ਮਗਨਰੇਗਾ ਕਾਨੂੰਨ ਖਤਮ ਕਰਨ ਵਿਰੁੱਧ ਲਾਮਬੰਦੀ
ਕਾਂਗਰਸ ਨੇ ਹਲਕਾ ਸ਼ੁਤਰਾਣਾ ਦੇ ਪਿੰਡਾਂ ਵਿੱਚ ਮਗਨਰੇਗਾ ਕਾਨੂੰਨ ਲਾਗੂ ਕਰਵਾਉਣ ਹਿੱਤ ਲਾਮਬੰਦੀ ਤੇਜ਼ ਕਰ ਦਿੱਤੀ ਹੈ। ਕਾਂਗਰਸ ਐੱਸ ਸੀ ਸੈੱਲ ਦੇ ਪੰਜਾਬ ਦੇ ਕੋਆਰਡੀਨੇਟਰ ਨਛੱਤਰ ਸਿੰਘ ਨੇ ਦੱਸਿਆ ਹੈ ਕਿ ਹਲਕੇ ਦੇ ਪਿੰਡ ਮਰੋੜੀ, ਅਰਾਈਂ ਮਾਜਰਾ ਅਤੇ ਅਰਨੇਟੂ ਵਿੱਚ...
ਕਾਂਗਰਸ ਨੇ ਹਲਕਾ ਸ਼ੁਤਰਾਣਾ ਦੇ ਪਿੰਡਾਂ ਵਿੱਚ ਮਗਨਰੇਗਾ ਕਾਨੂੰਨ ਲਾਗੂ ਕਰਵਾਉਣ ਹਿੱਤ ਲਾਮਬੰਦੀ ਤੇਜ਼ ਕਰ ਦਿੱਤੀ ਹੈ। ਕਾਂਗਰਸ ਐੱਸ ਸੀ ਸੈੱਲ ਦੇ ਪੰਜਾਬ ਦੇ ਕੋਆਰਡੀਨੇਟਰ ਨਛੱਤਰ ਸਿੰਘ ਨੇ ਦੱਸਿਆ ਹੈ ਕਿ ਹਲਕੇ ਦੇ ਪਿੰਡ ਮਰੋੜੀ, ਅਰਾਈਂ ਮਾਜਰਾ ਅਤੇ ਅਰਨੇਟੂ ਵਿੱਚ ਮਗਨਰੇਗਾ ਕਾਮਿਆਂ ਦੀਆਂ ਮੀਟਿੰਗਾਂ ਕੀਤੀਆ ਗਈਆਂ। ਹਲਕੇ ਦੇ ਹਰ ਪਿੰਡ ਵਿੱਚ ਮਗਨਰੇਗਾ ਮਜ਼ਦੂਰਾਂ ਨੂੰ ਸਰਕਾਰ ਦੀਆਂ ਘਟੀਆ ਚਾਲਾਂ ਤੋਂ ਚੇਤੰਨ ਕਰਕੇ ਵਿਸ਼ਾਲ ਅੰਦੋਲਨ ਲਈ ਲਾਮਬੰਦ ਕੀਤਾ ਜਾ ਰਿਹਾ ਹੈ।
ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਰਾਸ਼ਟਰੀ ਟ੍ਰੇਨਰ ਡਾ. ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਮਗਨਰੇਗਾ ਕਾਨੂੰਨ ਖਤਮ ਕਰਕੇ ‘ਵੀ ਬੀ ਜੀ ਰਾਮ ਜੀ’ ਲਿਆਂਦਾ ਜੋ ਫੈਡਰਲ ਢਾਂਚੇ ਦੀ ਭਾਵਨਾ ਦੇ ਉਲਟ ਰਾਜ ਸਰਕਾਰਾਂ ’ਤੇ ਵਾਧੂ ਵਿੱਤੀ ਬੋਝ ਵੀ ਪਾਉਂਦਾ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੇਲੀਗੇਟ ਪ੍ਰਿਤਪਾਲ ਸਿੰਘ ਸ਼ਾਹਪੁਰ, ਗੁਰਸੇਵਕ ਸਿੰਘ ਭੰਗੂ, ਗੁਰਪ੍ਰੀਤ ਸਿੰਘ, ਹੈਪੀ ਮਵੀ ਅਤੇ ਗੁਰਨਾਮ ਸਿੰਘ ਸਾਬਕਾ ਸਰਪੰਚ ਹਾਜ਼ਰ ਸਨ।

