DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭੁਚਾਲ ਦੀ ਸਥਿਤੀ ’ਚ ਬਚਾਅ ਲਈ ਮੌਕ ਡਰਿੱਲ ਕਰਵਾਈ

ਭੁਚਾਲ ਦੀ ਸਥਿਤੀ ਵਿੱਚ ਪ੍ਰਭਾਵਸ਼ਾਲੀ ਬਚਾਅ ਕਾਰਜਾਂ ਦੀ ਰਿਹਰਸਲ ਕਰਨ ਲਈ ਐੱਨ ਡੀ ਆਰ ਐੱਫ ਬਠਿੰਡਾ ਦੀ 7ਵੀਂ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਦੀਪਕ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੌਕ ਡਰਿੱਲ ਕੀਤੀ ਜਿਸ ਦੌਰਾਨ ਭੁਚਾਲ ਕਾਰਨ ਨੁਕਸਾਨੀਆਂ ਇਮਾਰਤਾਂ ਵਿੱਚ ਫਸੇ...

  • fb
  • twitter
  • whatsapp
  • whatsapp
featured-img featured-img
ਮੌਕ ਡਰਿੱਲ ਮੌਕੇ ਹਾਜ਼ਰ ਐੱਨ ਡੀ ਆਰ ਐੱਫ ਬਠਿੰਡਾ ਦੀ 7ਵੀਂ ਬਟਾਲੀਅਨ ਦੇ ਅਧਿਕਾਰੀ ਤੇ ਹੋਰ ਮੁਲਾਜ਼ਮ। -ਫੋਟੋ: ਰਾਜੇਸ਼ ਸੱਚਰ
Advertisement
ਭੁਚਾਲ ਦੀ ਸਥਿਤੀ ਵਿੱਚ ਪ੍ਰਭਾਵਸ਼ਾਲੀ ਬਚਾਅ ਕਾਰਜਾਂ ਦੀ ਰਿਹਰਸਲ ਕਰਨ ਲਈ ਐੱਨ ਡੀ ਆਰ ਐੱਫ ਬਠਿੰਡਾ ਦੀ 7ਵੀਂ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਦੀਪਕ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੌਕ ਡਰਿੱਲ ਕੀਤੀ ਜਿਸ ਦੌਰਾਨ ਭੁਚਾਲ ਕਾਰਨ ਨੁਕਸਾਨੀਆਂ ਇਮਾਰਤਾਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਅਤੇ ਮੈਡੀਕਲ ਸਹਾਇਤਾ ਦੇਣ ਸਮੇਤ ਕੁਦਰਤੀ ਆਫ਼ਤਾਂ ਸਮੇਂ ਸੰਯਮ ਵਰਤਦਿਆਂ ਖ਼ੁਦ ਸੁਰੱਖਿਅਤ ਰਹਿਣ ਤੇ ਦੂਜਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਉਪਾਅ ਵੀ ਦੱਸੇ ਗਏ।

ਇਸ ਮੌਕੇ ਟੀਮ ਨੇ ਢਹਿ-ਢੇਰੀ ਇਮਾਰਤਾਂ ਖਾਲੀ ਕਰਨ, ਸੁਰੱਖਿਅਤ ਅਸੈਂਬਲੀ ਪੁਆਇੰਟਾਂ ਦੀ ਪਛਾਣ ਕਰਨ ਸਮੇਤ ਭੁਚਾਲ ਸਮੇਂ ਹੰਗਾਮੀ ਸਥਿਤੀ ਦੌਰਾਨ ਤੇਜ਼ੀ ਨਾਲ ਬਚਾਅ ਕਾਰਜਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਨ ਕੀਤਾ। ਨਿਕਾਸੀ ਰੂਟਾਂ ਨੂੰ ਸਾਫ਼ ਕਰਨ, ਨਿੱਜੀ ਸੁਰੱਖਿਆ ਉਪਾਅ ਅਪਣਾਉਣ ਅਤੇ ਮੈਡੀਕਲ ਐਮਰਜੈਂਸੀ ਦਾ ਜਵਾਬ ਦੇਣ ਬਾਰੇ ਜਾਗਰੂਕ ਕਰਨ ਸਮੇਤ ਆਫ਼ਤ ਦੌਰਾਨ ਦਿਲ ਦੇ ਦੌਰੇ ਸਮੇਂ ਮਰੀਜ਼ ਨੂੰ ਸੀ ਪੀ ਆਰ ਤਕਨੀਕਾਂ ਨਾਲ ਬਣਾਉਟੀ ਸਾਹ ਦੇਣ ਦਾ ਪ੍ਰਦਰਸ਼ਨ ਵੀ ਕੀਤਾ ਗਿਆ।

Advertisement

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਕਿ ‘ਉਮੀਦ ਸਭ ਤੋਂ ਵਧੀਆ ਦੀ ਕਰੋ, ਪਰ ਸਭ ਤੋਂ ਮਾੜੇ ਲਈ ਤਿਆਰ ਰਹੋ’ ਦਾ ਮੰਤਰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਮੰਤਰ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਹੰਗਾਮੀ ਸਥਿਤੀ ਲਈ ਹਰ ਸਮੇਂ ਦੀ ਤਿਆਰੀ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਦੀ ਕੁੰਜੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ, ਜਿਸਦੇ ਮੱਦੇਨਜ਼ਰ ਮੌਕ ਡਰਿੱਲ ਅਤੇ ਸਿਖਲਾਈ ਸੈਸ਼ਨ ਕਰਵਾਇਆ ਗਿਆ ਹੈ। ਸਾਲ 2025 ’ਚ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਐੱਨ ਡੀ ਆਰ ਐੱਫ ਨੇ ਪੰਜਾਬ ਵਾਸੀਆਂ, ਗੈਰ-ਸਰਕਾਰੀ ਸੰਗਠਨਾਂ, ਫ਼ੌਜ, ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਜਾਨ-ਮਾਲ ਦੀ ਰਾਖੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਆਧੁਨਿਕ ਬਚਾਅ ਉਪਕਰਨਾ ਦੀ ਪ੍ਰਦਰਸ਼ਨੀ ਵੀ ਲਾਈ ਗਈ।

Advertisement

Advertisement
×