DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਵਾਂ ਅਕਾਲੀ ਦਲ ਨਾਭਾ ਨਗਰ ਕੌਂਸਲ ਚੋਣਾਂ ਲੜੇਗਾ

ਨਗਰ ਕੌਂਸਲ ਦੇ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਨਾਭਾ ਵਿੱਚ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਿਆ ਹੈ। ਚੁਣਾਵੀ ਮਾਹੌਲ ਦੇਖਦਿਆਂ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਵੱਲੋਂ ਨਗਰ ਕੌਂਸਲ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ। ਘੋੜਿਆਂ ਵਾਲੇ ਗੁਰਦੁਆਰਾ ਵਿਖੇ...

  • fb
  • twitter
  • whatsapp
  • whatsapp
Advertisement
ਨਗਰ ਕੌਂਸਲ ਦੇ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਨਾਭਾ ਵਿੱਚ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਿਆ ਹੈ। ਚੁਣਾਵੀ ਮਾਹੌਲ ਦੇਖਦਿਆਂ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਵੱਲੋਂ ਨਗਰ ਕੌਂਸਲ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ। ਘੋੜਿਆਂ ਵਾਲੇ ਗੁਰਦੁਆਰਾ ਵਿਖੇ ਮੀਟਿੰਗ ਮਗਰੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਵਰਗਾਂ ਕੋਲੋਂ ਸਥਾਨਕ ਮੁੱਦੇ ਪੁੱਛੇ ਗਏ ਜਿਸ ਨਾਲ ਉਹ ਆਪਣਾ ਮੈਨੀਫੈਸਟੋ ਤਿਆਰ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਪ੍ਰੀਤ ਇੰਡਸਟਰੀਜ਼ ਦੇ ਮਾਲਕ ਹਰੀ ਸਿੰਘ ਦੀ ਪ੍ਰਧਾਨਗੀ ’ਚ ਹੋਈ। ਨਾਭਾ ਨਗਰ ਕੌਂਸਲ ਚੋਣਾਂ ਵਿੱਚ ਵਧੀਆ ਕਿਰਦਾਰ ਵਾਲੇ ਉਮੀਦਵਾਰ ਉਤਾਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਧਰਵਿੰਦਰ ਸਿੰਘ ਭੋਜੋਮਾਜਰੀ ਨੂੰ ਚੋਣਾਂ ਦਾ ਕੋਆਰਡੀਨੇਟਰ ਲਗਾਇਆ ਗਿਆ। ਐੱਸ ਜੀ ਪੀ ਸੀ ਮੈਂਬਰ ਸਤਵਿੰਦਰ ਸਿੰਘ ਟੋਹੜਾ ਵੀ ਇਸ ਮੀਟਿੰਗ ਵਿੱਚ ਮੌਜੂਦ ਰਹੇ।

ਉਨ੍ਹਾਂ ਕਿਹਾ ਕਿ ਸਾਨੂੰ ਸ਼ਹਿਰ ਵਿੱਚ ਮਿਲੀ ਆਵਾਜ਼ ਤੋਂ ਪਤਾ ਲੱਗਿਆ ਹੈ ਕਿ ਲੋਕਾਂ ਵਿੱਚ ਨਗਰ ਕੌਂਸਲ ਦੇ ਕੰਮ ਕਾਰ ਨੂੰ ਲੈ ਕੇ ਪਾਰਦਰਸ਼ਤਾ ਦੀ ਵੱਡੀ ਮੰਗ ਹੈ। ਇਸ ਤੋਂ ਇਲਾਵਾ ਸਾਰੀਆਂ ਪਾਰਟੀਆਂ ਵੱਲੋਂ ਅੰਦਰ ਖਾਤੇ ਗਠਜੋੜ ਕਰਨ ਕਾਰਨ ਕੋਈ ਵਿਰੋਧੀ ਧਿਰ ਸ਼ਹਿਰ ਵਿੱਚ ਮੌਜੂਦ ਨਹੀਂ ਹੈ ਜਿਸ ਕਰਕੇ ਲੋਕਾਂ ਵਿੱਚ ਰੋਸ ਹੈ ਕਿ ਸੱਤਾ ਧਿਰ ਮਨਮਾਨੀ ਕਰਨ ’ਚ ਸਫਲ ਰਹਿੰਦੀ ਹੈ। ਆਗੂ ਜਸਪਾਲ ਸਿੰਘ ਕਲਿਆਣ ਨੇ ਦੱਸਿਆ ਕਿ ਉਮੀਦਵਾਰ ਕਿਸੇ ਪਾਰਟੀ ਵੱਲੋਂ ਚੋਣ ਜਿੱਤੇ ਹੋਣ, ਉਹ ਮੌਕੇ ਦੀ ਸਰਕਾਰ 'ਚ ਬੈਠੀ ਪਾਰਟੀ ਨਾਲ ਜਾ ਮਿਲਦੇ ਹਨ, ਇਸ ਗੱਲ ਦਾ ਵੀ ਲੋਕਾਂ ਵਿੱਚ ਰੋਸ ਹੈ।

Advertisement

Advertisement

Advertisement
×