DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

National Teachers Award: ਦਿਨੇਸ਼ ਕੁਮਾਰ ਦਾ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨ

ਪਟਿਆਲਾ ਦੇ ਵਿਕਟੋਰੀਆ ਸਕੂਲ ’ਚ ਪਡ਼੍ਹਾ ਰਹੇ ਨੇ ਭੌਤਿਕ ਵਿਗਿਆਨ

  • fb
  • twitter
  • whatsapp
  • whatsapp
featured-img featured-img
ਰਾਸ਼ਟਰਪਤੀ ਕੋਲੋਂ ਕੌਮੀ ਅਧਿਆਪਕ ਪੁਰਸਕਾਰ ਹਾਸਲ ਕਰਦੇ ਹੋਏ ਡਾ. ਦਿਨੇਸ਼ ਕੁਮਾਰ।
Advertisement

ਰਵੇਲ ਸਿੰਘ ਭਿੰਡਰ

ਕੌਮੀ ਅਧਿਆਪਕ ਪੁਰਸਕਾਰ ਜੇਤੂ ਪੰਜਾਬ ਦੇ ਇੱਕਲੌਤੇ ਅਧਿਆਪਕ ਡਾ. ਦਿਨੇਸ਼ ਕੁਮਾਰ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਪਾਸੋਂ ਇਹ ਐਵਾਰਡ ਹਾਸਲ ਕੀਤਾ| ਇਹ ਪੁਰਸਕਾਰ ਲੈਣ ਤੋਂ ਪਿਛਲੀ ਸ਼ਾਮ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ| ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਸ੍ਰੀ ਮੋਦੀ ਅਤੇ ਅਧਿਆਪਕਾਂ ਦਰਮਿਆਨ ਗੱਲਬਾਤ ਦਾ ਗੇੜ ਕਰੀਬ ਸਵਾ ਘੰਟਾ ਚੱਲਿਆ, ਜਿੱਥੇ ਕਈ ਗੰਭੀਰ ਮੁੱਦੇ ਉੱਠੇ ਜਦਕਿ ਕੁਝ ਸੁਆਲਾਂ-ਜਵਾਬਾਂ ਦੌਰਾਨ ਹਾਸਾ ਠੱਠਾ ਵੀ ਹੋਇਆ| ਡਾ. ਦਿਨੇਸ਼ ਕੁਮਾਰ ਪਟਿਆਲਾ ਦੇ ਵਿਕਟੋਰੀਆ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ’ਚ ਭੌਤਿਕ ਵਿਗਿਆਨ ਵਿਸ਼ੇ ਦੇ ਅਧਿਆਪਕ ਹਨ। ਉਨ੍ਹਾਂ ਪਟਿਆਲਾ ਵਾਪਸੀ ’ਤੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਪੁੱਜਣ ਮਗਰੋਂ ਹੀ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮੀ ਪੁਰਸਕਾਰ ਜੇਤੂ ਅਧਿਆਪਕਾਂ ਨੂੰ ਅਧਿਆਪਕ ਦਿਵਸ ਤੋਂ ਸ਼ਾਮ ਪਹਿਲਾਂ ਮਿਲਣਗੇ ਤੇ ਅਜਿਹੇ ਮੌਕੇ ਗੱਲਬਾਤ ਦਾ ਗੇੜ ਵੀ ਹੋਵੇਗਾ| ਜਦੋਂ ਉਨ੍ਹਾਂ ਨੂੰ ਇਹ ਪਤਾ ਲ ੱਗਾ ਕਿ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਜਾਣ ਵਾਲੇ ਅਧਿਆਪਕਾਂ ’ਚ ਉਨ੍ਹਾਂ ਦਾ ਨਾਂ ਵੀ ਸ਼ਾਮਲ ਹੈ ਤਾਂ ਉਹ ਕਾਫ਼ੀ ਖ਼ੁਸ਼ ਹੋਏ| ਉਨ੍ਹਾਂ ਪਾਸੋਂ ਪ੍ਰਧਾਨ ਮੰੰਤਰੀ ਨੇ ਭੌਤਿਕ ਵਿਗਿਆਨ ਜਿਹੇ ਔਖੇ ਮੰਨੇ ਜਾਂਦੇ ਵਿਸ਼ੇ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਪੈਦਾ ਕਰਨ ਸਬੰਧੀ ਸੁਆਲ ਪੁੱਛਿਆ| ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਪੰਜ-ਛੇ ਮਿੰਟ ਗੱਲਬਾਤ ਕੀਤੀ| ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਰ ਬੱਚੇ ਨੂੰ ਪਰਮਾਤਮਾ ਵੱਖਰਾ ਗੁਣ ਦਿੰਦਾ ਹੈ, ਜਿਸ ਦੀ ਅਧਿਆਪਕ ਨੂੰ ਪਛਾਣ ਕਰਨ ਦੀ ਲੋੜ ਹੈ| ਉਨ੍ਹਾਂ ਬੱਚਿਆਂ ਨੂੰ ਵੱਧ ਤੋਂ ਵੱਧ ਸਿਰਜਣਾਤਮਕ ਬਣਾਉਣ ਲਈ ਵੀ ਆਖਿਆ|

Advertisement

Advertisement
Advertisement
×