ਨਰਿੰਦਰ ਸਿੰਘ ਭਿੰਡਰ ਤਰਜਮਾਨ ਨਿਯੁਕਤ
ਹਲਕਾ ਸਨੌਰ ਦੇ ਪਿੰਡ ਲਹਿਲਾਂ ਜਗੀਰ ਦੇ ਨੌਜਵਾਨ ਆਗੂ ਨਰਿੰਦਰ ਸਿੰਘ ਭਿੰਡਰ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਆਰਗੇਨਾਈਜ਼ਰ ਸਕੱਤਰ ਤੇ ਪਾਰਟੀ ਬੁਲਾਰਾ ਪੰਜਾਬ ਨਿਯੁਕਤ ਕੀਤਾ ਗਿਆ ਹੈ। ਨਰਿੰਦਰ ਸਿੰਘ ਭਿੰਡਰ ਕਈ ਸਾਲਾਂ ਤੋਂ ਪੰਜਾਬ ਦੇ ਤੇ ਆਪਣੇ...
Advertisement
ਹਲਕਾ ਸਨੌਰ ਦੇ ਪਿੰਡ ਲਹਿਲਾਂ ਜਗੀਰ ਦੇ ਨੌਜਵਾਨ ਆਗੂ ਨਰਿੰਦਰ ਸਿੰਘ ਭਿੰਡਰ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਆਰਗੇਨਾਈਜ਼ਰ ਸਕੱਤਰ ਤੇ ਪਾਰਟੀ ਬੁਲਾਰਾ ਪੰਜਾਬ ਨਿਯੁਕਤ ਕੀਤਾ ਗਿਆ ਹੈ। ਨਰਿੰਦਰ ਸਿੰਘ ਭਿੰਡਰ ਕਈ ਸਾਲਾਂ ਤੋਂ ਪੰਜਾਬ ਦੇ ਤੇ ਆਪਣੇ ਹਲਕੇ ਦੇ ਅਹਿਮ ਮੁੱਦੇ ਬੜੀ ਬੇਬਾਕੀ ਤੇ ਨਿਡਰਤਾ ਨਾਲ ਚੱਕਣ ਵਾਲਾ ਨੌਜਵਾਨ ਆਗੂ ਹੈ। ਭਿੰਡਰ ਉਹੀ ਨੌਜਵਾਨ ਹੈ ਜਿਸ ਨੇ ਕਿਸਾਨ ਅੰਦੋਲਨ-2020 ਦੌਰਾਨ ਵਾਟਰ ਕੈਨਨ ਦਾ ਮੂੰਹ ਮੋੜ ਕੇ ਮਾਰਕੰਡੇ ਪੁਲ ਦਾ ਰਾਹ ਖੋਲ੍ਹਿਆ ਸੀ। ਲਹਿਲਾਂ ਜਗੀਰ ਵਾਸੀਆਂ ਨੇ ਨਰਿੰਦਰ ਸਿੰਘ ਭਿੰਡਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਸੀ। ਨਰਿੰਦਰ ਸਿੰਘ ਭਿੰਡਰ ਨੇ ਨਿਯੁਕਤੀ ਲਈ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।
Advertisement
Advertisement
×

