DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯਾਦਗਾਰੀ ਪੈੜਾਂ ਛੱਡਦਾ ਕੌਮੀ ਨਾਟਕ ਮੇਲਾ ਸਮਾਪਤ

ਕਾਨਪੁਰ ਦੀ ਟੀਮ ਵੱਲੋਂ ਨਾਟਕ ‘ਕੋਈ ਏਕ ਰਾਤ’ ਦਾ ਮੰਚਨ

  • fb
  • twitter
  • whatsapp
  • whatsapp
Advertisement
ਕਲਾ ਕ੍ਰਿਤੀ ਪਟਿਆਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਉੱਤਰ ਖੇਤਰੀ ਸਭਿਆਚਾਰਕ ਕੇਂਦਰ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਵਰਗੀ ਸਰਦਾਰ ਪ੍ਰੀਤਮ ਸਿੰਘ ਦੀ ਯਾਦ ਵਿੱਚ ਇੱਥੇ ਕਾਲੀਦਾਸ ਆਡੀਟੋਰੀਅਮ ਵਿੱਚ ਚੱਲ ਰਿਹਾ ਕੌਮੀ ਨਾਟਕ ਮੇਲਾ ਯਾਦਗਾਰੀ ਪੈੜਾਂ ਛੱਡਦਾ ਸਮਾਪਤ ਹੋ ਗਿਆ। ਅੱਜ ਆਖ਼ਰੀ ਦਿਨ ਕਾਨਪੁਰ ਦੀ ਟੀਮ ਵੱਲੋਂ ਪੇਸ਼ ਕੀਤੇ ਗਏ ਨਾਟਕ ‘ਕੋਈ ਏਕ ਰਾਤ’ ਨੂੰ ਲੇਖਕ ਅਸ਼ੋਕ ਸਿੰਘ ਲਿਖਿਆ ਤੇ ਨਿਰਦੇਸ਼ਨ ਡਾਕਟਰ ਉਮਿੰਦਰ ਕੁਮਾਰ ਨੇ ਕੀਤਾ।

ਨਾਟਕ ਵਿੱਚ ਮਾਂ ਪੁਰਵਾ ਅਤੇ ਬੇਟੀ ਸੁਮੀ ਦੇ ਵਿਚਾਲੇ ਉਸ ਇੱਕ ਰਾਤ ਦੀ ਕਹਾਣੀ ਹੈ ਜਿਸ ਵਿੱਚ ਬੀਤੇ ਹੋਏ ਸਾਲਾਂ ਦਾ ਦਰਦ, ਸਮਝੌਤਾ ਅਤੇ ਨਾਰਾਜ਼ਗੀ ਨਜ਼ਰ ਆਉਂਦੀ ਹੈ। ਮਾਂ ਤੇ ਬੇਟੀ ਦੇ ਰਸਤੇ ਫ਼ਿਲਮੀ ਦੁਨੀਆ ਅਤੇ ਰੰਗਮੰਚ ਨਾਲ ਜੁੜਦੇ ਹਨ ਪਰ ਉਨ੍ਹਾਂ ਦੀ ਸੋਚ, ਅਨੁਭਵ ਬਿਲਕੁਲ ਵੱਖਰੇ ਹਨ। ਮਾਂ ਨੇ ਫ਼ਿਲਮਾਂ ਵਿੱਚ ਕੰਮ ਲਈ ਅਣਗਿਣਤ ਸਮਝੌਤੇ ਕੀਤੇ। ਮਾਂ ਮੰਨਦੀ ਹੈ ਕਿ ਦੁਨੀਆ ਹਾਲੇ ਬਹੁਤ ਕੁਝ ਦਿੰਦੀ ਹੈ ਜਦੋਂ ਤੁਸੀਂ ਬਦਲ ਵਿੱਚ ਵਿੱਚ ਕੁਝ ਦੇਣ ਵਾਸਤੇ ਤਿਆਰ ਹੋ ਜਾਂਦੇ ਹੋ। ਉਸ ਦੀ ਬੇਟੀ ਰੰਗਮੰਚ ਨਾਲ ਜੁੜੀ ਹੋਈ ਅਦਾਕਾਰਾ ਹੈ। ਉਹ ਆਪਣੇ ਆਤਮ ਸਨਮਾਨ ਨੂੰ ਸਰਬਉੱਚ ਮੰਨਦੀ ਹੈ ਅਤੇ ਮਾਂ ਵਾਂਗ ਸਮਝੌਤੇ ਨਹੀਂ ਕਰਦੀ। ਇਹ ਟਕਰਾਅ ਸਿਰਫ਼ ਦੋ ਸੋਚਾਂ ਦਾ ਨਹੀਂ ਸਿਰਫ਼ ਦੋ ਜ਼ਿੰਦਗੀਆਂ ਦਾ ਹੈ।

Advertisement

ਸਮਾਗਮ ਵਿੱਚ ਸਨਮਾਨਿਤ ਮਹਿਮਾਨ ਵਜੋਂ ਜਸਟਿਸ ਜਸਪਾਲ ਸਿੰਘ, ਡਾਕਟਰ ਰਾਜ ਬਹਾਦਰ ਸਾਬਕਾ ਵਾਈਸ ਚਾਂਸਲਰ, ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ, ਸਰਦਾਰ ਗੁਰਜੀਤ ਸਿੰਘ ਓਬਰਾਏ ਕਲਾ ਪ੍ਰੇਮੀ ਅਤੇ ਸਮਾਜ ਸੇਵੀ, ਨਵੀਨ ਕੁਮਾਰ ਦੀਕਸ਼ਤ, ਪ੍ਰਿੰਸੀਪਲ ਵਾਈ ਪੀ ਐੱਸ ਸਕੂਲ ਨੇ ਦੇਸ਼ ਦੇ ਬਿਹਤਰੀਨ ਨਾਟਕਾਂ ਨੂੰ ਸਮਾਗਮ ਵਿੱਚ ਸ਼ਾਮਲ ਕਰਨ ਲਈ ਫ਼ੈਸਟੀਵਲ ਦੀ ਡਾਇਰੈਕਟਰ ਪਰਮਿੰਦਰ ਪਾਲ ਕੌਰ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲਾਕ੍ਰਿਤੀ ਦੇ ਚੇਅਰਮੈਨ ਮਨਜੀਤ ਸਿੰਘ ਨਾਰੰਗ, ਆਈ ਏ ਐੱਸ (ਰਿਟਾਇਰਡ), ਉਜਾਗਰ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਆਦਿ ਮੌਜੂਦ ਸਨ।

Advertisement

Advertisement
×