ਨਾਭਾ: ਕੁੱਤਿਆਂ ਕਾਰਨ ਸਥਿਤੀ ਤਣਾਅਪੂਰਨ ਬਣੀ
ਅਵਾਰਾ ਕੁੱਤਿਆਂ ਦੀ ਸਮੱਸਿਆ ਜਿੱਥੇ ਦੇਸ਼ ਭਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉੱਥੇ ਹੀ ਇਸ ਕਾਰਨ ਲੋਕਾਂ ਵਿੱਚ ਸੜਕਾਂ ਅਤੇ ਗਲੀਆਂ ਵਿੱਚ ਝਗੜੇ ਵੀ ਹੋਣੇ ਸ਼ੁਰੂ ਹੋ ਗਏ ਹਨ। ਬੀਤੀ ਰਾਤ ਨਾਭਾ ਦੇ ਪਾਂਡੂਸਰ ਮੁਹੱਲੇ ਵਿਖੇ ਸਥਿਤੀ ਉਸ...
ਅਵਾਰਾ ਕੁੱਤਿਆਂ ਦੀ ਸਮੱਸਿਆ ਜਿੱਥੇ ਦੇਸ਼ ਭਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉੱਥੇ ਹੀ ਇਸ ਕਾਰਨ ਲੋਕਾਂ ਵਿੱਚ ਸੜਕਾਂ ਅਤੇ ਗਲੀਆਂ ਵਿੱਚ ਝਗੜੇ ਵੀ ਹੋਣੇ ਸ਼ੁਰੂ ਹੋ ਗਏ ਹਨ। ਬੀਤੀ ਰਾਤ ਨਾਭਾ ਦੇ ਪਾਂਡੂਸਰ ਮੁਹੱਲੇ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਕੁਝ ਮੁਹੱਲਾ ਨਿਵਾਸੀਆਂ ਨੇ ਕਥਿਤ ਅਵਾਰਾ ਕੁੱਤਿਆਂ ਨੂੰ ਫੜ ਕੇ ਦੂਰ ਛੱਡ ਕੇ ਆਉਣ ਦੀ ਕੋਸ਼ਿਸ਼ ਕੀਤੀ। ਕੁੱਤਾ ਪ੍ਰੇਮੀਆਂ ਨੇ ਜਦੋਂ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਲੋਕ ਆਪਸ ਵਿੱਚ ਇੱਥੋਂ ਤੱਕ ਬਹਿਸ ਪਏ ਕਿ ਪੁਲੀਸ ਨੂੰ ਸੱਦਣਾ ਪਿਆ।
ਐਨੀਮਲ ਵੈਲਫੇਅਰ ਸੋਸਾਇਟੀ ਦੇ ਕਮਲ ਕੁਮਾਰ ਨੇ ਦੋਸ਼ ਲਗਾਇਆ ਕਿ ਕੁੱਤੇ ਨੂੰ ਬੋਰੀ ਚ ਪਾਕੇ ਬੋਰੀ ਦਾ ਮੂੰਹ ਬੰਨ੍ਹ ਕੇ ਚੁੱਕਿਆ ਜਾ ਰਿਹਾ ਸੀ। ਇਸ ਬਾਰੇ ਉਨ੍ਹਾਂ ਨੂੰ ਮੁਹੱਲਾ ਨਿਵਾਸੀ ਤੋਂ ਸੂਚਨਾ ਮਿਲੀ ਸੀ, ਉਹ ਆਪਣੀ ਟੀਮ ਨਾਲ ਮੌਕੇ ਉੱਪਰ ਪਹੁੰਚੇ ਅਤੇ ਇਸਦਾ ਵਿਰੋਧ ਕੀਤਾ। ਉਨ੍ਹਾਂ ਦੱਸਿਅ ਕਿ ਇਸ ’ਤੇ ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਸਾਨੂੰ ਬੁਰਾ ਭਲਾ ਕਿਹਾ ਅਤੇ ਮਾਹੌਲ ਗਰਮਾਉਣ ਕਾਰਨ ਸਾਨੂੰ ਆਪਣੀ ਹਿਫ਼ਾਜ਼ਤ ਲਈ ਪੁਲੀਸ ਨੂੰ ਇਤਲਾਹ ਕਰਨੀ ਪਈ।
ਨਾਭਾ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਚਰਨ ਸਿੰਘ ਨੇ ਦੱਸਿਆ ਕਿ ਕੁੱਤਿਆਂ ਦੀ ਨਸਬੰਦੀ ਲਈ ਟੈਂਡਰ ਹੋ ਚੁੱਕਿਆ ਹੈ। ਇਸ ਦੇ ਨਾਲਾ ਹੀ ਯੋਗ ਥਾਂ ਲਈ ਪਸ਼ੂ ਹਸਪਤਾਲ ਵਿਚ ਦੋ ਕਮਰਿਆਂ ਦੀ ਮੁਰੰਮਤ ਕਰਕੇ ਉਥੇ ਇੰਤਜ਼ਾਮ ਕਰਨ ਦਾ ਵੀ ਟੈਂਡਰ ਹੋ ਚੁੱਕਿਆ ਹੈ ਤੇ ਜਲਦ ਹੀ ਕੰਮ ਸ਼ੁਰੂ ਹੋਵੇਗਾ।

