ਸ਼ਾਮਲਾਟ ਤੋਂ ਕਬਜ਼ਾ ਛੁਡਵਾਉਣ ਆਏ ਅਧਿਕਾਰੀ ਬੇਰੰਗ ਪਰਤੇ

ਸ਼ਾਮਲਾਟ ਤੋਂ ਕਬਜ਼ਾ ਛੁਡਵਾਉਣ ਆਏ ਅਧਿਕਾਰੀ ਬੇਰੰਗ ਪਰਤੇ

ਪਿੰਡ ਜਲਾਲਪੁਰ ਵਿੱਚ ਵੱਡੀ ਗਿਣਤੀ ’ਚ ਪੁੱਜੇ ਪੁਲੀਸ ਮੁਲਾਜ਼ਮ।

ਸ਼ਾਹਬਾਜ਼ ਸਿੰਘ
ਘੱਗਾ, 5 ਜੁਲਾਈ

ਪਿੰਡ ਜਲਾਲਪੁਰ ਦੀ ਪੰਚਾਇਤੀ ਜ਼ਮੀਨ ਦੇ ਕਬਜ਼ੇ ਨੇ ਪੰਚਾਇਤ ਵਿਭਾਗ ਤੇ ਮਾਲ ਵਿਭਾਗ ਪਾਤੜਾਂ ਦੀ ਬੱਸ ਕਰਵਾ ਦਿੱਤੀ ਹੈ ਅਤੇ ਅਮਲੇ ਸਮੇਤ ਕਬਜ਼ੇ ਲਈ ਆਏ ਅਧਿਕਾਰੀਆਂ ਨੂੰ ਅੱਜ ਤੀਜੀ ਵਾਰ ਪੁੱਠੇ ਪੈਰੀਂ ਹੋਣਾ ਪੈ ਗਿਆ।

  ਜਾਣਕਾਰੀ ਮੁਤਾਬਕ ਅੱਜ ਸਵੇਰੇ ਡੀਡੀਪੀਓ ਪਟਿਆਲਾ ਸੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਾਤੜਾਂ ਦਾ ਪੰਚਾਇਤੀ ਤੇ ਮਾਲ ਮਹਿਕਮਾ ਕਬਜ਼ਾ ਵਾਰੰਟ ਲੈ ਕੇ ਭਾਰੀ ਪੁਲੀਸ ਫੋਰਸ ਨਾਲ ਪਿੰਡ ਜਲਾਲਪੁਰ ਦੀ ਪੰਚਾਇਤ ਦੇ ਹੱਕ ਵਿੱਚ ਹੋਈ 48 ਕਿਲੇ ਜ਼ਮੀਨ ਦਾ ਕਬਜ਼ਾ ਲੈਣ ਲਈ ਪੁੱਜਿਆ। ਮੌਕੇ ਉੱਤੇ ਕਾਬਜ਼ਕਾਰ ਧਿਰ ਦੇ ਵਕੀਲ ਨੇ ਅਧਿਕਾਰੀਆਂ ਮੂਹਰੇ ਸਮਾਣਾ ਦੀ ਸਿਵਲ ਕੋਰਟ ਵੱਲੋਂ ਦਿੱਤਾ ਹੋਇਆ ਸਟੇਟਸ ਕੋ (ਸਥਿਤੀ ਜਿਉਂ ਦੀ ਤਿਉਂ)  ਪੇਸ਼ ਕਰਦਿਆਂ ਕਿਹਾ ਕਿ ਪੀੜਤ ਧਿਰ ਵੱਲੋਂ ਹਾਈ ਕੋਰਟ ਪਾਇਆ ਕੇਸ ਪੈਂਡਿੰਗ ਪਿਆ ਹੈ ਜਿਸ ਦਾ ਇੰਤਜ਼ਾਰ ਜ਼ਰੂਰੀ ਹੈ ਪਰ ਇਸ ਨੁਕਤੇ ਉੱਤੇ ਤਸੱਲੀ ਨਾ ਪ੍ਰਗਟ ਕਰਦਿਆਂ ਡੀਡੀਪੀਓ ਨੇ ਕਿਹਾ ਕਿ ਪੰਚਾਇਤ ਕੇਸ ਜਿੱਤ ਚੁੱਕੀ ਹੈ ਬੇਸ਼ੱਕ ਹਾਈ ਕੋਰਟ ਵਿੱਚ ਕੇਸ ਹੈ ਪਰ ਹਾਈ ਕੋਰਟ ਵੱਲੋਂ ਕਬਜ਼ੇ ਉੱਤੇ ਰੋਕ ਨਹੀਂ ਹੈ। ਇਸ ਲਈ  ਕਬਜ਼ਾ ਲੈਣ ਤੋਂ ਰੋਕਿਆ ਨਹੀਂ ਜਾ ਸਕਦਾ। ਇਨ੍ਹਾਂ ਨੁਕਤਿਆਂ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਕਾਫੀ ਚਿਰ ਦੀ ਬਹਿਸ ਮਗਰੋਂ ਅਧਿਕਾਰੀ ਸ਼ਸ਼ੋਪੰਜ ਵਿੱਚ ਆ ਗਏ।

