ਭਵਿੱਖ ’ਚ ਕਿਸੇ ਸੰਘਰਸ਼ ਦੀ ਯੋਜਨਾ ਨਹੀਂ: ਖ਼ਾਲਸਾ
ਟਾਵਰ ਮੋਰਚੇ ਦੀ ਸਮਾਪਤੀ ਮਗਰੋਂ ਆਪਣੇ ਜੱਦੀ ਪਿੰਡ ਖੇੜੀ ਨਗਾਹੀਆਂ (ਨੇੜੇ ਘੱਗਾ) ਪਹੁੰਚਣ ’ਤੇ ਗੁਰਜੀਤ ਸਿੰਘ ਖ਼ਾਲਸਾ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ| ਇਸ ਦੌਰਾਨ ਪਿੰਡ ਦੇ ਗੁਰਦੁਆਰੇ ਵਿੱਚ ਇੱਕਤਰ ਸੰਗਤ ਨੇ ਮਾਣ ਕੀਤਾ ਕਿ ਉਨ੍ਹਾਂ ਦੇ ਨਗਰ...
ਟਾਵਰ ਮੋਰਚੇ ਦੀ ਸਮਾਪਤੀ ਮਗਰੋਂ ਆਪਣੇ ਜੱਦੀ ਪਿੰਡ ਖੇੜੀ ਨਗਾਹੀਆਂ (ਨੇੜੇ ਘੱਗਾ) ਪਹੁੰਚਣ ’ਤੇ ਗੁਰਜੀਤ ਸਿੰਘ ਖ਼ਾਲਸਾ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ| ਇਸ ਦੌਰਾਨ ਪਿੰਡ ਦੇ ਗੁਰਦੁਆਰੇ ਵਿੱਚ ਇੱਕਤਰ ਸੰਗਤ ਨੇ ਮਾਣ ਕੀਤਾ ਕਿ ਉਨ੍ਹਾਂ ਦੇ ਨਗਰ ਦੇ ਨੌਜਵਾਨ ਵੱਲੋਂ ਪੰਥ ਦੇ ਧਾਰਮਿਕ ਕੰਮ ’ਚ ਅਹਿਮ ਭੂਮਿਕਾ ਅਦਾ ਕਰ ਕੇ ਪਿੰਡ ਦਾ ਨਾਮ ਉੱਚਾ ਕੀਤਾ ਗਿਆ ਹੈ| ਇਸ ਮੌਕੇ ਪਿੰਡ ਦੇ ਧਾਰਮਿਕ ਆਗੂ ਮਹੰਤ ਪਰਗਟ ਦਾਸ ਤੇ ਹੋਰ ਸ਼ਖ਼ਸੀਅਤਾਂ ਵੱਲੋਂ ਖ਼ਾਲਸਾ ਦਾ ਸਿਰੋਪੇ ਤੇ ਹਾਰ ਪਾ ਕੇ ਸਨਮਾਨ ਵੀ ਕੀਤਾ ਗਿਆ| ਨੌਜਵਾਨਾਂ ਅਤੇ ਬੀਬੀਆਂ ਵੱਲੋਂ ਖ਼ਾਲਸਾ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ| ਖ਼ਾਲਸਾ ਨੇ ਆਖਿਆ ਕਿ ਉਸ ਦੇ ਟਾਵਰ ਸੰਘਰਸ਼ ਦੌਰਾਨ ਪਿੰਡ ਨੇ ਉਸ ਦਾ ਪੂਰਾ ਸਾਥ ਦਿੱਤਾ ਹੈ| ਅਜਿਹੇ ਦੌਰਾਨ ਟਾਵਰ ਸੰਘਰਸ਼ ਕਮੇਟੀ ਦੇ ਕੁਝ ਆਗੂ ਵੀ ਖ਼ਾਲਸਾ ਨੂੰ ਪਿੰਡ ਛੱਡਣ ਗਏ| ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਖ਼ਾਲਸਾ ਨੇ ਸਪਸ਼ਟ ਕੀਤਾ ਕਿ ਹਾਲੇ ਉਹ ਆਪਣੇ ਪਿੰਡ ਅਰਾਮ ਕਰਨਗੇ ਤੇ ਆਪਣੇ ਕਾਰੋਬਾਰ ਨੂੰ ਦੇਖਣਗੇ| ਉਨ੍ਹਾਂ ਕਿਹਾ ਕਿ ਨੇੜ ਭਵਿੱਖ ’ਚ ਕਿਸੇ ਸੰਘਰਸ਼ ’ਚ ਕੁੱਦਣ ਦਾ ਕੋਈ ਵਿਚਾਰ ਨਹੀਂ ਹੈ ਤੇ ਜਿਹੜਾ ਸੋਸ਼ਲ ਮੀਡੀਆ ’ਤੇ ਪ੍ਰਚਾਰ ਹੋ ਰਿਹਾ ਹੈ ਕਿ ਹਰਿਆਣੇ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਕਾਨੂੰਨ ਬਣਾਉਣ ਲਈ ਉਹ ਹਰਿਆਣਾ ਵੱਲ ਕੂਚ ਕਰ ਰਹੇ ਹਨ, ਇਹਦੇ ਵਿੱਚ ਵੀ ਕੋਈ ਸੱਚਾਈ ਨਹੀਂ ਹੈ| ਉਨ੍ਹਾਂ ਸੰਗਤ ਨੂੰ ਬੇਬੁਨਿਆਦ ਪ੍ਰਚਾਰ ਤੋਂ ਸੁਚੇਤ ਰਹਿਣ ਦਾ ਸੱਦਾ ਵੀ ਦਿੱਤਾ| ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੂਰੇ ਦੇਸ਼ ਵਿੱਚ ਗੁਰੂ ਸਾਹਿਬ ਸਬੰਧੀ ਸਖ਼ਤ ਕਾਨੂੰਨ ਹੋਵੇ|

