ਮੋਗਾ ਰੈਲੀ ਭਾਜਪਾ ਦੀ ਜਿੱਤ ਦਾ ਮੁੱਢ ਬੰਨ੍ਹੇਗੀ: ਹਰਪਾਲਪੁਰ
ਭਾਜਪਾ ਵੱਲੋਂ 14 ਮਾਰਚ ਨੂੰ ਕੀਤੀ ਜਾ ਰਹੀ ਮੋਗਾ ਰੈਲੀ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਵੱਲੋਂ ਮੋਗਾ ਰੈਲੀ ਲਈ ਸਨੌਰ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਹਰਪਾਲਪੁਰ ਅਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ...
ਭਾਜਪਾ ਵੱਲੋਂ 14 ਮਾਰਚ ਨੂੰ ਕੀਤੀ ਜਾ ਰਹੀ ਮੋਗਾ ਰੈਲੀ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਵੱਲੋਂ ਮੋਗਾ ਰੈਲੀ ਲਈ ਸਨੌਰ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਹਰਪਾਲਪੁਰ ਅਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੋਲੀ ਨੇ ਸਾਂਝੇ ਤੌਰ ਤੇ ਮੰਡਲ ਦੇਵੀਗੜ੍ਹ ਤੇ ਮੰਡਲ ਘੜਾਮ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਹਰਪਾਲਪੁਰ ਅਤੇ ਗਗਰੋਲੀ ਨੇ ਕਿਹਾ ਕਿ ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ ਉੱਥੋਂ ਦੇ ਲੋਕ ਸਰਕਾਰ ਦੇ ਕੰਮ ਕਾਜ ਤੋਂ ਖੁਸ਼ ਹੋ ਕੇ ਭਾਜਪਾ ਸਰਕਾਰ ਨੂੰ ਵਾਰ-ਵਾਰ ਚੁਣਦੇ ਆ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਹਰਪਾਲਪੁਰ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਭਾਜਪਾ ਹੀ ਇੱਕੋ-ਇੱਕ ਪਾਰਟੀ ਹੈ ਜੋ ਪੰਜਾਬੀਆਂ ਦੀਆਂ ਆਸਾਂ ਪੂਰੀਆਂ ਕਰ ਸਕਦੀ ਹੈ। ਇਸ ਮੌਕੇ ਯੂਥ ਪ੍ਰਧਾਨ ਜਰਨੈਲ ਸਿੰਘ, ਹਰਮੀਤ ਸਿੰਘ ਠਕੁਰਾਲ, ਮੰਡਲ ਪ੍ਰਧਾਨ ਗੁਰਵਿੰਦਰ ਸਿੰਘ ਤਾਜਲਪੁਰ, ਮੰਡਲ ਪ੍ਰਧਾਨ ਜਸਵਿੰਦਰ ਸਿੰਘ, ਰਮੇਸ਼ ਲਾਂਬਾ, ਕੋਹਲੀ, ਧਰਮਪਾਲ, ਜੱਸੀ ਗੁੱਜਰ ਬੱਲਾਂ, ਸੁਰਿੰਦਰ ਸ਼ਰਮਾ, ਵਰਿੰਦਰ ਸਿੰਘ ਮਿਹੋਣ, ਸਨਦੀਪ ਮੌਜੂਦ ਸਨ।