ਇਸ ਦੇ ਨਾਲ ਪੀੜਤ ਧਿਰ ਵੱਲੋਂ ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਜਲਾਲਪੁਰ ਦੀ ਇਹ ਜ਼ਮੀਨ ਉਨ੍ਹਾਂ ਦੇ ਬਜ਼ੁਰਗਾਂ ਨੇ 1925 ਵਿੱਚ ਖਰੀਦੀ ਸੀ ਜਿਸ ਦੀਆਂ ਰਜਿਸਟਰੀਆਂ ਉਨ੍ਹਾਂ ਕੋਲ ਹਨ ਤੇ ਜ਼ਮੀਨ ਦੇ ਇੰਤਕਾਲ ਵੀ ਉਨ੍ਹਾਂ ਦੇ ਨਾਂ ਚੜ੍ਹੇ ਹੋਏ ਹਨ ਪਰ ਸਰਕਾਰ ਆਪਣੇ ਹੀ ਕਾਨੂੰਨ ਨੂੰ ਤੋੜ ਕੇ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਜਾਣਕਾਰੀ ਮੁਤਾਬਕ ਪਿੰਡ ਜਲਾਲਪੁਰ ਦੀ ਪੰਚਾਇਤੀ ਜ਼ਮੀਨ ਕਰੀਬ 540 ਏਕੜ ਹੈ ਜਿਸ ਵਿੱਚੋਂ ਕੇਵਲ  116 ਕਿੱਲੇ ਪੰਚਾਇਤ ਦੇ ਕਬਜ਼ੇ ਵਿੱਚ ਹੈ। ਲੋਕਾਂ ਨੇ ਦੱਸਿਆ ਕਿ ਮੁਰੱਬਾਬੰਦੀ ਤੋਂ ਬਾਅਦ ਲੋਕਾਂ ਦੀ ਖਰੀਦੀ ਹੋਈ ਜ਼ਮੀਨ ਪੰਚਾਇਤ ਦੇ ਨਾਂ ਪੈ ਜਾਣ ਕਾਰਨ ਮਾਮਲਾ ਉਲਝਿਆ ਹੋਇਆ ਹੈ। ਇਸ ਮੌਕੇ ਪਾਤੜਾਂ ਤੋਂ ਤਹਿਸੀਲਦਾਰ, ਨਾਇਬ  ਤਹਿਸੀਲਦਾਰ, ਮਾਲ ਮਹਿਕਮਾ ਅਤੇ ਪੰਚਾਇਤ ਮਹਿਕਮੇ  ਦੇ ਸਾਰੇ ਅਧਿਕਾਰੀ, ਐੱਸਐੱਚਓ ਘੱਗਾ  ਅੰਕੁਰਦੀਪ ਸਿੰਘ, ਬਾਦਸ਼ਾਹਪੁਰ ਚੌਕੀ ਇੰਚਾਰਜ ਮਨਜੀਤ ਸਿੰਘ ਸਮੇਤ ਭਾਰੀ ਗਿਣਤੀ ਪੁਲੀਸ ਫੋਰਸ ਹਾਜ਼ਰ ਸੀ।

ਕਿਸਾਨ ਜਥੇਬੰਦੀ ਵੱਲੋਂ ਅਧਿਕਾਰੀਆਂ ਦਾ ਵਿਰੋਧ

ਕਿਸਾਨ ਜਥੇਬੰਦੀ ਨੇ ਅਮਰੀਕ ਸਿੰਘ ਦੀ ਅਗਵਾਈ ਹੇਠ  ਅਧਿਕਾਰੀਆਂ ਦਾ ਵਿਰੋਧ ਕੀਤਾ। ਇਸ ਦੇ ਨਾਲ ਹੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਰਭਜਨ ਸਿੰਘ ਬੁੱਟਰ ਨੇ ਪਾਤੜਾਂ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਆਬਾਦਕਾਰ ਕਿਸਾਨ ਨਾਲ ਧੱਕਾ ਨਹੀਂ ਹੋਣ ਦੇਣਗੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All