ਸਿਹਤ ਸੇਵਾਵਾਂ ’ਚ ਸੁਧਾਰ ਲਈ ਅਜੇ ਹੋਰ ਸਮੇਂ ਦੀ ਲੋੜ: ਜੌੜਾਮਾਜਰਾ : The Tribune India

ਸਿਹਤ ਸੇਵਾਵਾਂ ’ਚ ਸੁਧਾਰ ਲਈ ਅਜੇ ਹੋਰ ਸਮੇਂ ਦੀ ਲੋੜ: ਜੌੜਾਮਾਜਰਾ

ਸਿਹਤ ਸੇਵਾਵਾਂ ’ਚ ਸੁਧਾਰ ਲਈ ਅਜੇ ਹੋਰ ਸਮੇਂ ਦੀ ਲੋੜ: ਜੌੜਾਮਾਜਰਾ

ਪਟਿਆਲਾ ਵਿੱਚ ਖ਼ੂਨਦਾਨੀਆਂ ਦਾ ਸਨਮਾਨ ਕਰਦੇ ਹੋਏ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ

ਪਟਿਆਲਾ, 2 ਅਕੂਤਬਰ

ਅੱਜ ਕੌਮੀ ਸਵੈਇੱਛੁਕ ਖ਼ੂਨਦਾਨ ਦਿਵਸ ਮੌਕੇ ਇਥੇ ‘ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ’ ਵੱਲੋਂ ਰਾਜ ਪੱਧਰੀ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਰਾਜ ਭਰ ਦੀਆਂ ਖ਼ੂਨਦਾਨੀ ਸੰਸਥਾਵਾਂ ਤੇ ਸਵੈਇੱਛੁਕ ਖ਼ੂਨਦਾਨੀਆਂ ਅਤੇ ਬਲੱਡ ਬੈਂਕਾਂ ਨੂੰ ਸਨਮਾਨਿਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸੂਬੇ ਦੇ ਵਸਨੀਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਸੰਜੀਦਾ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਖ਼ੂਨਦਾਨੀਆਂ ਦੀ ਸੂਬਾ ਪੱਧਰੀ ਡਾਇਰੈਕਟਰੀ ਤਿਆਰ ਕਰਾਵੇਗੀ ਤਾਂ ਜੋ ਲੋੜ ਪੈਣ ’ਤੇ ਖ਼ੂਨਦਾਨੀਆਂ ਨਾਲ ਸੰਪਰਕ ਕੀਤਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਛੇ ਮਹੀਨਿਆਂ ਵਿੱਚ ਹੀ ਸਿਹਤ ਖੇਤਰ ’ਚ ਲਾਮਿਸਾਲ ਪ੍ਰਾਪਤੀਆਂ ਕੀਤੀਆਂ ਹਨ, ਜਿਨ੍ਹਾਂ ’ਚ ਸੂਬੇ ਅੰਦਰ 16 ਮੈਡੀਕਲ ਕਾਲਜ ਖੋਲ੍ਹਣ ਦੀ ਪ੍ਰਕ੍ਰਿਆ ਅਰੰਭਣ ਤੋਂ ਇਲਾਵਾ ਆਮ ਆਦਮੀ ਕਲੀਨਿਕ, ਸੰਗਰੂਰ ਵਿਖੇ ਕੈਂਸਰ ਇਲਾਜ ਲਈ ਪੈਟ ਸਕੈਨ ਤੇ ਫ਼ਰੀਦਕੋਟ, ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜਾਂ ’ਚ ਵਿਆਪਕ ਸੁਧਾਰਾਂ ਤੋਂ ਇਲਾਵਾ ਹੋਰ ਬਹੁਤ ਕੁਝ ਸ਼ਾਮਲ ਹੈ।

