ਐੱਨਪੀਏ: ਰਾਜਿੰਦਰਾ ਹਸਪਤਾਲ ਤੇ ਡੈਂਟਲ ਕਾਲਜ ਦੇ ਡਾਕਟਰਾਂ ਵੱਲੋਂ ਹੜਤਾਲ

ਐੱਨਪੀਏ: ਰਾਜਿੰਦਰਾ ਹਸਪਤਾਲ ਤੇ ਡੈਂਟਲ ਕਾਲਜ ਦੇ ਡਾਕਟਰਾਂ ਵੱਲੋਂ ਹੜਤਾਲ

ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਚ ਧਰਨੇ ’ਤੇ ਬੈਠੇ ਹੋਏ ਡਾਕਟਰ।

ਸਰਬਜੀਤ ਸਿੰਘ ਭੰਗੂ

ਪਟਿਆਲਾ, 4 ਅਗਸਤ

ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਦੇ ਵਿਰੋਧ ਵਿੱਚ ਸਰਕਾਰੀ ਮੈਡੀਕਲ ਅਤੇ ਡੈਂਟਲ ਕਾਲਜ ਪਟਿਆਲਾ ਦੇ ਦੋ ਸੌ ਤੋਂ ਵੱਧ ਡਾਕਟਰ ਇੱਕ ਦਿਨ ਲਈ ਅੱਜ ਸਮੂਹਕ ਛੁੱਟੀ ’ਤੇ ਚਲੇ ਗਏ। ਸਿੱਟੇ ਵਜੋਂ ਮੈਡੀਕਲ ਕਾਲਜ ਅਧੀਨ ਰਾਜਿੰਦਰਾ ਅਤੇ ਟੀਬੀ ਹਸਪਤਾਲ ਪਟਿਆਲਾ ਵਿੱਚ ਅੱਜ ਦਿਨ ਭਰ ਓਪੀਡੀ ਅਤੇ ਅਪਰੇਸ਼ਨ ਥੀਏਟਰ ਸੇਵਾਵਾਂ ਬੰਦ ਰਹੀਆਂ। ਇਸ ਦੇ ਨਾਲ ਹੀ ਸਰਕਾਰੀ ਡੈਂਟਲ ਕਾਲਜ ਪਟਿਆਲਾ ਵਿੱਚ ਵੀ ਦਿਨ ਭਰ ਹਰ ਤਰ੍ਹਾਂ ਦਾ ਕੰਮਕਾਰ ਠੱਪ ਰਿਹਾ। ਮੈਡੀਕਲ ਅਤੇ ਡੈਂਟਲ ਫੈਕਲਟੀ ਵੱਲੋਂ ਐਮਬੀਬੀਐਸ ਟੀਚਿੰਗ ਅਤੇ ਪ੍ਰਸ਼ਾਸਨਿਕ ਡਿਊਟੀਆਂ ਦਾ ਵੀ ਮੁਕੰਮਲ ਬਾਈਕਾਟ ਕੀਤਾ ਗਿਆ। ਡਾਕਟਰਾਂ ਵਲੋਂ ਮੈਡੀਕਲ ਕਾਲਜ ਪ੍ਰਿੰਸੀਪਲ ਦਫ਼ਤਰ ਦੇ ਬਾਹਰ ਰੋਸ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਛੇਵੇਂ ਤਨਖ਼ਾਹ ਕਮਿਸ਼ਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰੀ ਡਾਕਟਰਾਂ ਦੇ ਐਨਪੀਏ ਸਬੰਧੀ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ।

ਇਸ ਦੇ ਨਾਲ ਹੀ ਸਾਬਕਾ ਕੈਮੀਕਲ ਐਗਜ਼ਾਮੀਨਰ ਪੰਜਾਬ ਅਤੇ ਸੀਨੀਅਰ ਸਾਬਕਾ ਪੀਸੀਐਮਐਸ ਆਗੂ ਡਾ. ਡੀਸੀ ਸ਼ਰਮਾ ਅਨੁਸਾਰ ਪੰਜਾਬ ਸਰਕਾਰ ਦੀ ਅਫ਼ਸਰਸ਼ਾਹੀ ਵਿੱਚ ਕੁੱਝ ਸ਼ਰਾਰਤੀ ਅਤੇ ਡਾਕਟਰ ਵਿਰੋਧੀ ਅਨਸਰਾਂ ਵੱਲੋਂ ਐਨਪੀਏ ਸਬੰਧੀ ਸਰਕਾਰ ਨੂੰ ਗੁਮਰਾਹ ਕੀਤਾ ਗਿਆ ਹੈ ਅਤੇ ਸਿੱਟੇ ਵਜੋਂ ਸਰਕਾਰ ਅਤੇ ਸਰਕਾਰੀ ਡਾਕਟਰਾਂ ਵਿੱਚ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ ਜੋ ਕਿ ਮਰੀਜਾਂ ਅਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਨਹੀਂ ਹੈ।

ਪੰਜਾਬ ਸਟੇਟ ਮੈਡੀਕਲ ਐਂਡ ਡੈਂਟਲ ਟੀਚਰਜ ਐਸੋਸੀਏਸ਼ਨ ਦੇ ਰਾਜਸੀ ਜਨਰਲ ਸਕੱਤਰ ਡਾ. ਡੀਐਸ ਭੁੱਲਰ ਅਨੁਸਾਰ ਮੈਡੀਕਲ ਡੈਂਟਲ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਰੋਸ ਦੇ ਅਗਲੇ ਪੜਾਅ ਵਿੱਚ ਪਟਿਆਲਾ ਸੰਗਰੂਰ ਹਾਈਵੇਅ ਦੋ ਘੰਟੇ ਲਈ ਜਾਮ ਕੀਤਾ ਜਾਵੇਗਾ।

ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਡਾ. ਵਿਜੇ ਕੁਮਾਰ ਬੋਦਲ ਅਤੇ ਪਟਿਆਲਾ ਯੂਨਿਟ ਦੇ ਜਨਰਲ ਸਕੱਤਰ ਡਾ. ਦਰਸ਼ਨਜੀਤ ਸਿੰਘ ਵਾਲੀਆ ਵੱਲੋਂ ਵੀ ਧਰਨਾਕਾਰੀਆਂ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਐਨਪੀਏ ਸਬੰਧੀ ਮਸਲੇ ਦਾ ਸਰਕਾਰ ਵੱਲੋਂ ਡਾਕਟਰਾਂ ਅਨੁਸਾਰ ਹੱਲ ਨਹੀਂ ਕੀਤਾ ਜਾਂਦਾ ਤਾਂ ਵਿਰੋਧ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All