ਨਗਰ ਨਿਗਮ ਵੱਲੋਂ ਗ਼ੈਰਕਾਨੂੰਨੀ ਬਣੀਆਂ 10 ਦੁਕਾਨਾਂ ਸੀਲ

ਨਿਗਮ ਦੇ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਨਿਯਮਾਂ ਦੀ ਉਲੰਘਣਾ ਨਾ ਕਰਨ ਦੀ ਅਪੀਲ ਕੀਤੀ

ਨਗਰ ਨਿਗਮ ਵੱਲੋਂ ਗ਼ੈਰਕਾਨੂੰਨੀ ਬਣੀਆਂ 10 ਦੁਕਾਨਾਂ ਸੀਲ

ਦੁਕਾਨ ਨੂੰ ਸੀਲ ਕਰਦੇ ਹੋਏ ਨਿਗਮ ਮੁਲਾਜ਼ਮ। ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ

ਪਟਿਆਲਾ, 27 ਮਈ

ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਉੱਪਲ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਨਿਗਮ ਦੀ ਬਿਲਡਿੰਗ ਬਰਾਂਚ ਨੇ ਸ਼ੁੱਕਰਵਾਰ ਨੂੰ ਸ਼ਾਹੀ ਸ਼ਹਿਰ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ’ਚ ਗੈਰ-ਕਾਨੂੰਨੀ ਢੰਗ ਨਾਲ ਬਣ ਰਹੀਆਂ 10 ਇਮਾਰਤਾਂ ਸੀਲ ਕਰ ਦਿੱਤੀਆਂ ਹਨ। ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਮਾਰਤ ਉਸਾਰੀ ਨਿਯਮਾਂ ਦੀ ਉਲੰਘਣਾ ਨਾ ਕਰਨ ਤਾਂ ਜੋ ਨੁਕਸਾਨ ਤੋਂ ਬਚਿਆ ਜਾ ਸਕੇ।

ਨਾਜਾਇਜ਼ ਇਮਾਰਤਾਂ ’ਤੇ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਨਿਗਮ ਦੇ ਏ.ਟੀ.ਪੀ. ਮਨੋਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਅੱਜ ਬੰਧਾ ਰੋਡ ’ਤੇ ਸਥਿਤ ਹੈਪੀ ਚਿਕਨ ਦੇ ਨੇੜੇ ਮੌਜੂਦ ਦੁਕਾਨ, ਤ੍ਰਿਪੜੀ ਟਾਊਨ ਵਿੱਚ ਕੋਹਲੀ ਸਵੀਟਸ ਦੇ ਨੇੜੇ ਸਥਿਤ ਸ਼ੋਅਰੂਮ ਦੀ ਇਮਾਰਤ, ਅਲੀਪੁਰ ਰੋਡ ’ਤੇ ਸਥਿਤ ਤੇਜਾ ਕਰਿਆਨਾ ਸਟੋਰ ਨੇੜਲੀ ਦੁਕਾਨ ਅਤੇ ਗੋਬਿੰਦ ਬਾਗ ਦੇ ਬਾਬਾ ਦੀਪ ਸਿੰਘ ਨਗਰ ਵਿਚਲੀਆਂ ਗੈਰਕਾਨੂੰਨੀ ਢੰਗ ਨਾਲ ਬਣੀਆਂ /ਬਣਾਈਆਂ ਜਾ ਰਹੀਆਂ 7 ਦੁਕਾਨਾਂ ਵੀ ਸੀਲ ਕੀਤੀਆਂ ਹਨ। ਇਹ ਸਾਰੀਆਂ ਦੁਕਾਨਾਂ ਬਿਨਾਂ ਕੋਈ ਨਕਸ਼ਾ ਪਾਸ ਕਰਵਾਏ ਬਣਾਈਆਂ ਗਈਆਂ ਸਨ ਜਾਂ ਬਣ ਰਹੀਆਂ ਸਨ।

ਕਮਿਸ਼ਨਰ ਸ੍ਰੀ ਉੱਪਲ ਨੇ ਬਿਲਡਿੰਗ ਬਰਾਂਚ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਬਿਲਡਿੰਗ ਇੰਸਪੈਕਟਰ ਦੇ ਖੇਤਰ ਵਿੱਚ ਕੋਈ ਵੀ ਗੈਰਕਾਨੂੰਨੀ ਬਿਲਡਿੰਗ ਬਣੀ ਹੋਈ ਮਿਲੀ ਤਾਂ ਬਿਲਡਰ ਦੇ ਨਾਲ-ਨਾਲ ਬਿਲਡਿੰਗ ਇੰਸਪੈਕਟਰ ਤੋਂ ਵੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ। ਕਮਿਸ਼ਨਰ ਨੇ ਬਿਲਡਿੰਗ ਬਰਾਂਚ ਨੂੰ ਆਦੇਸ਼ ਦਿੱਤੇ ਹਨ ਕਿ ਉਹ ਸ਼ਹਿਰ ਵਿੱਚੋਂ ਬਿਲਡਿੰਗ ਬਰਾਂਚ ਕੋਲ ਗੈਰ-ਕਾਨੂੰਨੀ ਇਮਾਰਤਾਂ ਸਬੰਧੀ ਕੋਈ ਵੀ ਸ਼ਿਕਾਇਤ ਲੰਬਿਤ ਨਾ ਰੱਖਣ। ਹਰੇਕ ਸ਼ਿਕਾਇਤ ਦਾ ਵੇਰਵਾ ਤਿਆਰ ਕੀਤਾ ਜਾਵੇ, ਤਾਂ ਜੋ ਹਰੇਕ ਸ਼ਿਕਾਇਤ ਦੇ ਨਿਪਟਾਰੇ ਦਾ ਪੂਰਾ ਵੇਰਵਾ ਫਾਈਲਾਂ ਵਿੱਚ ਦੇਖਿਆ ਜਾ ਸਕੇ।

ਨਿਗਮ ਕਮਿਸ਼ਨਰ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਿਲਡਿੰਗ ਬਰਾਂਚ ਨਾਜਾਇਜ਼ ਬਿਲਡਿੰਗਾਂ ਖ਼ਿਲਾਫ਼ ਹੋਰ ਵੀ ਸਖ਼ਤ ਕਾਰਵਾਈ ਕਰੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All