ਉਨ੍ਹਾਂ ਪਿਛਲੀਆਂ ਸਰਕਾਰਾਂ ਵੱਲੋਂ ਵਿਗਾੜੀ ਚਾਲ ਦੇ ਹਵਾਲੇ ਨਾਲ ਸਿਹਤ ਸੇਵਾਵਾਂ ਵਿੱਚ ਹੋਰ ਵਧੇਰੇ ਸੁਧਾਰ ਲਈ ਅਜੇ ਹੋਰ ਸਮੇਂ ਦੀ ਲੋੜ ਹੋਣ ’ਤੇ ਜ਼ੋਰ ਦਿੱਤਾ। ਖ਼ੂਨਦਾਨੀਆਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸਾਡੇ ਥੈਲਾਸੀਮਿਕ ਬੱਚਿਆਂ ਲਈ ਤਾਂ ਖ਼ੂਨਦਾਨ ਵਰਦਾਨ ਹੈ ਹੀ ਪਰੰਤੂ ਕਿਸੇ ਭਿਆਨਕ ਹਾਦਸੇ ਜਾਂ ਬਿਮਾਰੀ ਦੇ ਪੀੜਤਾਂ ਲਈ ਵੀ ਖ਼ੂਨਦਾਨ ਜੀਵਨ ਦਾਨ ਹੈ, ਇਸ ਲਈ ਹਰ 18 ਤੋਂ 65 ਸਾਲ ਦੀ ਉਮਰ ਦਾ ਤੰਦਰੁਸਤ ਨਾਗਰਿਕ ਖ਼ੂਨਦਾਨ ਜਰੂਰ ਕਰੇ ਤਾਂ ਕਿ ਸਵੈਇਛੱਕ ਖ਼ੂਨਦਾਨ ਮੁਹਿੰਮ ਵਿਚ ਪੰਜਾਬ ਨੂੰ ਅੱਵਲ ਦਰਜੇ ਦਾ ਸੂਬਾ ਬਣਾਇਆ ਜਾ ਸਕੇ। ਸਮਾਗਮ ਦੌਰਾਨ ਪਿਛਲੇ ਸਾਲ ਇੱਕ 1000 ਤੋਂ ਵੱਧ ਯੂਨਿਟ ਖ਼ੂਨ ਦਾ ਪ੍ਰਬੰਧ ਕਰਨ ਵਾਲੀਆਂ ਪੰਜਾਬ ਦੀਆਂ 15 ਸਵੈਇੱਛਾ ਨਾਲ ਖ਼ੂਨਦਾਨ ਕਰਨ ਵਾਲੀਆਂ ਸੰਸਥਾਵਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਡਾ. ਬਲਬੀਰ ਸਿੰਘ, ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਤੇ ਪ੍ਰਾਜੈਕਟ ਡਾਇਰੈਕਟਰ ਨੀਲਿਮਾ, ਵਧੀਕ ਪ੍ਰਾਜੈਕਟ ਡਾਇਰੈਕਟਰ ਡਾ. ਬੋਬੀ ਗੁਲਾਟੀ ਨੇ ਵੀ ਸੰਬੋਧਨ ਕੀਤਾ, ਜਦਕਿ ਸਮਾਗਮ ਦੌਰਾਨ ਵਿਧਾਇਕ ਦੇਵ ਮਾਨ, ਵਿਸ਼ੇਸ਼ ਸਕੱਤਰ ਨੀਲਿਮਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਹਾਜ਼ਰ ਸਨ।

