DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਗੁਰਬਾਣੀ ਦੇ ਮੂਲ ਸੰਕਲਪ ਬਾਰੇ ਕੌਮੀ ਵਰਕਸ਼ਾਪ ਸ਼ੁਰੂ

ਵੀ ਸੀ ਨੇ ਉਦਘਾਟਨ ਕੀਤਾ

  • fb
  • twitter
  • whatsapp
  • whatsapp
featured-img featured-img
ਵੀ ਸੀ ਡਾ. ਜਗਦੀਪ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਡਾ. ਗੁਰਮੀਤ ਸਿੱਧੂ ਅਤੇ ਹੋਰ।
Advertisement

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ’ਚ ਸਥਾਪਤ ਸ੍ਰੀ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਵਿਭਾਗ ਮੁਖੀ ਡਾ. ਤੇਜਿੰਦਰ ਕੌਰ ਧਾਲੀਵਾਲ ਅਤੇ ਚੇਅਰ ਦੇ ਪ੍ਰੋਫੈਸਰ ਇੰਚਾਰਜ ਡਾ. ਗੁਰਮੀਤ ਸਿੰਘ ਸਿੱਧੂ ਦੀ ਦੇਖ-ਰੇਖ ਹੇਠ ‘ਗੁਰਬਾਣੀ ਦੇ ਮੂਲ ਸੰਕਲਪ’ ਵਿਸ਼ੇ ’ਤੇ ਤਿੰਨ ਰੋਜ਼ਾ ਰਾਸ਼ਟਰੀ ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਸ ਦਾ ਉਦਘਾਟਨ ਕਰਦਿਆਂ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਇਹ ਵਰਕਸ਼ਾਪ ਉੱਚ ਪੱਧਰ ਦੇ ਕਾਰਜ ਦਾ ਖਰੜਾ ਤਿਆਰ ਕਰਨ ’ਚ ਕਾਮਯਾਬ ਹੋਵੇਗੀ।

ਵਰਕਸ਼ਾਪ ਦੇ ਮੁੱਖ ਪ੍ਰਬੰਧਕ ਡਾ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਦਸੰਬਰ 2018 ਵਿੱਚ 15 ਦਿਨਾਂ ਦੀ ਵਰਕਸ਼ਾਪ ਕੀਤੀ ਗਈ ਸੀ, ਜਿਸ ਦੇ ਨਤੀਜੇ ਵਜੋਂ 250 ਮੂਲ ਸੰਕਲਪਾਂ ਦਾ ਖਰੜਾ ਤਿਆਰ ਕੀਤਾ ਗਿਆ ਸੀ। ਉਸੇ ਦੀ ਲੜੀ ਵਿੱਚ ਹੀ ਇਹ ਕਾਰਜਸ਼ਾਲਾ ਲਾਈ ਜਾ ਰਹੀ ਹਾਂ ਤਾਂ ਜੋ ਬਾਕੀ ਰਹਿੰਦੇ ਗੁਰਬਾਣੀ ਸੰਕਲਪਾਂ ਬਾਰੇ ਵਿਸਤਾਰ ਵਿੱਚ ਕਾਰਜ ਕੀਤਾ ਜਾ ਸਕੇ।

Advertisement

ਉਨ੍ਹਾਂ ਕਿਹਾ ਕਿ ਗੁਰਬਾਣੀ ਵਿਆਖਿਆ ਦੇ ਕਾਰਜ ਵਿੱਚ ਇਸ ਦੇ ਮੂਲ ਸੰਕਲਪਾਂ ਨੂੰ ਵੱਖ-ਵੱਖ ਪੱਖਾਂ ਤੋਂ ਸਮਝਣਾ ਅਤੇ ਗੁਰਮਤਿ ਸਿਧਾਂਤ ਮੁਤਾਬਕ ਇਨ੍ਹਾਂ ਦੀ ਪੜ੍ਹਤ ਤਿਆਰ ਕਰਨਾ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਹੈ। ਇਹ ਕਾਰਜ ਸਿੱਖ ਅਧਿਐਨ ਨਾਲ ਜੁੜੇ ਖੋਜੀਆਂ ਅਤੇ ਗੁਰਬਾਣੀ ਦੇ ਪਾਠ ਵਿੱਚ ਰੁਚੀ ਰੱਖਣ ਵਾਲੇ ਪਾਠਕਾਂ ਲਈ ਮਹੱਤਵਪੂਰਨ ਹੋਵੇਗਾ। ਇਸ ਵਰਕਸ਼ਾਪ ਦੇ ਉਦੇਸ਼ ਮੁਤਾਬਕ ਖਰੜਾ ਤਿਆਰ ਕੀਤਾ ਜਾਵੇਗਾ ਅਤੇ ਪਹਿਲਾਂ ਲੱਗੀ ਵਰਕਸ਼ਾਪ ਦੇ ਖਰੜੇ ਦੀ ਸੁਧਾਈ ਅਤੇ ਵਿਸਤਾਰ ਕੀਤਾ ਜਾਵੇਗਾ।

Advertisement

Advertisement
×