DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਟਿਆਲਾ ’ਚ ਨਰਸਿੰਗ ਸਟਾਫ ਨੇ ਫ਼ੁਹਾਰਾ ਚੌਕ ’ਤੇ ਆਵਾਜਾਈ ਰੋਕੀ

ਗਰੇਡ ਪੇਅ 2800 ਤੋਂ 4600 ਰੁਪਏ ਕਰਨ ਦੀ ਮੰਗ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਨਰਸਿੰਗ ਸਟਾਫ ਦੀ ਹੜਤਾਲ ਅੱਜ 14ਵੇਂ ਦਿਨ ਜਾਰੀ ਰਹੀ। ਜਾਣਕਾਰੀ ਅਨੁਸਾਰ ਨਰਸਿੰਗ ਸਟਾਫ ਨੇ ਅੱਜ ਪਹਿਲਾਂ ਇੱਥੇ ਰਾਜਿੰਦਰਾ ਹਸਪਤਾਲ ਵਿੱਚ ਧਰਨਾ...

  • fb
  • twitter
  • whatsapp
  • whatsapp
featured-img featured-img
ਫੁਹਾਰਾ ਚੌਕ ’ਤੇ ਮੁਜ਼ਹਰਾ ਕਰਦਾ ਹੋਇਆ ਨਰਸਿੰਗ ਸਟਾਫ।
Advertisement

ਗਰੇਡ ਪੇਅ 2800 ਤੋਂ 4600 ਰੁਪਏ ਕਰਨ ਦੀ ਮੰਗ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਨਰਸਿੰਗ ਸਟਾਫ ਦੀ ਹੜਤਾਲ ਅੱਜ 14ਵੇਂ ਦਿਨ ਜਾਰੀ ਰਹੀ। ਜਾਣਕਾਰੀ ਅਨੁਸਾਰ ਨਰਸਿੰਗ ਸਟਾਫ ਨੇ ਅੱਜ ਪਹਿਲਾਂ ਇੱਥੇ ਰਾਜਿੰਦਰਾ ਹਸਪਤਾਲ ਵਿੱਚ ਧਰਨਾ ਦਿੱਤਾ ਤੇ ਫਿਰ ਇਥੋਂ ਮਾਰਚ ਕਰਦਾ ਹੋਇਆ ਇਹ ਕਾਫ਼ਲਾ ਫੁਹਾਰਾ ਚੌਕ ’ਤੇ ਪੁੱਜਾ। ਜਿਸ ਦੌਰਾਨ ਹੜਤਾਲੀ ਸਟਾਫ ਨੇ ਫੁਹਾਰਾ ਚੌਕ ’ਤੇ ਚੜ੍ਹ ਕੇ ਸਰਕਾਰ ਖਿਲਾਫ਼ ਪ੍ਰ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਘਟਾ ਕੇ 2800 ਕੀਤਾ ਉਨ੍ਹਾਂ ਦਾ ਗਰੇਡ ਪੇਅ ਪਹਿਲਾਂ ਦੀ ਤਰ੍ਹਾਂ ਹੀ 4600 ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਨੇ ਫੁਹਾਰਾ ਚੌਕ ’ਤੇ ਆਵਾਜਾਈ ਵੀ ਰੋਕੀ। ਜ਼ਿਕਰਯੋਗ ਹੈ ਕਿ ਯੂਨਾਈਟਿਡ ਨਰਸਿੰਗ ਐਸੋਸੀਏਸ਼ਨ ਪੰਜਾਬ ਵੱਲੋਂ ਸੂਬਾਈ ਪ੍ਰਧਾਨ ਰਮਨਦੀਪ ਗਿੱਲ ਦੀ ਅਗਵਾਈ ਹੇਠ ਇਹ ਹੜਤਾਲ 26 ਮਾਰਚ ਨੂੰ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਰੋਜ਼ਾਨਾ ਹੀ ਕੰਮ ਦਾ ਮੁਕੰਮਲ ਬਾਈਕਾਟ ਕਰ ਕੇ ਪ੍ਰਦਰਸ਼ਨ ਕੀਤਾ ਜਾਂਦਾ ਹੈ। ਅੱਜ ਦੇ ਪ੍ਰਦਰਸ਼ਨ ਵੀ ਇਸੇ ਹੀ ਕੜੀ ਦਾ ਹਿੱਸਾ ਸਨ। ਇਹ ਵੀ ਦੱਸਣਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਹੜਤਾਲ ਸਬੰਧੀ ਇੱਕ ਪੱਤਰ ਜਾਰੀ ਕਰ ਕੇ ਚਿਤਾਵਨੀ ਵੀ ਹੋਈ ਹੈ ਕਿ ਜੇ ਨਰਸਿੰਗ ਸਟਾਫ ਨੇ ਹੜਤਾਲ ਕੀਤੀ ਤਾਂ ਸਿਹਤ ਸੇਵਾਵਾਂ ਨਾਲ ਸਬੰਧਤ ਜ਼ਰੂਰੀ ਸੇਵਾਵਾਂ ਨੂੰ ਨਿਰਵਿਘਨ ਜਾਰੀ ਰੱਖਣ ਦੇ ਮਨੋਰਥ ਨਾਲ ਐਸਮਾ ਨਾਲ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਪਰ ਇਸ ਦੇ ਬਾਵਜੂਦ ਨਰਸਿੰਗ ਸਟਾਫ ਵੱਲੋਂ ਦੋ ਹਫਤਿਆਂ ਤੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਇਹ ਮੰਗ ਮੰਨਵਾਉਣ ਤੱਕ ਸੰਘਰਸ਼ ਜਾਰੀ ਰੱਖਣਗੇ। ਇਸੇ ਦੌਰਾਨ 6 ਅਪਰੈਲ ਨੂੰ ਇਥੇ ਹੋਈ ‘ਆਪ’ ਦੀ ਰੈਲੀ ਦੌਰਾਨ ਪੁੱਜੇ ਮੁੱਖ ਮੰਤਰੀ ਦੇ ਨਾਲ ਵੀ ਹੜਤਾਲੀ ਸਟਾਫ ਦੇ ਇੱਕ ਵਫ਼ਦ ਦੀ ਮੀਟਿੰਗ ਹੋ ਚੁੱਕੀ ਹੈ ਜਿਸ ਦੇ ਹਵਾਲੇ ਨਾਲ ਹੀ ਕੱਲ੍ਹ ਸਥਾਨਕ ਅਧਿਕਾਰੀਆਂ ਨੇ ਆਗੂਆਂ ਨਾਲ ਰਾਬਤਾ ਕੀਤਾ ਪਰ ਇਸ ਦੌਰਾਨ ਅਧਿਕਾਰੀਆਂ ਵੱਲੋਂ ਰੱਖੀ ਗਈ ਤਜਵੀਜ਼ ਉਨ੍ਹਾਂ ਨੇ ਰੱਦ ਕਰ ਦਿਤੀ। ਇਸੇ ਦੌਰਾਨ ਹੜਤਾਲੀ ਸਟਾਫ ਦੇ ਇਸ ਸੰਘਰਸ਼ ਦੀ ਹਮਾਇਤ ਕਰਦਿਆਂ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲਰਾਜ ਜੋਸ਼ੀ ਦੀ ਅਗਵਾਈ ਹੇਠਾਂ ਹੋਰ ਕਿਸਾਨ ਆਗੂਆਂ ਨੇ ਵੀ ਸ਼ਿਰਕਤ ਕੀਤੀ।

Advertisement
Advertisement
×