ਮਹਾਤਮਾ ਗਾਂਧੀ ਤੇ ਸ਼ਾਸਤਰੀ ਦਾ ਸੁਤੰਤਰਤਾ ਸੰਗਰਾਮ ’ਚ ਯੋਗਦਾਨ ਨਾ ਭੁੱਲਣਯੋਗ: ਸਿਹਤ ਮੰਤਰੀ

ਪਟਿਆਲਾ (ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ): ਅੱਜ ਇਥੇ ਗਾਂਧੀ ਜੈਅੰਤੀ ਮੌਕੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇੱਥੇ ਮਾਲ ਰੋਡ ’ਤੇ ਸਥਿਤ ਮਹਾਤਮਾ ਗਾਂਧੀ ਸਮਾਰਕ ਵਿਖੇ ਦੋਵਾਂ ਆਗੂਆਂ ਨੂੰ ਨਮਨ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਸੱਤਿਆਗ੍ਰਹਿ ਜਨ ਅੰਦੋਲਨ ਜਰੀਏ ਸ਼ਾਂਤੀ ਅਤੇ ਅਹਿੰਸਾ ਦੇ ਰਾਹ ਉਪਰ ਚੱਲਦਿਆਂ ਵੱਡੀ ਭੂਮਿਕਾ ਨਿਭਾਈ। ਮਰਹੂਮ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਜਿਥੇ ਇਮਾਨਦਾਰੀ ਦੀ ਮੂਰਤ ਸਨ, ਉਥੇ ਹੀ ਉਨ੍ਹਾਂ ਦਾ ਸੁਤੰਤਰਤਾ ਸੰਗਰਾਮ ਯੋਗਦਾਨ ਵੀ ਬਹੁਤ ਮਹੱਤਵਪੂਰਨ ਰਿਹਾ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕੇਗਾ। ਇਸ ਮੌਕੇ ਵਿਧਾਇਕ ਅਜੀਤਪਾਲ ਕੋਹਲੀ, ਡਾ. ਬਲਬੀਰ ਸਿੰਘ ਤੇ ਦੇਵ ਮਾਨ ਨੇ ਵੀ ਸੰਬੋਧਨ ਕੀਤਾ।

ਸੰਸਥਾ ਪਰਿਵਰਤਨ ਨੂੰ ਅੱਠਵੀਂ ਵਾਰ ਸਟੇਟ ਐਵਾਰਡ ਮਿਲਿਆ

ਧੂਰੀ (ਨਿੱਜੀ ਪੱਤਰ ਪ੍ਰੇਰਕ): ਸੰਸਥਾ ਪਰਿਵਰਤਨ (ਮਾਲਵਾ ਫਰੈਂਡਜ਼ ਵੈਲਫੇਅਰ ਸੁਸਾਇਟੀ) ਧੂਰੀ ਨੂੰ ਖ਼ੂਨਦਾਨ ਦੇ ਖੇਤਰ ਵਿੱਚ ਸਭ ਤੋਂ ਵੱਧ ਬਲੱਡ ਯੂਨਿਟ ਇਕੱਤਰ ਕਰਨ ਲਈ ਅੱਠਵੀਂ ਵਾਰ ਸਟੇਟ ਐਵਾਰਡ ਮਿਲਿਆ ਹੈ। ਇਹ ਐਵਾਰਡ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਕਰਵਾਏ ਰਾਜ ਪੱਧਰੀ ਸਮਾਗਮ ਮੌਕੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਵੱਲੋਂ ਦਿੱਤਾ ਗਿਆ। ਸੰਸਥਾ ਦੇ ਬਜ਼ੁਰਗ ਆਗੂ ਤੇ ਸਟੇਟ ਐਵਾਰਡੀ ਸੁੰਦਰ ਲਾਲ ਨੇ ਕਿਹਾ ਸੰਸਥਾ ਉਨ੍ਹਾਂ ਸਾਰਿਆਂ ਖੂਨਦਾਨੀਆਂ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਸਦਕਾ ਬਹੁਤ ਸਾਰੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਿਆ ਹੈ। ਸੰਸਥਾ ਦੇ ਆਗੂ ਗੁਰਦਰਸ਼ਨ ਸਿੰਘ ਡਿੰਪੀ ਤੇ ਜਗਰੂਪ ਸਿੰਘ ਬੱਬੂ ਨੇ ਨੌਜਵਾਨਾਂ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਜਸਵਿੰਦਰ ਕੁਮਾਰ, ਪੁਨੀਤ ਗੋਇਲ, ਸੁੰਦਰ ਲਾਲ, ਕਮਲ ਸ਼ਰਮਾ, ਜਸਵੀਰ ਕਲਸੀ, ਸਰਬਜੀਤ ਸਿੰਘ, ਹਰਪਾਲ ਵਿੱਕੀ ਅਤੇ ਰੂਬਲ ਸੰਗਰੂਰ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All