਰ ਗੁਰਿੰਦਰ ਸਿੰਘ ਨੇ ਕਿਹਾ ਉਹ ਜਲਦੀ ਇਸ ਇਮਾਰਤ ਦੀ ਚਾਰਦੀਵਾਰੀ ਸੀਮਿੰਟ ਨਾਲ ਬਣਾਉਣਗੇ ਅਤੇ ਹੋਰ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
×