ਜੇਲ੍ਹਾਂ ਦੇ ਡਰਾਵੇ ਨਾਲ ਅੰਦੋਲਨ ਨਹੀਂ ਦਬ ਸਕਦੇ: ਨਮੋਲ

ਜੇਲ੍ਹਾਂ ਦੇ ਡਰਾਵੇ ਨਾਲ ਅੰਦੋਲਨ ਨਹੀਂ ਦਬ ਸਕਦੇ: ਨਮੋਲ

ਸਤਿਗੁਰ ਸਿੰਘ ਨਮੋਲ ਤੇ ਸਾਥੀਆਂ ਵੱਲੋਂ ਦਿੱਲੀ ’ਚ ਗ੍ਰਿਫ਼ਤਾਰੀ ਮੌਕੇ ਦੀ ਜਾਰੀ ਕੀਤੀ ਤਸਵੀਰ।

ਸਰਬਜੀਤ ਸਿੰਘ ਭੰਗੂ

ਪਟਿਆਲਾ, 29 ਨਵੰਬਰ

ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਮੋਦੀ ਹਕੂਮਤ ਨਾਲ਼ ਜਾਰੀ ਜੰਗ ਦੌਰਾਨ ਜੇਲ਼੍ਹ ਯਾਤਰਾ ਕਰ ਕੇ ਦਿੱਲੀਓਂ ਪਰਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਯੂਥ ਵਿੰਗ ਦੀ ਕੋਰ ਕਮੇਟੀ ਦੇ ਮੈਂਬਰ ਸਾਬਕਾ ਚੇਅਰਮੈਨ ਸਤਗੁਰ ਸਿੰਘ ਨਮੋਲ ਅਤੇ ਰਣਧੀਰ ਸਿੰਘ ਸਮੂਰਾਂ ਦਾ ਕਹਿਣਾ ਕਿ ਕਿਸਾਨਾਂ ਦੇ ਰੋਹ ਅੱਗੇ ਆਖਰ ਮੋਦੀ ਹਕੂਮਤ ਨੂੰ ਝੁਕਣਾ ਹੀ ਪੈਣਾ ਹੈ ਕਿਉਂਕਿ ਇਸ ਬੇਗੈਰਤ ਹੋ ਨਿਬੜੀ ਇਸ ਜਮਾਤ ਨੇ ਬੜੇ ਯੋਜਨਾ ਬੱਧ ਢੰਗ ਨਾਲ ਕਿਸਾਨ ਦੇ ਰਾਹੀਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਆਰਥਿਕ ਸੱਟ ਮਾਰਨ ਦਾ ਯਤਨ ਕੀਤਾ ਹੈ।

ਪਟਿਆਲਾ ’ਚ ਹੋਈ ਗੱਲਬਾਤ ਦੌਰਾਨ ਸਤਗੁਰ ਸਿੰਘ ਨਮੋਲ ਅਤੇ ਰਣਧੀਰ ਸਿੰਘ ਸਮੂਰਾਂ ਨੇ ਦੱਸਿਆ ਕਿ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਉਹ ਹੋਰਨਾਂ ਪਾਰਟੀ ਅਹੁਦੇਦਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠਾਂ ਦਿੱਲੀ ਜਾ ਪੁੁੱਜੇ ਸਨ, ਜਿਸ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਮੋਦੀ ਸਰਕਾਰ ਵੱਲੋਂ ਕੀਤੀਆਂ ਜਾਣ ਵਾਲ਼ੀਆਂ ਅਜਿਹੀਆਂ ਗ੍ਰਿਫ਼ਤਾਰੀਆਂ ਤੋਂ ਪੰਜਾਬ ਦੇ ਲੋਕ ਕਦਾਚਿਤ ਵੀ ਡਰਨ ਵਾਲ਼ੇ ਨਹੀਂ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All