DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Murder Conspiracy Solved: ਨੂੰਹ ਨੇ ਭਰਾ ਦੀ ਮਦਦ ਨਾਲ ਸੱਸ ਨੂੰ ਜਾਨੋਂ ਮਾਰਿਆ

ਮਹੀਨਾ ਪਹਿਲਾਂ ਸ਼ੇਰੋਂ ਵਿੱਚ ਮਹਿਲਾ ਦੇ ਹੋਏ ਕਤਲ ਦਾ ਪੁਲੀਸ ਵੱਲੋਂ ਪਰਦਾਫਾਸ਼

  • fb
  • twitter
  • whatsapp
  • whatsapp
featured-img featured-img
ਮੁਲਜ਼ਮਾਂ ਬਾਰੇ ਜਾਣਕਾਰੀ ਦਿੰੰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਲਾਲੀ
Advertisement

ਕਰੀਬ ਇੱਕ ਮਹੀਨਾ ਪਹਿਲਾਂ ਪਿੰਡ ਸ਼ੇਰੋਂ ਵਿੱਚ ਮਹਿਲਾ ਦੇ ਹੋਏ ਕਤਲ ਦੀ ਵਾਰਦਾਤ ਦਾ ਪੁਲੀਸ ਨੇ ਪਰਦਾਫਾਸ਼ ਕਰ ਦਿੱਤਾ ਹੈ। ਥਾਣਾ ਚੀਮਾ ਪੁਲੀਸ ਵੱਲੋਂ ਨੂੰਹ ਸਣੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਥਾਣਾ ਚੀਮਾ ਵਿੱਚ ਡੀ ਐੱਸ ਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਕੋਠੇ ਅਕਾਲਗੜ੍ਹ ਧਨੌਲਾ ਵਾਸੀ ਜਗਜੀਤ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ 24 ਜੁਲਾਈ ਨੂੰ ਸੂਚਨਾ ਮਿਲੀ ਕਿ ਉਸ ਦੀ ਭੈਣ ਬਲਜੀਤ ਕੌਰ ਪਤਨੀ ਮਨਜੀਤ ਸਿੰਘ ਵਾਸੀ ਪਿੰਡ ਸ਼ੇਰੋਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਮਗਰੋਂ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਬਲਜੀਤ ਕੌਰ (50) ਦੀ ਨੂੰਹ ਜਸਵੀਰ ਕੌਰ, ਨੂੰਹ ਦੇ ਭਰਾ ਗੁਰਬਿੰਦਰ ਸਿੰਘ ਅਤੇ ਭਰਾ ਦੇ ਦੋਸਤ ਹਰਮਨਦੀਪ ਸਿੰਘ ਨੇ ਮਿਲੀਭੁਗਤ ਨਾਲ ਉਸ ਦਾ ਕਤਲ ਕੀਤਾ ਹੈ। ਉਸ ਦੀ ਭੈਣ ਦਾ ਆਪਣੀ ਨੂੰਹ ਨਾਲ ਆਪਸੀ ਝਗੜਾ ਰਹਿੰਦਾ ਸੀ। ਪੁਲੀਸ ਅਧਿਕਾਰੀਆਂ ਅਨੁਸਾਰ ਘਟਨਾ ਦੀ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਝਗੜੇ ਤੋਂ ਪ੍ਰੇਸ਼ਾਨ ਨੂੰਹ ਜਸਵੀਰ ਕੌਰ ਨੇ ਆਪਣੀ ਸੱਸ ਬਲਜੀਤ ਕੌਰ ਦੇ ਕਤਲ ਦੀ ਸਾਜਿਸ਼ ਰਚੀ। 24 ਜੁਲਾਈ ਨੂੰ ਜਦੋਂ ਜਸਵੀਰ ਕੌਰ ਦਾ ਪਤੀ ਘਰ ਨਹੀਂ ਸੀ ਤਾਂ ਉਸ ਨੇ ਆਪਣੇ ਭਰਾ ਗੁਰਵਿੰਦਰ ਸਿੰਘ ਨੂੰ ਫੋਨ ਕਰ ਕੇ ਬੁਲਾ ਲਿਆ ਜੋ ਆਪਣੇ ਦੋਸਤ ਹਰਮਨਦੀਪ ਸਿੰਘ ਸਣੇ ਘਰ ਪੁੱਜ ਗਿਆ। ਤਿੰਨਾਂ ਵਲੋਂ ਸਰ੍ਹਾਣੇ ਨਾਲ ਬਲਜੀਤ ਕੌਰ ਦਾ ਦਮ ਘੁੱਟ ਕੇ ਕਤਲ ਕਰ ਦਿੱਤਾ। ਡੀ ਐੱਸ ਪੀ ਅਨੁਸਾਰ ਮ੍ਰਿਤਕਾ ਦੀ ਨੂੰਹ ਜਸਵੀਰ ਕੌਰ, ਉਸ ਦੇ ਭਰਾ ਗੁਰਵਿੰਦਰ ਸਿੰਘ ਅਤੇ ਭਰਾ ਦੇ ਦੋਸਤ ਹਰਮਨਦੀਪ ਸਿੰਘ ਵਾਸੀ ਰੰਗੀਆਂ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisement
Advertisement
×