ਯਾਦਗਾਰੀ ਪੈੜਾਂ ਛੱਡਦਾ ਕੌਮੀ ਨਾਟਕ ਮੇਲਾ ਸਮਾਪਤ
ਨਾਟਕ ਵਿੱਚ ਮਾਂ ਪੁਰਵਾ ਅਤੇ ਬੇਟੀ ਸੁਮੀ ਦੇ ਵਿਚਾਲੇ ਉਸ ਇੱਕ ਰਾਤ ਦੀ ਕਹਾਣੀ ਹੈ ਜਿਸ ਵਿੱਚ ਬੀਤੇ ਹੋਏ ਸਾਲਾਂ ਦਾ ਦਰਦ, ਸਮਝੌਤਾ ਅਤੇ ਨਾਰਾਜ਼ਗੀ ਨਜ਼ਰ ਆਉਂਦੀ ਹੈ। ਮਾਂ ਤੇ ਬੇਟੀ ਦੇ ਰਸਤੇ ਫ਼ਿਲਮੀ ਦੁਨੀਆ ਅਤੇ ਰੰਗਮੰਚ ਨਾਲ ਜੁੜਦੇ ਹਨ ਪਰ ਉਨ੍ਹਾਂ ਦੀ ਸੋਚ, ਅਨੁਭਵ ਬਿਲਕੁਲ ਵੱਖਰੇ ਹਨ। ਮਾਂ ਨੇ ਫ਼ਿਲਮਾਂ ਵਿੱਚ ਕੰਮ ਲਈ ਅਣਗਿਣਤ ਸਮਝੌਤੇ ਕੀਤੇ। ਮਾਂ ਮੰਨਦੀ ਹੈ ਕਿ ਦੁਨੀਆ ਹਾਲੇ ਬਹੁਤ ਕੁਝ ਦਿੰਦੀ ਹੈ ਜਦੋਂ ਤੁਸੀਂ ਬਦਲ ਵਿੱਚ ਵਿੱਚ ਕੁਝ ਦੇਣ ਵਾਸਤੇ ਤਿਆਰ ਹੋ ਜਾਂਦੇ ਹੋ। ਉਸ ਦੀ ਬੇਟੀ ਰੰਗਮੰਚ ਨਾਲ ਜੁੜੀ ਹੋਈ ਅਦਾਕਾਰਾ ਹੈ। ਉਹ ਆਪਣੇ ਆਤਮ ਸਨਮਾਨ ਨੂੰ ਸਰਬਉੱਚ ਮੰਨਦੀ ਹੈ ਅਤੇ ਮਾਂ ਵਾਂਗ ਸਮਝੌਤੇ ਨਹੀਂ ਕਰਦੀ। ਇਹ ਟਕਰਾਅ ਸਿਰਫ਼ ਦੋ ਸੋਚਾਂ ਦਾ ਨਹੀਂ ਸਿਰਫ਼ ਦੋ ਜ਼ਿੰਦਗੀਆਂ ਦਾ ਹੈ।
ਸਮਾਗਮ ਵਿੱਚ ਸਨਮਾਨਿਤ ਮਹਿਮਾਨ ਵਜੋਂ ਜਸਟਿਸ ਜਸਪਾਲ ਸਿੰਘ, ਡਾਕਟਰ ਰਾਜ ਬਹਾਦਰ ਸਾਬਕਾ ਵਾਈਸ ਚਾਂਸਲਰ, ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ, ਸਰਦਾਰ ਗੁਰਜੀਤ ਸਿੰਘ ਓਬਰਾਏ ਕਲਾ ਪ੍ਰੇਮੀ ਅਤੇ ਸਮਾਜ ਸੇਵੀ, ਨਵੀਨ ਕੁਮਾਰ ਦੀਕਸ਼ਤ, ਪ੍ਰਿੰਸੀਪਲ ਵਾਈ ਪੀ ਐੱਸ ਸਕੂਲ ਨੇ ਦੇਸ਼ ਦੇ ਬਿਹਤਰੀਨ ਨਾਟਕਾਂ ਨੂੰ ਸਮਾਗਮ ਵਿੱਚ ਸ਼ਾਮਲ ਕਰਨ ਲਈ ਫ਼ੈਸਟੀਵਲ ਦੀ ਡਾਇਰੈਕਟਰ ਪਰਮਿੰਦਰ ਪਾਲ ਕੌਰ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲਾਕ੍ਰਿਤੀ ਦੇ ਚੇਅਰਮੈਨ ਮਨਜੀਤ ਸਿੰਘ ਨਾਰੰਗ, ਆਈ ਏ ਐੱਸ (ਰਿਟਾਇਰਡ), ਉਜਾਗਰ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਆਦਿ ਮੌਜੂਦ ਸਨ।
