DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

NATAS Concludes 45th Acting Theatre Workshop: ਥੀਏਟਰ ਵਰਕਸ਼ਾਪ ਦੀ ਸਮਾਪਤੀ ਮੌਕੇ ਕਲਾਕਾਰ ਸਨਮਾਨਿਤ

ਭਾਗੀਦਾਰਾਂ ਨੂੰ ਮੈਰਿਟ ਸਰਟੀਫਿਕੇਟ ਅਤੇ ਨਗਦ ਅੈਵਾਰਡ ਵੰਡੇ

  • fb
  • twitter
  • whatsapp
  • whatsapp
featured-img featured-img
ਕਲਾਕਾਰਾਂ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ।
Advertisement

ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਜੋੜੀ ਪਦਮਸ੍ਰੀ ਪ੍ਰਾਣ ਸਭਰਵਾਲ, ਸਟੇਟ ਐਵਾਰਡੀ ਸੁਨੀਤਾ ਸਭਰਵਾਲ ਵੱਲੋਂ ਭਾਸ਼ਾ ਵਿਭਾਗ ’ਚ ਸ਼ੁਰੂ 21 ਦਿਨੀਂ 45ਵੀਂ ਐਕਟਿੰਗ ਟਰੇਨਿੰਗ ਥੀਏਟਰ ਵਰਕਸ਼ਾਪ ਦੀ ਸਮਾਪਤੀ ਭਾਸ਼ਾ ਭਵਨ ’ਚ ਹੋਈ। ਟਰੇਨਰ ਸੁਰਜੀਤ ਸਿੰਘ ਐਵਸਰਡ ਵੱਲੋਂ ਨਿਰਦੇਸ਼ਤ ਸਰਵਜੀਤ ਸਿੰਘ ਔਲਖ ਲਿਖਤ ਨਾਟਕ ‘ਰੇਤ ਦੀਆਂ ਕੰਧਾਂ’, ਮੈਡਮ ਪੂਜਾ ਰਾਣੀ ਵੱਲੋਂ ਗਰੁੱਪ ਗੀਤ ਤੋਂ ਇਲਾਵਾ ਸੁਨੀਤਾ ਸਭਰਵਾਲ ਵੱਲੋਂ ਆਪਣੀ ਨਵ-ਪ੍ਰਕਾਸ਼ਿਤ ਪੰਜਾਬੀ ਕਵਿਤਾ ਪੁਸਤਕ ‘ਜੋ ਹਮ ਬੁਰੇ ਭਲੇ ਸੋ ਤੇ ਹੈ’ ਵਿੱਚੋਂ ਪੇਸ਼ ਕਵਿਤਾਵਾਂ ਆਦਿ ਨੂੰ ਭਰਵਾਂ ਹੁੰਗਾਰਾ ਮਿਲਿਆ। ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਥੀਏਟਰ ਡਾਇਰੈਕਟਰ ਤੇ ਫ਼ਿਲਮੀ ਹਸਤੀ ਡਾ. ਸੁਨੀਤਾ ਧੀਰ ਨੇ ਕੀਤਾ। ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨਾਂ ਵਜੋਂ ਸਮਾਜਿਕ ਸ਼ਖ਼ਸੀਅਤਾਂ ਮੈਡਮ ਵੀਨਾ ਮੰਗਲਾ, ਮੱਖੀ ਫੂਲਕੀਆਂ ਪ੍ਰੈੱਸ ਮੈਂਬਰ ਕੇ ਐੱਸ, ਡਾ. ਕੇ ਪਰਵਿੰਦਰ ਸਿੰਘ, ਪ੍ਰਿੰਸੀਪਲ ਢੁਡਿਆਲ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਇਲਾਵਾ ਨਟਾਸ ਪ੍ਰਧਾਨ ਗੁਰਬਚਨ ਸਿੰਘ ਕੱਕੜ ਸਲਾਹਕਾਰ ਐੱਮ ਐੱਸ ਜੱਗੀ ਆਦਿ ਸ਼ਾਮਲ ਸਨ। ਇਸ ਦੌਰਾਨ ਡਾ. ਧੀਰ ਅਤੇ ਮੈਡਮ ਵੀਨਾ ਮੰਗਲਾ ਨੇ ਸ਼ਾਮਲ 40 ਵਿਅਕਤੀਆਂ ਨੂੰ ਮੈਰਿਟ ਸਰਟੀਫਿਕੇਟ ਤੇ ਕੈਸ਼ ਐਵਾਰਡ ਵੰਡੇ। ਪੂਜਾ ਰਾਣੀ, ਵਿਜੈ ਕੁਮਾਰ ਗੁਪਤਾ, ਮੈਨੇਜਰ ਐੱਸ ਬੀ ਆਈ ਅਤੇ ਪੁੱਤਰੀ ਡਾ. ਦੀਕਸ਼ਾ ਨੇ 2100 ਰੁਪਏ ਕੈਸ਼ ਐਵਾਰਡ ਨਟਾਸ ਨੂੰ ਸੌਂਪੇ। ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਕਲਾਕਾਰਾਂ ਵਿੱਚ ਰਵੀ ਭੂਸ਼ਨ, ਮੋਹਨ ਕੰਬੋਜ, ਗਿਲਦੀਪ (ਟਿੰਮੀ) ਗੋਪਾਲ ਸ਼ਰਮਾ, ਸੁਭਾਸ਼ ਭਗਤ, ਪਰਮਜੀਤ ਕੌਰ, ਸਿਮਰਨ ਸਰਨਾ, ਖ਼ੁਸ਼ਦੀਪ ਕੌਰ, ਜਸਪ੍ਰੀਤ ਕੌਰ, ਅੰਮ੍ਰਿਤ ਪਾਲ ਸਿੰਘ, ਬਲਜੀਤ ਚੰਦ, ਵਿਕਰਮ ਸਭਰਵਾਲ, ਸਿਲਕੀ ਆਰੀਆ, ਗਾਇਕ ਮਹਿੰਦਰ ਸਿੰਘ, ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਡਾ. ਐੱਸ ਪੀ ਸਿੰਘ ਓਬਰਾਏ ਅਤੇ ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ ਭਾਸ਼ਾਵਾਂ ਪੰਜਾਬ ਵੱਲੋਂ ਮਿਲੀ ਰਹਿਨੁਮਾਈ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

Advertisement
Advertisement
×